ਹੈਦਰਾਬਾਦ: ਮਾਨਸੂਨ ਦਾ ਮੌਸਮ ਸਿਰਫ ਗਰਮੀ ਤੋਂ ਰਾਹਤ ਹੀ ਨਹੀਂ ਦਿਵਾਉਦਾ ਸਗੋ ਕੁਝ ਸਿਹਤ ਸਮੱਸਿਆਵਾਂ ਵੀ ਲੈ ਕੇ ਆਉਦਾ ਹੈ। ਇਸ ਮੌਸਮ 'ਚ ਵਾਇਰਸ ਅਤੇ ਬੈਕਟੀਰੀਆ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਇਸ ਤੋਂ ਬਚਣ ਲਈ ਜੀਵਨ ਸ਼ੈਲੀ ਵਿਚ ਕੁਝ ਬਦਲਾਅ ਜ਼ਰੂਰੀ ਹਨ। ਇਸ ਦੇ ਨਾਲ ਹੀ ਖੁਰਾਕ ਵਿੱਚ ਅਜਿਹੇ ਭੋਜਨ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜੋ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ ਅਤੇ ਮਾਨਸੂਨ ਦੌਰਾਨ ਹੋਣ ਵਾਲੀਆਂ ਲਾਗਾਂ ਨਾਲ ਲੜਨ ਵਿੱਚ ਮਦਦ ਕਰਦੇ ਹਨ। ਇਸ ਦੇ ਲਈ ਸੂਪ ਵੀ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਜਾਣੋ ਮਾਨਸੂਨ ਦੇ ਮੌਸਮ 'ਚ ਸੂਪ ਪੀਣ ਦੇ ਕੀ ਫਾਇਦੇ ਹਨ।
ਮਾਨਸੂਨ ਦੇ ਮੌਸਮ ਵਿੱਚ ਸੂਪ ਪੀਣਾ ਫਾਇਦੇਮੰਦ:
ਸਰੀਰ ਨੂੰ ਗਰਮ ਕਰਦਾ ਹੈ: ਮੌਨਸੂਨ ਦੌਰਾਨ ਸੂਪ ਬਹੁਤ ਆਰਾਮਦਾਇਕ ਹੁੰਦਾ ਹੈ ਕਿਉਂਕਿ ਇਹ ਸਰੀਰ ਨੂੰ ਅੰਦਰੋਂ ਗਰਮ ਕਰਦਾ ਹੈ। ਭੋਜਨ ਵਿੱਚ ਇੱਕ ਕਟੋਰੀ ਸੂਪ ਨੂੰ ਸ਼ਾਮਲ ਕਰਨ ਨਾਲ ਸਰੀਰ ਦਾ ਤਾਪਮਾਨ ਠੀਕ ਰਹਿੰਦਾ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਪਹਾੜੀ ਖੇਤਰਾਂ ਵਿੱਚ ਗਰਮ ਸੂਪ ਨੂੰ ਲੋਕ ਆਪਣੀ ਖੁਰਾਕ ਵਿੱਚ ਮੁੱਖ ਭੋਜਨ ਵਜੋਂ ਸ਼ਾਮਲ ਕਰਦੇ ਹਨ।
ਭਾਰ ਘਟਾਉਣ ਵਿੱਚ ਮਦਦਗਾਰ: ਸੂਪ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਕੈਲੋਰੀ ਵਿੱਚ ਬਹੁਤ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਸੂਪ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ। ਸੂਪ ਵਿੱਚ ਸਬਜ਼ੀਆਂ ਜਾਂ ਚਿਕਨ ਬਹੁਤ ਚੰਗੀ ਤਰ੍ਹਾਂ ਪਕਾਏ ਜਾਂਦੇ ਹਨ ਜਿੱਥੋਂ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ। ਇਸਦੇ ਨਾਲ ਹੀ ਸੂਪ ਪੀਣ ਨਾਲ ਪੇਟ ਭਰ ਜਾਂਦਾ ਹੈ ਅਤੇ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ। ਨਤੀਜੇ ਵਜੋਂ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚ ਜਾਂਦੇ ਹੋ।
ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ: ਸੂਪ ਵਿੱਚ ਖਣਿਜ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਜੇਕਰ ਤੁਸੀਂ ਸੂਪ ਨੂੰ ਪਕਾਉਦੇ ਹੋ, ਤਾਂ ਇਸ ਦੌਰਾਨ ਸਬਜ਼ੀਆਂ ਆਪਣੇ ਕੁਝ ਪੌਸ਼ਟਿਕ ਤੱਤ ਗੁਆ ਸਕਦੀਆਂ ਹਨ। ਸੂਪ ਬਣਾਉਂਦੇ ਸਮੇਂ ਇਸ ਵਿਚ ਸਾਰੀਆਂ ਸਬਜ਼ੀਆਂ ਦੇ ਪੌਸ਼ਟਿਕ ਤੱਤ ਮਿਲਾਏ ਜਾਂਦੇ ਹਨ। ਇਸ ਲਈ ਜਦੋਂ ਵੀ ਤੁਸੀਂ ਸੂਪ ਬਣਾਉਂਦੇ ਹੋ ਤਾਂ ਇਸ ਨੂੰ ਸਿਹਤਮੰਦ ਬਣਾਉਣ ਲਈ ਇਸ ਵਿੱਚ ਹੋਰ ਸਬਜ਼ੀਆਂ ਸ਼ਾਮਲ ਕਰੋ।
- Plastic Surgery Day: ਭਾਰਤ ਵਿੱਚ ਪਲਾਸਟਿਕ ਸਰਜਰੀ ਦੇ ਮਾਮਲਿਆਂ 'ਚ ਵਾਧਾ, ਜਾਣੋ ਇਸ ਦਿਨ ਦਾ ਇਤਿਹਾਸ
- Parenting Tips: ਮਾਪੇ ਹੋ ਜਾਣ ਸਾਵਧਾਨ! ਛੋਟੇ ਬੱਚਿਆਂ ਨੂੰ ਤੇਜ਼ੀ ਨਾਲ ਗੁਦਗੁਦੀ ਕਰਨਾ ਹੋ ਸਕਦੈ ਨੁਕਸਾਨਦੇਹ, ਜਾਣੋ ਕਿਵੇਂ
- Weight Loss Tips: ਰਾਤ ਨੂੰ ਭੁੱਲ ਕੇ ਵੀ ਨਾ ਕਰੋ ਇਹ ਪੰਜ ਕੰਮ, ਨਹੀਂ ਤਾਂ ਤੇਜ਼ੀ ਨਾਲ ਵਧ ਜਾਵੇਗਾ ਤੁਹਾਡਾ ਭਾਰ
ਜ਼ੁਕਾਮ ਅਤੇ ਫਲੂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ: ਮਾਨਸੂਨ ਦੌਰਾਨ ਜ਼ੁਕਾਮ ਅਤੇ ਫਲੂ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਜਿਸ ਕਾਰਨ ਲੋਕ ਵਾਰ-ਵਾਰ ਬਿਮਾਰ ਹੋ ਜਾਂਦੇ ਹਨ। ਅਜਿਹੀਆਂ ਸਥਿਤੀਆਂ ਵਿੱਚ ਗਰਮ ਸੂਪ ਜ਼ੁਕਾਮ ਅਤੇ ਫਲੂ ਨਾਲ ਲੜਨ ਵਿੱਚ ਮਦਦ ਕਰ ਸਕਦਾ ਹੈ।