ਹੈਦਰਾਬਾਦ: ਗਰਮੀਆਂ ਅਤੇ ਮਾਨਸੂਨ ਦੌਰਾਨ ਮੱਛਰ ਅਕਸਰ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ। ਗਰਮੀ ਤੋਂ ਰਾਹਤ ਪਾਉਣ ਲਈ ਲੋਕ ਅਕਸਰ ਖਿੜਕੀਆਂ ਅਤੇ ਦਰਵਾਜ਼ੇ ਖੁੱਲ੍ਹੇ ਰੱਖਦੇ ਹਨ ਪਰ ਇਸ ਕਾਰਨ ਮੱਛਰ ਘਰ ਵਿਚ ਦਾਖਲ ਹੋ ਜਾਂਦੇ ਹਨ। ਅਜਿਹੇ 'ਚ ਇਹ ਮੱਛਰ ਅਕਸਰ ਸਾਡੀ ਰਾਤ ਦੀ ਨੀਂਦ ਖਰਾਬ ਕਰ ਦਿੰਦੇ ਹਨ। ਮੱਛਰ ਦੇ ਕੱਟਣ ਨਾਲ ਹੋਣ ਵਾਲੀ ਜਲਨ ਅਤੇ ਖਾਰਸ਼ ਬਹੁਤ ਸਾਰੇ ਲੋਕਾਂ ਲਈ ਸਮੱਸਿਆ ਬਣ ਗਈ ਹੈ। ਜੇਕਰ ਤੁਸੀਂ ਅਕਸਰ ਮੱਛਰ ਦੇ ਕੱਟਣ ਤੋਂ ਪੀੜਤ ਹੁੰਦੇ ਹੋ, ਤਾਂ ਇੱਥੇ ਕੁਝ ਘਰੇਲੂ ਉਪਾਅ ਦੱਸੇ ਗਏ ਹਨ, ਜਿਸ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਆਈਸ ਪੈਕ: ਜੇਕਰ ਮੱਛਰ ਦੇ ਕੱਟਣ ਕਾਰਨ ਸੋਜ ਹੁੰਦੀ ਹੈ, ਤਾਂ ਤੁਸੀਂ ਇਸ ਨੂੰ ਘਟਾਉਣ ਲਈ ਪ੍ਰਭਾਵਿਤ ਥਾਂ 'ਤੇ ਬਰਫ਼ ਲਗਾ ਸਕਦੇ ਹੋ। ਇਹ ਖੁਜਲੀ ਤੋਂ ਅਸਥਾਈ ਰਾਹਤ ਪ੍ਰਦਾਨ ਕਰਦਾ ਹੈ ਅਤੇ ਸੋਜ ਨੂੰ ਘਟਾਉਂਦਾ ਹੈ। ਇਸਦੇ ਲਈ ਇੱਕ ਪਤਲੇ ਸੂਤੀ ਕੱਪੜੇ ਵਿੱਚ ਕੁਝ ਬਰਫ਼ ਦੇ ਟੁਕੜਿਆਂ ਨੂੰ ਲਪੇਟੋ ਅਤੇ ਕੁਝ ਮਿੰਟਾਂ ਲਈ ਮੱਛਰ ਦੇ ਕੱਟਣ ਵਾਲੀ ਜਗ੍ਹਾਂ 'ਤੇ ਇਸ ਨੂੰ ਹੌਲੀ-ਹੌਲੀ ਲਗਾਓ।
ਐਲੋਵੇਰਾ: ਐਲੋਵੇਰਾ ਦੇ ਆਰਾਮਦਾਇਕ ਗੁਣ ਖੁਜਲੀ ਅਤੇ ਸੋਜ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਦੇ ਲਈ ਐਲੋਵੇਰਾ ਦੀਆਂ ਪੱਤੀਆਂ ਤੋਂ ਜੈੱਲ ਕੱਢ ਲਓ ਅਤੇ ਇਸ ਨੂੰ ਸਿੱਧਾ ਮੱਛਰ ਦੇ ਕੱਟਣ ਵਾਲੀ ਜਗ੍ਹਾਂ 'ਤੇ ਲਗਾਓ। ਇਸ ਨੂੰ 10-15 ਮਿੰਟ ਲਈ ਲੱਗਾ ਰਹਿਣ ਦਿਓ ਅਤੇ ਫਿਰ ਪਾਣੀ ਨਾਲ ਧੋ ਲਓ।
ਸ਼ਹਿਦ: ਸ਼ਹਿਦ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਖੁਜਲੀ ਨੂੰ ਦੂਰ ਕਰਨ ਵਿੱਚ ਵੀ ਮਦਦ ਕਰ ਸਕਦੇ ਹਨ। ਅਜਿਹੀ ਸਥਿਤੀ 'ਚ ਥੋੜ੍ਹੀ ਮਾਤਰਾ 'ਚ ਸ਼ਹਿਦ ਲੈ ਕੇ ਮੱਛਰ ਦੇ ਕੱਟਣ 'ਤੇ ਵਾਲੀ ਜਗ੍ਹਾਂ 'ਤੇ ਲਗਾਓ। ਇਸ ਨੂੰ 10-15 ਮਿੰਟ ਤੱਕ ਸੁੱਕਣ ਦਿਓ ਅਤੇ ਫਿਰ ਧੋ ਲਓ।
- Benefits of Cycling: ਰੋਜ਼ਾਨਾ ਸਾਈਕਲ ਚਲਾਉਣ ਦੇ 6 ਫਾਇਦੇ, ਬਿਮਾਰੀਆਂ ਤੋਂ ਬਚੋ ਅਤੇ ਆਪਣੇ ਆਪ ਨੂੰ ਰੱਖੋ ਫਿੱਟ
- Foods for rainy season: ਬਰਸਾਤ ਦੇ ਮੌਸਮ 'ਚ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਸਿਹਤਮੰਦ ਭੋਜਣ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
- Philophobia: ਤੁਹਾਨੂੰ ਵੀ ਰਿਲੇਸ਼ਨਸ਼ਿਪ ਵਿੱਚ ਆਉਣ ਤੋਂ ਲਗਦਾ ਹੈ ਡਰ, ਕਿਤੇ ਤੁਸੀਂ ਇਸ ਸਮੱਸਿਆਂ ਦਾ ਸ਼ਿਕਾਰ ਤਾਂ ਨਹੀਂ, ਜਾਣੋ ਲੱਛਣ ਅਤੇ ਇਲਾਜ
ਬੇਕਿੰਗ ਸੋਡਾ: ਬੇਕਿੰਗ ਸੋਡਾ ਨੂੰ ਥੋੜ੍ਹੇ ਜਿਹੇ ਪਾਣੀ ਵਿਚ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਮੱਛਰ ਦੇ ਕੱਟਣ ਵਾਲੀ ਜਗ੍ਹਾਂ 'ਤੇ ਲਗਾਓ ਅਤੇ 10-15 ਮਿੰਟ ਲਈ ਲੱਗਾ ਰਹਿਣ ਦਿਓ। ਬਾਅਦ ਵਿੱਚ ਪਾਣੀ ਨਾਲ ਸਾਫ਼ ਕਰੋ। ਬੇਕਿੰਗ ਸੋਡਾ ਖੁਜਲੀ ਅਤੇ ਸੋਜ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
ਐਪਲ ਸਾਈਡਰ ਵਿਨੇਗਰ: ਐਪਲ ਸਾਈਡਰ ਵਿਨੇਗਰ ਵਿੱਚ ਇੱਕ ਰੂੰ ਨੂੰ ਡੁਬੋ ਕੇ ਮੱਛਰ ਦੇ ਕੱਟਣ ਵਾਲੀ ਜਗ੍ਹਾਂ 'ਤੇ ਲਗਾਓ। ਸਿਰਕੇ ਵਿੱਚ ਮੌਜੂਦ ਐਸੀਡਿਟੀ ਖੁਜਲੀ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਇਸ ਨੂੰ ਧੋਣ ਤੋਂ ਪਹਿਲਾਂ ਪ੍ਰਭਾਵਿਤ ਥਾਂ 'ਤੇ ਕੁਝ ਮਿੰਟਾਂ ਲਈ ਲੱਗਾ ਰਹਿਣ ਦਿਓ।