ETV Bharat / sukhibhava

National Heart Transplantation Day: ਜਾਣੋ ਕਿਉਂ ਮਨਾਇਆ ਜਾਂਦਾ ਹੈ ਰਾਸ਼ਟਰੀ ਹਾਰਟ ਟ੍ਰਾਂਸਪਲਾਂਟ ਦਿਵਸ ਅਤੇ ਇਸਨੂੰ ਕਰਵਾਉਣ ਤੋਂ ਬਾਅਦ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ - ਹਾਰਟ ਟ੍ਰਾਂਸਪਲਾਂਟ ਕਰਵਾਉਣ ਤੋਂ ਬਾਅਦ ਗੱਲਾਂ ਦਾ ਧਿਆਨ

ਰਾਸ਼ਟਰੀ ਹਾਰਟ ਟ੍ਰਾਂਸਪਲਾਂਟ ਦਿਵਸ ਦੀ ਸ਼ੁਰੂਆਤ 3 ਅਗਸਤ 1994 ਨੂੰ ਹੋਈ ਸੀ। ਸਭ ਤੋਂ ਪਹਿਲਾ ਹਾਰਟ ਟ੍ਰਾਂਸਪਲਾਂਟ ਏਮਜ਼ ਦੀ ਇੱਕ ਟੀਮ ਦੁਆਰਾ ਕੀਤਾ ਗਿਆ ਸੀ। ਡਾ. ਵੇਣੂਗੋਪਾਲ ਅਤੇ ਉਨ੍ਹਾਂ ਦੀ 20 ਸਰਜਨਾਂ ਦੀ ਟੀਮ ਨੇ ਇੱਕ ਘੰਟੇ ਅੰਦਰ ਇਹ ਟ੍ਰਾਂਸਪਲਾਂਟ ਪੂਰਾ ਕਰ ਲਿਆ ਸੀ। ਇਸ ਨਾਲ ਦੇਸ਼ ਵਿਚ ਹਾਰਟ ਟ੍ਰਾਂਸਪਲਾਂਟ ਦਾ ਰਾਹ ਖੁੱਲ੍ਹ ਗਿਆ ਅਤੇ ਭਾਰਤੀ ਮੈਡੀਕਲ ਜਗਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

National Heart Transplantation Day
National Heart Transplantation Day
author img

By

Published : Aug 3, 2023, 5:41 AM IST

ਹੈਦਰਾਬਾਦ: ਅੱਜ ਕੱਲ੍ਹ ਲੋਕਾਂ ਵਿੱਚ ਦਿਲ ਨਾਲ ਜੁੜੀਆਂ ਸਮੱਸਿਆਵਾਂ ਵੱਧ ਗਈਆਂ ਹਨ। ਨੌਜਵਾਨਾਂ ਵਿੱਚ ਹਾਰਟ ਅਟੈਕ ਦੀ ਸਮੱਸਿਆ ਵੀ ਦੇਖਣ ਨੂੰ ਮਿਲ ਰਹੀ ਹੈ। ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਹੋਵੇਗਾ ਕਿ ਕਸਰਤ ਜਾਂ ਡਾਂਸ ਕਰਦੇ ਸਮੇਂ ਨੌਜਵਾਨ ਅਚਾਨਕ ਹੇਠਾਂ ਡਿੱਗ ਕੇ ਮਰ ਜਾਂਦੇ ਹਨ। ਜਿਸਦਾ ਕਾਰਨ ਹੈ "ਹਾਰਟ ਅਟੈਕ।" ਕੁਝ ਲੋਕ ਸਮੱਸਿਆ ਵਧਣ 'ਤੇ ਹਾਰਟ ਟ੍ਰਾਂਸਪਲਾਂਟ ਵੀ ਕਰਵਾ ਲੈਂਦੇ ਹਨ। ਹਾਲਾਂਕਿ, ਹਾਰਟ ਟ੍ਰਾਂਸਪਲਾਂਟ ਬਹੁਤ ਮਹਿੰਗਾ ਹੁੰਦਾ ਹੈ।

ਕੀ ਹੈ ਹਾਰਟ ਟ੍ਰਾਂਸਪਲਾਂਟ?: ਦੁਨੀਆ ਭਰ ਵਿੱਚ ਦਿਲ ਦੇ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕੋਵਿਡ ਮਹਾਂਮਾਰੀ ਤੋਂ ਬਾਅਦ ਇਸ ਬਿਮਾਰੀ ਦੇ ਮਰੀਜ਼ਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਦਿਲ ਦੀਆਂ ਬਿਮਾਰੀਆਂ ਦੇ ਇਲਾਜ ਲਈ ਹਾਰਟ ਟ੍ਰਾਂਸਪਲਾਂਟ ਆਖਰੀ ਵਿਕਲਪ ਹੈ। ਇਹ ਇੱਕ ਡਾਕਟਰੀ ਪ੍ਰਕਿਰਿਆ ਹੈ ਜਿਸ ਵਿੱਚ ਮਰੀਜ਼ ਦੇ ਬਿਮਾਰ ਦਿਲ ਨੂੰ ਸਰਜਰੀ ਰਾਹੀਂ ਦਾਨ ਕੀਤੇ ਜਾਣ ਵਾਲੇ ਵਿਅਕਤੀ ਦੇ ਸਿਹਤਮੰਦ ਦਿਲ ਨਾਲ ਬਦਲਿਆ ਜਾਂਦਾ ਹੈ। ਜਦੋਂ ਹੋਰ ਇਲਾਜ ਲਾਭਦਾਇਕ ਸਾਬਤ ਨਹੀਂ ਹੁੰਦੇ, ਤਾਂ ਹਾਰਟ ਟ੍ਰਾਂਸਪਲਾਂਟ ਕਰਵਾਉਣ ਦੀ ਡਾਕਟਰਾਂ ਵੱਲੋਂ ਸਲਾਹ ਦਿੱਤੀ ਜਾਂਦੀ ਹੈ।

ਕਿਉ ਮਨਾਇਆ ਜਾਂਦਾ ਹੈ ਰਾਸ਼ਟਰੀ ਹਾਰਟ ਟ੍ਰਾਂਸਪਲਾਂਟ ਦਿਵਸ?: ਹਾਰਟ ਟ੍ਰਾਂਸਪਲਾਂਟ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਅਜਿਹੇ ਦਾਨੀ ਵਿਅਕਤੀ ਨੂੰ ਲੱਭਣਾ ਜਿਸ ਦਾ ਅੰਗ ਮਰੀਜ਼ ਨੂੰ ਟ੍ਰਾਂਸਪਲਾਂਟ ਕੀਤਾ ਜਾ ਸਕੇ, ਬਹੁਤ ਮੁਸ਼ਕਲ ਕੰਮ ਹੈ। ਮੈਡੀਕਲ ਜਗਤ ਵਿੱਚ ਹਾਰਟ ਟ੍ਰਾਂਸਪਲਾਂਟ ਹਮੇਸ਼ਾ ਇੱਕ ਵੱਡੀ ਚੁਣੌਤੀ ਰਹੀ ਹੈ। ਇਸ ਲਈ ਬਹੁਤ ਗੱਲ੍ਹਾਂ ਦਾ ਧਿਆਨ ਰੱਖਣਾ ਪੈਂਦਾ ਹੈ। ਸਭ ਤੋਂ ਪਹਿਲਾਂ ਦਾਨੀ ਅਜਿਹਾ ਹੋਵੇ ਜਿਸ ਦੀ ਮੌਤ ਹੋ ਚੁੱਕੀ ਹੋਵੇ। ਉਸ ਤੋਂ ਬਾਅਦ ਉਹ ਵਿਅਕਤੀ ਦਾਨ ਕਰਨ ਲਈ ਤਿਆਰ ਹੋਵੇ ਅਤੇ ਉਸ ਦਾਨੀ ਵਿਅਕਤੀ ਦਾ ਦਿਲ ਉਸ ਮਰੀਜ਼ ਲਈ ਸਹੀ ਹੋਵੇ ਜਿਸ ਦੇ ਸਰੀਰ ਵਿੱਚ ਦਾਨੀ ਦਾ ਹਾਰਟ ਟ੍ਰਾਂਸਪਲਾਂਟ ਕੀਤਾ ਜਾਣਾ ਹੈ। ਇਹੀ ਕਾਰਨ ਹੈ ਕਿ ਭਾਰਤ ਵਿੱਚ ਹਾਰਟ ਟ੍ਰਾਂਸਪਲਾਂਟ ਦਿਵਸ ਮਨਾਇਆ ਜਾਂਦਾ ਹੈ। ਕਿਉਂਕਿ ਤਕਨੀਕੀ ਤਰੱਕੀ ਤੋਂ ਬਾਅਦ ਵੀ ਹਾਰਟ ਟ੍ਰਾਂਸਪਲਾਂਟ ਬਹੁਤ ਔਖਾ ਕੰਮ ਹੈ।

ਪਹਿਲਾ ਸਫਲ ਹਾਰਟ ਟ੍ਰਾਂਸਪਲਾਂਟ: ਭਾਰਤ ਵਿੱਚ ਹਾਰਟ ਟ੍ਰਾਂਸਪਲਾਂਟ ਦੀਆਂ ਕੋਸ਼ਿਸ਼ਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ, ਪਰ ਪਹਿਲਾ ਸਫਲ ਹਾਰਟ ਟ੍ਰਾਂਸਪਲਾਂਟ 3 ਅਗਸਤ 1994 ਨੂੰ ਹੋਇਆ ਸੀ। ਇਸ ਲਈ ਇਸ ਮਹਾਨ ਪ੍ਰਾਪਤੀ ਨੂੰ ਦੇਖਦੇ ਹੋਏ ਭਾਰਤ ਵਿੱਚ ਹਰ ਸਾਲ 3 ਅਗਸਤ ਨੂੰ ਹਾਰਟ ਟ੍ਰਾਂਸਪਲਾਂਟ ਦਿਵਸ ਮਨਾਇਆ ਜਾਂਦਾ ਹੈ। ਇਹ ਭਾਰਤ ਦੇ ਮਸ਼ਹੂਰ ਕਾਰਡੀਓਲੋਜਿਸਟ ਪੀ ਵੇਣੂਗੋਪਾਲ ਦੀ ਅਗਵਾਈ ਵਿੱਚ ਭਾਰਤੀ ਡਾਕਟਰਾਂ ਦੀ ਇੱਕ ਟੀਮ ਦੁਆਰਾ ਸਫਲਤਾਪੂਰਵਕ ਕੀਤਾ ਗਿਆ ਸੀ।

ਹਾਰਟ ਟ੍ਰਾਂਸਪਲਾਂਟ ਕਰਵਾਉਣ ਤੋਂ ਬਾਅਦ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ: ਡਾ: ਮਹਿਤਾ ਨੇ ਕਿਹਾ, ਆਮ ਤੌਰ 'ਤੇ ਹਾਰਟ ਟ੍ਰਾਂਸਪਲਾਂਟ ਕਰਵਾਉਣ ਤੋਂ ਬਾਅਦ ਮਰੀਜ਼ ਸਾਧਾਰਨ ਜੀਵਨ ਜਿਊਣਾ ਸ਼ੁਰੂ ਕਰ ਦਿੰਦਾ ਹੈ, ਪਰ ਉਸ ਵਿਅਕਤੀ ਨੂੰ ਕੁਝ ਅਜਿਹੀਆਂ ਗੱਲਾਂ ਆਪਣੀ ਰੁਟੀਨ ਵਿਚ ਸ਼ਾਮਲ ਕਰਨੀਆਂ ਚਾਹੀਦੀਆ ਹਨ, ਜਿਨ੍ਹਾਂ ਦੀ ਪਾਲਣ ਕਰਨਾ ਲਾਜ਼ਮੀ ਹੈ।

  1. ਹਾਰਟ ਟ੍ਰਾਂਸਪਲਾਂਟ ਤੋਂ ਬਾਅਦ ਮਰੀਜ਼ ਨੂੰ ਕਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਸਿਹਤਮੰਦ ਰਹਿਣ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਦਵਾਈਆਂ ਨੂੰ ਲੈਣਾ ਨਾ ਭੁੱਲੋ।
  2. ਚੰਗਾ ਪੋਸ਼ਣ ਇਲਾਜ ਦਾ ਅਹਿਮ ਹਿੱਸਾ ਹੈ। ਆਪਣੀ ਖੁਰਾਕ 'ਚ ਅਜਿਹਾ ਭੋਜਨ ਸ਼ਾਮਲ ਕਰੋ ਜਿਸ ਵਿੱਚ ਲੂਣ ਅਤੇ ਚਰਬੀ ਘੱਟ ਹੋਵੇ। ਸਿਹਤਮੰਦ ਰਹਿਣ ਲਈ ਕਈ ਤਰ੍ਹਾਂ ਦੇ ਸਿਹਤਮੰਦ ਭੋਜਨ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
  3. ਹਾਰਟ ਟਰਾਂਸਪਲਾਂਟ ਵਾਲੇ ਮਰੀਜ਼ ਤੰਬਾਕੂ ਤੋਂ ਇਲਾਵਾ ਗੈਰ-ਕਾਨੂੰਨੀ ਦਵਾਈਆਂ ਅਤੇ ਸ਼ਰਾਬ ਤੋਂ ਪਰਹੇਜ਼ ਕਰਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.