ETV Bharat / sukhibhava

ਦਹੀਂ ਖਾਣ ਨਾਲ ਸਾਡੇ ਸਰੀਰ ਨੂੰ ਹੁੰਦੇ ਹਨ ਭਰਪੂਰ ਫ਼ਾਇਦੇ - ਦਹੀਂ ਦੇ ਫ਼ਾਇਦੇ

ਸਾਡੀ ਭੋਜਨ ਦੀ ਥਾਲੀ ’ਚ ਦਹੀਂ ਨੂੰ ਖਾਸ ਮੰਨਿਆ ਜਾਂਦਾ ਹੈ, ਕਈ ਲੋਕ ਮੰਨਦੇ ਹਨ ਕਿ ਭੋਜਨ ਦੌਰਾਨ ਦਹੀਂ ਖਾਣ ਨਾਲ ਉਨ੍ਹਾਂ ਨੂੰ ਵਧੀਆ ਲਗਦਾ ਹੈ।

ਦਹੀਂ ਖਾਣ ਨਾਲ ਸਾਡੇ ਸਰੀਰ ਨੂੰ ਹੁੰਦੇ ਹਨ ਭਰਪੂਰ ਫ਼ਾਇਦੇ

author img

By

Published : Feb 3, 2021, 3:05 PM IST

ਸਾਡੀ ਭੋਜਨ ਦੀ ਥਾਲੀ ’ਚ ਦਹੀਂ ਨੂੰ ਖਾਸ ਮੰਨਿਆ ਜਾਂਦਾ ਹੈ, ਕਈ ਲੋਕ ਮੰਨਦੇ ਹਨ ਕਿ ਭੋਜਨ ਦੌਰਾਨ ਦਹੀਂ ਖਾਣ ਨਾਲ ਉਨ੍ਹਾਂ ਨੂੰ ਵਧੀਆ ਲਗਦਾ ਹੈ। ਸਰਦੀਆਂ 'ਚ ਲੋਕ ਦਹੀਂ ਦਾ ਸੁਆਦ ਹੀ ਨਹੀਂ ਬਲਕਿ ਉਸ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦੇ ਦੇ ਵੀ ਮੁਰੀਦ ਰਹੇ ਹੈ। ਪਰ ਦਹੀਂ ਦਾ ਸੇਵਨ ਹਮੇਸ਼ਾ ਸਿਹਤ ਲਈ ਵਧੀਆ ਨਹੀਂ ਹੁੰਦਾ ਹੈ। ਕਈ ਸਥਿਤੀਆਂ 'ਚ ਇਹ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।

ਦਹੀਂ ਦੇ ਸ਼ੌਕੀਨ ਧਿਆਣ ਦੇਣ

ਦਹੀਂ ਸਿਰਫ਼ ਸੁਆਦ ਹੀ ਨਹੀਂ ਸਿਹਤ ਅਤੇ ਸੁੰਦਰਤਾ ਨੂੰ ਵੀ ਵਧਾਉਂਦਾ ਹੈ। ਬੇਹਰਤੀਨ ਪ੍ਰੋਬਾਓਟਿਕ ਮੰਨੀ ਜਾਣ ਵਾਲੀ ਦਹੀਂ ਹਾਜ਼ਮੇ ਨੂੰ ਵਧੀਆ ਕਰਨ ਤੋਂ ਇਲਾਵਾ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਦਹੀਂ ਨੂੰ ਖਾਸ ਤੌਰ 'ਤੇ ਅੰਤੜੀਆਂ ਦੀ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ। ਨਾਲ ਹੀ ਦਹੀਂ ਦੀ ਵਰਤੋਂ ਸਿਹਤ ਦੇ ਨਾਲ ਸੁੰਦਰਤਾ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ।

ਚਿਹਰੇ ਨੂੰ ਨਿਖਾਰਣ ਲਈ ਦਹੀਂ ਦਾ ਸੇਵਨ ਵਾਲਾਂ ਨੂੰ ਸਿਹਤਮੰਦ ਤੇ ਸੁੰਦਰਤਾ ਨੂੰ ਬਰਕਰਾਰ ਰਖਦਾ ਹੈ। ਪਰ ਕੁੱਝ ਵਿਸ਼ੇਸ਼ ਸਥਿਤੀਆਂ 'ਚ ਇਹ ਸਿਹਤ ਨੂੰ ਨੁ਼ਕਸਾਨ ਪਹੁੰਚਾ ਸਕਦਾ ਹੈ। ETV ਭਾਰਤ ਤੁਹਾਡੇ ਨਾਲ ਸਾਂਝਾ ਕਰ ਰਿਹਾ ਹੈ ਦਹੀਂ ਦੇ ਫਾਇਦੇ ਅਤੇ ਉਸ ਨਾਲ ਹੋਣ ਵਾਲੇ ਨੁਕਸਾਨ

ਪੋਸ਼ਕ ਤੱਤਾਂ ਦਾ ਖਜ਼ਾਨਾ ਹੈ ਦਹੀਂ

ਦਹੀਂ 'ਚ ਸਾਰੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਵੇਂ ਕੈਲਸ਼ੀਅਮ, ਵਿਟਾਮੀਨ-ਬੀ12, ਵਿਟਾਮੀਨ-ਬੀ2. ਪੋਟਾਸ਼ੀਅਮ, ਮੈਗ੍ਰੀਸ਼ਿਅਮ ਅਤੇ ਪ੍ਰੋਟੀਨ। ਇਹ ਨਾ ਸਿਰਫ਼ ਵਧੀਆ ਹੁੰਦਾ ਹੈ ਸਗੋਂ ਭਾਰ ਨੂੰ ਘਟਾਉਣ 'ਚ ਵੀ ਮਦਦਗਾਰ ਹੁੰਦਾ ਹੈ।

ਪੋਸ਼ਣ ਦੀ ਗੱਲ ਕਰੀਏ ਤਾਂ 100 ਗ੍ਰਾਮ ਦਹੀਂ 'ਚ 98 ਗ੍ਰਾਮ ਕੈਲੋਰੀ, 4.3 ਗ੍ਰਾਮ ਫੈਟ, 17 ਮਿਲੀਗ੍ਰਾਮ ਕੋਲੈਸਟ੍ਰੌਲ, 364 ਮਿਲੀਗ੍ਰਾਮ ਸੋਡੀਅਮ, 104 ਮਿਲੀਗ੍ਰਾਮ ਪੋਟੈਸ਼ੀਅਮ, 3.4 ਗ੍ਰਾਮ ਕਾਰਬੋਹਾਈਡ੍ਰੈਟਸ, 2.7 ਗ੍ਰਾਮ ਸ਼ੂਗਰ ਅਤੇ 11 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ।

ਦਹੀਂ ਦੇ ਫ਼ਾਇਦੇ

  • ਦਹੀਂ ਇੱਕ ਪ੍ਰੋਬਾਇਓਟਿਕ ਹੈ, ਜਿਸ ’ਚ ਮੌਜੂਦ ਵਧੀਆ ਅਤੇ ਲੋੜਵੰਦ ਬੈਕਟਰੀਆ ਅੰਤੜੀਆਂ ਦੇ ਕੰਮ ਨੂੰ ਵਧੀਆ ਕਰਨ 'ਚ ਮਦਦ ਕਰਦੇ ਹਨ। ਹਰ ਰੋਜ਼ ਦਹੀਂ ਨੂੰ ਖਾਣ ਨਾਲ ਕਬਜ਼ ਸਮੇਤ ਹਾਜ਼ਮੇ ਦੀ ਸਮੱਸਿਆਵਾਂ ’ਚ ਆਰਾਮ ਮਿਲਦਾ ਹੈ। ਨਾਲ ਹੀ ਹਾਜ਼ਮਾ ਮਜ਼ਬੂਤ ਹੁੰਦਾ ਹੈ।
  • ਦਹੀਂ ਨੂੰ ਕੈਲਸ਼ੀਅਮ ਦਾ ਖਾਸ ਸਰੋਤ ਮੰਨਿਆ ਜਾਂਦਾ ਹੈ। ਯੂਨਾਈਟੇਡ ਸਟੇਟਸ ਡਿਪਾਰਟਮੈਂਟ ਆਫ਼ ਐਗਰੀਕਲਚਰ ਅਨੁਸਾਰ 250 ਗ੍ਰਾਮ ਦਹੀਂ 'ਚ 275 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਜੇਕਰ ਹਰ ਰੋਜ਼ ਅਸੀਂ 250 ਗ੍ਰਾਮ ਦਹੀਂ ਖਾਣ ਨਾਲ ਨਾ ਸਿਰਫ਼ ਹੱਡੀਆਂ ਮਜ਼ਬੂਤ ਹੋਣਗੀਆਂ ਬਲਕਿ ਬੋਨ ਡੇਂਸਿਟੀ ਨੂੰ ਵੀ ਬਣਾਏ ਰੱਖਣ 'ਚ ਮਦਦ ਮਿਲੇਗੀ।
  • ਦਹੀਂ ਨੂੰ ਮੌਜੂਦ ਜਿੰਦਾ ਬੈਕਟੀਰੀਆ ਬੀਮਾਰੀ ਦੇ ਰੋਗਾਣੂਆਂ ਨਾਲ ਲੜਣ ’ਚ ਵੀ ਮਦਦ ਕਰਦਾ ਹੈ।
  • ਯੂਨੀਵਰਸਿਟੀ ਆਫ਼ ਵਿਆਨਾ, ਆਸਟ੍ਰੀਆ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਹਰ ਰੋਜ਼ 200 ਗ੍ਰਾਮ ਦਹੀਂ ਖਾਣ 'ਚ ਇਮਯੂਨੀਟੀ ਨੂੰ ਵਧਾਉਂਦਾ ਹੈ।
  • ਅਮਰੀਕਨ ਹਾਰਟ ਐਸੋਸੀਏਸ਼ਨ ਦੁਆਰਾ ਕੀਤੇ ਗਏ ਇੱਕ ਖੋਜ ਦੇ ਨਤੀਜੀਆਂ 'ਚ ਸਾਹਮਣੇ ਆਇਆ ਹੈ ਕਿ ਦਹੀਂ ਨੂੰ ਖਾਣ ਨਾਲ ਖਾਸ ਤੌਰ 'ਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ’ਚ ਕਮੀ ਆਉਂਦੀ ਹੈ। ਦਹੀ ’ਚ ਪਾਇਆ ਜਾਣ ਵਾਲਾ ਵਿਸ਼ੇਸ ਪ੍ਰਕਾਰ ਦਾ ਪ੍ਰੋਟੀਨ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਦੇ ਨਾਲ ਹੀ ਦਿਲ ਨੂੰ ਵੀ ਮਜ਼ਬੂਤ ਰਖਦਾ ਹੈ।
  • ਦਹੀਂ, ਔਰਤਾਂ ਨੂੰ ਯੋਨੀ ਨਾਲ ਜੁੜੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ ’ਚ ਮੌਜੂਦ ਲੈਕਟੋਬੈਸਿਲਸ ਏਸੀਡੋਫਿਲਸ ਬੈਕਟੀਰੀਆ ਸਰੀਰ 'ਚ ਹਾਈਡ੍ਰੋਜਨ ਪ੍ਰੋਆਕਸਾਈਡ ਪੈਦਾ ਕਰਦਾ ਹੈ ਜੋ ਬੀਮਾਰੀ ਨੂੰ ਖਤਮ ਕਰਨ ’ਚ ਮਦਦਗਾਰ ਹੁੰਦਾ ਹੈ।
  • ਲੈਕਟੋਜ ਇਨਟੌਲਰੇਂਟ ਯਾਨੀ ਅਜਿਹੇ ਲੋਕ ਜਿਨ੍ਹਾਂ ਨੂੰ ਦੁੱਧ ਪੀਣ ਨਾਲ ਸਰੀਰਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਉਹ ਪੋਸ਼ਕ ਤੱਤ ਅਤੇ ਪ੍ਰੋਟੀਨ ਦੀ ਪ੍ਰਾਪਤੀ ਦੇ ਲਈ ਦਹੀਂ ਦੀ ਵਰਤੋਂ ਕਰ ਸਕਦੇ ਹਨ।
  • ਦਹੀਂ ’ਚ ਕੈਲੋਰੀ ਤੇ ਫੈਟ ਦੋਵੇਂ ਹੀ ਘੱਟ ਹੁੰਦੇ ਹਨ। ਇਸ ਨਾਲ ਮੌਜੂਦ ਕੈਲਸ਼ੀਅਮ, ਸਰੀਰ ’ਚ ਕੋਲੈਸਟ੍ਰੌਲ ਬਣਨ ਤੋਂ ਰੋਕਦਾ ਹੈ ਜਿਸ ਨਾਲ ਵਜ਼ਨ ਘੱਟ ਹੁੰਦਾ ਹੈ।
  • ਗਰਭਵਤੀ ਮਹਿਲਾਵਾਂ ਲਈ ਦਹੀ ਖਾਣਾ ਵਧੀਆ ਹੁੰਦਾ ਹੈ। ਇਹ ਗਰਭਵਤੀ ਮਹਿਲਾਵਾਂ ਦੇ ਬਲੱਡ ਸੈੱਲਸ ਅਤੇ ਹੀਮੋਗਲੋਬਿਨ ਨੂੰ ਕੰਟਰੋਲ ਰੱਖਣ ’ਚ ਮਦਦ ਕਰਦਾ ਹੈ।
  • ਦਹੀਂ ਖੁਸ਼ਕ ਚਮੜੀ ਨੂੰ ਕੁਦਰਤੀ ਤਰੀਕੇ ਨਾਲ ਸੁਧਾਰਦਾ ਹੈ ਅਤੇ ਫੁੰਸੀਆਂ ਦੀ ਸਮੱਸਿਆਂ ਨੂੰ ਦੂਰ ਕਰਦਾ ਹੈ। ਦਹੀ ’ਚ ਲੈਕਟਿਕ ਏਸੀਡ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਏਕਸਫੋਲਿਏਟ ਕਰਦਾ ਹੈ ਅਤੇ ਦਾਗ਼ ਧੱਬੇ ਸਾਫ਼ ਕਰਦਾ ਹੈ।
  • ਦਹੀਂ ’ਚ ਮੌਜੂਦ ਲੈਕਟਿਕ ਏਸੀਡ ਸਿਰ ਦੀ ਚਮੜੀ ਨੂੰ ਭਰਪੂਰ ਮਾਤਰਾ ’ਚ ਪੋਸ਼ਕ ਤੱਤ ਅਤੇ ਮਿਨਰਲਸ ਪ੍ਰਧਾਨ ਕਰਦਾ ਹੈ ਅਤੇ ਖੁਸ਼ਕ ਤੇ ਬੇਜਾਨ ਵਾਲਾਂ ਨੂੰ ਸੰਘਣੇ ਅਤੇ ਚਮਕਦਾਰ ਬਣਾਉਂਦੇ ਹੈ ਇਹ ਵਾਲਾਂ ਦੇ ਲਈ ਕੁਦਰਤੀ ਕੰਡੀਸ਼ਨਰ ਦਾ ਕੰਮ ਕਰਦਾ ਹੈ।

ਦਹੀਂ ਦੇ ਨੁਕਸਾਨ

ਕਈ ਵਾਰ ਕੋਈ ਬੀਮਾਰੀ ਹੋਣ ਨਾਲ ਜਾਂ ਕਿਸੇ ਪ੍ਰਕਾਰ ਦੀ ਸਰੀਰਕ ਪੜਾਅ ਦੇ ਚੱਲਦੇ ਦਹੀਂ ਨੂੰ ਖਾਣਾ ਸਿਹਤ 'ਤੇ ਮਾੜਾ ਪ੍ਰਭਾਅ ਵੀ ਪਾ ਸਕਦਾ ਹੈ ਇਨ੍ਹਾਂ 'ਚ ਕੁਝ ਸਥਿਤੀਆਂ ਹੇਠ ਲਿਖੀਆਂ ਹਨ।

  • ਫਿਜੀਸ਼ੀਅਨ ਕਮਿਟੀ ਫ਼ਾਰ ਰਿਸਪਾਂਸਿਬਲ ਮੈਡੀਸੀਨ ਮੁਤਾਬਿਕ ਦਹੀਂ 'ਚ ਗੈਲੈਕਟੋਜ਼ ਨਾਂਅ ਦੀ ਸ਼ੂਗਰ ਪਾਈ ਜਾਂਦੀ ਹੈ ਜੋ ਲੈਕਟੋਜ ਨਾਲ ਬਣਦੀ ਹੈ। ਇਸ ਨਾਲ ਔਵੇਰਿਅਨ ਕੇਂਦਰ ਦਾ ਖਤਰਾ ਵਧ ਜਾਂਧਾ ਹੈ।
  • ਗੋਡਿਆਂ 'ਚ ਦਰਦ ਅਤੇ ਅਰਥਰਾਈਟਿਸ ਨਾਲ ਪੀੜਤ ਲੋਕਾਂ ਨੂੰ ਦਹੀਂ ਨਹੀਂ ਖਾਣੀ ਚਾਹੀਦੀ। ਜੇਕਰ ਦਹੀਂ ਫਿਰ ਵੀ ਖਾਣਾ ਚਾਹੁੰਦੇ ਹਨ ਤਾਂ ਕਮਰੇ ਦੇ ਤਾਪਮਾਨ ਤੇ ਦਿਨ ’ਚ ਹੀ ਖਾਓ
  • ਜ਼ਿਆਦਾ ਦਹੀਂ ਖਾਣ ਨਾਲ ਸਰੀਰ ਕਈ ਵਾਰ ਫੂਡਸ ਨਾਲ ਮਿਲਣ ਵਾਲਾ ਆਇਰਨ ਅਤੇ ਜਿੰਕ ਨੂੰ ਸੋਖਣ 'ਚ ਰੋਕ ਲਗਾਉਂਦਾ ਹੈ। ਅਜਿਹੇ 'ਚ ਦਹੀਂ ਜ਼ਿਆਦਾ ਨਹੀਂ ਖਾਣੀ ਚਾਹੀਦੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.