ਅਖ਼ਿਲ ਭਾਰਤੀ ਆਯੂਵਿਗਿਆਨ ਸੰਸਥਾ ਦੁਆਰਾ ਆਟਿਜ਼ਮ ਨਾਲ ਪੀੜ੍ਹਤਾਂ ਲਈ ਵਿਸ਼ੇਸ਼ ਹੈਲਪਲਾਈਨ ਸੇਵਾ ਨੰਬਰ ਜਾਰੀ ਕੀਤਾ ਗਿਆ ਹੈ। ਇਸ ਟੌਲ ਫ਼੍ਰੀ ਹੈਲਪਲਾਈਨ ਨੰਬਰ ਦੁਆਰਾ ਪੀੜ੍ਹਤ ਦੇ ਪਰਿਵਾਰਕ ਮੈਂਬਰ ਬੀਮਾਰੀ ਨਾਲ ਸਬੰਧਿਤ ਜਾਣਕਾਰੀ ਅਤੇ ਮਦਦ ਲੈ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਹੈਲਪਲਾਈਨ ਸੁਵਿਧਾ 24 ਘੰਟੇ ਉਪਲਬੱਧ ਰਹੇਗੀ।
ਆਟਿਜ਼ਮ (ਸਵਲੀਨਤਾ) ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਇਹ ਇੱਕ ਚੰਗੀ ਖ਼ਬਰ ਹੈ, ਕਿਉਂਕਿ ਹੁਣ ਆਟਿਜ਼ਮ ਦੇ ਲੱਛਣ ਸਮਝਣ ਅਤੇ ਪਛਾਨਣ ਲਈ ਬੱਚਿਆਂ ਦੇ ਮਾਂ-ਪਿਓ ਅਖ਼ਿੱਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ਦੁਆਰਾ ਟੋਲ ਫ਼੍ਰੀ ਹੈਲਪਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਹੈਲਪਲਾਈਨ ਨੰਬਰ 1800-11-7776 ’ਤੇ 24 ਘੰਟਿਆਂ ਦੌਰਾਨ ਕਦੇ ਵੀ ਫ਼ੋਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਮਾਨਸਿਕ ਸਿਹਤ ਪੁਨਰਵਾਸ ਨਾਲ ਸਬੰਧਿਤ ਮਾਮਲਿਆਂ ’ਤੇ ਕੌਂਸਲਿੰਗ ਲਈ ਟੋਲ ਫ਼੍ਰੀ ਹੈਲਪਲਾਈਨ ਨੰਬਰ 1800-599-0019 ਵੀ ਦਿਨ-ਰਾਤ ਸੇਵਾ ਲਈ ਉਪਲਬੱਧ ਹੈ।
ਮੱਧਪ੍ਰਦੇਸ਼ ਦੇ ਸਮਾਜਿਕ ਨਿਆਂ ਅਤੇ ਕਲਿਆਣ ਮੰਤਰੀ ਪ੍ਰੇਮ ਸਿੰਘ ਪਟੇਲ ਨੇ ਦਿਵਿਆਂਗ ਲੋਕਾਂ ਨਾਲ ਉਨ੍ਹਾਂ ਦੀਆਂ ਵੱਖ ਵੱਖ ਪ੍ਰਕਾਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਦੁਆਰਾ ਸੰਚਾਲਿਤ ਟੋਲ ਫ਼੍ਰੀ ਹੈਲਪਲਾਈਨ ਨੰਬਰ ਦਾ ਸਦਉਪਯੋਗ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਹੋਰਨਾਂ ਟੋਲ ਫ਼੍ਰੀ ਨੰਬਰਾਂ ਦੁਆਰਾ ਸਮੱਸਿਆ ਦੇ ਹੱਲ ਲਈ ਲਾਭ ਲੈਣ ਲਈ ਵੀ ਬੇਨਤੀ ਕੀਤੀ ਹੈ।
ਸਮਾਜਿਕ ਨਿਆਂ ਅਤੇ ਕਲਿਆਣ ਵਿਭਾਗ ਦੇ ਪ੍ਰਮੁੱਕ ਸਕੱਤਰ ਪ੍ਰਤੀਕ ਹਜੇਲਾ ਨੇ ਦੱਸਿਆ ਕਿ, 'ਆਟਿਜ਼ਮ ਇੱਕ ਮਾਨਸਿਕ ਬੀਮਾਰੀ ਹੈ, ਜੋ ਕਿ ਪੰਜ ਸਾਲਾਂ ਦੇ ਬੱਚਿਆਂ ’ਚ ਦੇਖਣ ਨੂੰ ਮਿਲਦੀ ਹੈ। ਬੱਚੇ ਦੇਖਣ ਨੂੰ ਤਾਂ ਆਮ ਬੱਚਿਆਂ ਵਾਂਗ ਲਗਦੇ ਹਨ, ਪਰ ਉਹ ਆਪਣੇ ਆਪ ’ਚ ਲੀਨ ਰਹਿੰਦੇ ਹਨ। ਜੇਕਰ ਬੱਚਾ ਠੀਕ ਢੰਗ ਨਾਲ ਬੋਲ ਨਹੀਂ ਸਕਦਾ, ਪੁੱਛਣ ’ਤੇ ਜਵਾਬ ਨਹੀਂ ਦੇ ਪਾਉਂਦਾ, ਨਵੇਂ ਲੋਕਾਂ ਨਾਲ ਮਿਲਣ ਤੋਂ ਡਰਦਾ ਹੈ, ਅੱਖ ਮਿਲਾ ਕੇ ਗੱਲ ਨਹੀਂ ਕਰ ਸਕਦਾ, ਬਹੁਤ ਜ਼ਿਆਦਾ ਬੈਚੇਨ ਰਹਿੰਦਾ ਹੈ ਅਤੇ ਸਰੀਰਕ ਵਿਕਾਸ ਬਹੁਤ ਹੌਲੀ ਗਤੀ ਨਾਲ ਹੋ ਰਿਹਾ ਹੈ ਅਤੇ ਰੋਜ਼ਾਨਾ ਇੱਕ ਹੀ ਤਰ੍ਹਾਂ ਦੀ ਖੇਡ ਖੇਡਣਾ ਪਸੰਦ ਕਰਦਾ ਹੈ, ਤਾਂ ਉਹ ਆਟਿਜ਼ਮ ਦਾ ਸ਼ਿਕਾਰ ਹੋ ਸਕਦਾ ਹੈ। ਅਜਿਹੇ ’ਚ ਦੇਸ਼ ਦੀ ਨਾਮਵਰ ਸੰਸਥਾ ਏਮਜ਼, ਦਿੱਲੀ ਦੀ ਹੈਲਪਲਾਈਨ ਨੰਬਰ ’ਤੇ ਜ਼ਰੂਰ ਸੰਪਰਕ ਕਰੋ।
ਇਸ ਤਰ੍ਹਾਂ ਦਿਵਿਆਂਗਜਨਾਂ ਦੇ ਲਈ ਮਾਨਸਿਕ ਸਿਹਤ ਸਬੰਧੀ ਮੁੱਦਿਆਂ, ਵਿਸ਼ੇਸ਼ ਸਿੱਖਿਆ, ਐਕਿਊਪ੍ਰੈਸ਼ਰ ਥੈਰੇਪੀ, ਵੋਕੇਸ਼ਨਲ ਕਾਊਂਸਲਿੰਗ, ਸਪੀਚ ਥੈਰੇਪੀ ਅਤੇ ਬੌਧਿਕ ਤੌਰ ’ਤੇ ਪ੍ਰੇਸ਼ਾਨ ਬੱਚਿਆਂ ਲਈ ਫ਼ੀਜੀਓਥੈਰੇਪੀ ਨਾਲ ਸਬੰਧਿਤ ਜਾਣਕਾਰੀ ਲਈ ਰਾਸ਼ਟਰੀ ਬੌਧਿਕ ਦਿਵਿਆਂਗਜਨ ਸਸ਼ਕਤੀਕਰਣ ਸੰਸਥਾ ਦੇ ਟੋਲ ਫ਼੍ਰੀ ਹੈਲਪਲਾਈਨ ਨੰਬਰ 1800-572-6422 ’ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ ਨੌਂ ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।