ਨਵੀਂ ਦਿੱਲੀ: ਦੇਸ਼ ਵਿੱਚ ਕੋਵਿਡ -19 ਦੀ ਰਿਕਵਰੀ ਰੇਟ ਵਿੱਚ ਭਲੇ ਹੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਪਰ ਹੁਣ ਡਾਕਟਰਾਂ ਤੇ ਮਰੀਜ਼ਾ ਨੂੰ ਇਸ ਤੋਂ ਉਭਾਰਣ ਤੋਂ ਬਾਅਦ ਦੀ ਸਥਿਤੀ ਦੀ ਚਿੰਤਾ ਸਤਾ ਰਹੀ ਹੈ।
ਐਸਐਮਐਸ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਕੰਟਰੋਲਰ ਡਾ. ਸੁਧੀਰ ਭੰਡਾਰੀ ਨੇ ਕਿਹਾ, ‘ਅਸੀਂ ਇੱਕ ਨਵੇਂ ਟ੍ਰੇਂਡ 'ਤੇ ਗੌਰ ਫਰਮਾਇਆ ਹੈ ਕਿ ਨੈਗੇਟਿਵ ਪਾਏ ਗਏ ਮਰੀਜ਼ਾਂ 'ਚ ਹੁਣ ਸਾਹ ਲੈਣ 'ਚ ਤਕਲੀਫ਼, ਤਣਾਅ, ਸ਼ੂਗਰ, ਦਿਲ ਦੀ ਬਿਮਾਰੀ, ਗੁਰਦੇ ਅਤੇ ਪਾਚਕ ਸਮੱਸਿਆਵਾਂ ਅਤੇ ਸਰੀਰਕ ਥਕਾਵਟ ਵਰਗੀਆਂ ਸਮੱਸਿਆਵਾਂ ਵੇਖੀਆਂ ਜਾ ਰਹੀਆਂ ਹਨ।
ਉਨ੍ਹਾਂ ਅੱਗੇ ਕਿਹਾ, 'ਸਾਡੀ ਟੀਮ ਦੀ ਸਲਾਹ ਦੇ ਅਧਾਰ 'ਤੇ ਸੂਬਾ ਸਰਕਾਰ ਨੇ 21 ਅਕਤੂਬਰ ਨੂੰ ਸੂਬੇ ਭਰ ਦੇ ਹਰ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਕੋਵਿਡ ਪੋਸਟ ਕਲੀਨਿਕਾਂ ਦੇ ਨਿਰਮਾਣ ਦੇ ਆਦੇਸ਼ ਜਾਰੀ ਕੀਤੇ ਹਨ।'
ਇਨ੍ਹਾਂ ਕਲੀਨਿਕਾਂ ਵਿੱਚ ਕੋਰੋਨਾ ਤੋਂ ਰਿਕਵਰੀ ਦੇ ਬਾਅਦ ਹੋਰ ਸਿਹਤ ਸਮੱਸਿਆਵਾਂ ਦਾ ਇਲਾਜ ਤਿੰਨ ਪੱਧਰਾਂ ਤੇ ਕੀਤਾ ਜਾਵੇਗਾ, ਜਿਸ ਵਿੱਚ ਫਿਜ਼ੀਓਥੈਰੇਪੀ, ਮਨੋਚਿਕਿਤਸਾ, ਦਿਲ ਅਤੇ ਗੁਰਦੇ ਦੇ ਕਲੀਨਿਕਲ ਟਰਾਇਲ ਆਦਿ ਸ਼ਾਮਲ ਹੋਣਗੇ।
ਇਸ ਤੋਂ ਬਾਅਦ, ਮਰੀਜ਼ਾਂ ਨੂੰ ਇਲਾਜ਼, ਸਾਹ ਲੈਣ ਦੀਆਂ ਕਸਰਤਾਂ, ਰੋਜ਼ਾਨਾ ਦੀ ਗਤੀਵਿਧੀ ਅਤੇ ਮਾਨਸਿਕ ਸਿਹਤ ਸੰਬੰਧੀ ਸਲਾਹ ਦਿੱਤੀ ਜਾਵੇਗੀ।
ਜੇ ਅਸੀਂ ਜੈਪੁਰ ਤੋਂ ਸਾਹਮਣੇ ਆਏ ਅੰਕੜਿਆਂ ਦੀ ਗੱਲ ਕਰੀਏ, ਤਾਂ ਉਪਰੋਕਤ ਜ਼ਿਕਰ ਕੀਤੀਆਂ ਸਿਹਤ ਸਮੱਸਿਆਵਾਂ ਕਾਰਨ ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ, ਸਤੰਬਰ ਵਿੱਚ ਜੈਪੁਰ ਦੇ ਐਸ ਐਮ ਐਸ ਹਸਪਤਾਲ ਵੱਲੋਂ ਪੋਸਟ ਕੋਵਿਡ ਕਲੀਨਿਕ ਬਣਾਉਣ ਦੇ ਆਦੇਸ਼ ਦਿੱਤੇ ਹਨ, ਜਿੱਥੇ 11 ਹਜ਼ਾਰ ਤੋਂ ਵੱਧ ਮਰੀਜ਼ਾਂ ਦੀਆਂ ਵੱਖ-ਵੱਖ ਸ਼ਿਕਾਇਤਾਂ ਦਾਇਰ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਮਰੀਜ਼ਾਂ ਨੂੰ ਆਈਸੀਯੂ ਵਿੱਚ ਵੀ ਦਾਖਲ ਹੋਣਾ ਪਿਆ ਹੈ।