ਹੈਦਰਾਬਾਦ: ਮੂੰਹ 'ਚ ਛਾਲੇ ਹੋਣਾ ਆਮ ਗੱਲ ਹੈ। ਇਹ ਸਮੱਸਿਆਂ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਹਰ ਕਿਸੇ ਨੂੰ ਹੋ ਸਕਦੀ ਹੈ। ਇਸ ਸਮੱਸਿਆਂ ਕਾਰਨ ਖਾਣਾ-ਪੀਣਾ ਅਤੇ ਬੁਰਸ਼ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਕੁਝ ਲੋਕਾਂ ਦੇ ਅਕਸਰ ਮੂੰਹ 'ਚ ਛਾਲੇ ਹੁੰਦੇ ਰਹਿੰਦੇ ਹਨ। ਇਸ ਲਈ ਤਣਾਅ, ਪਾਚਨ ਸੰਬੰਧੀ ਸਮੱਸਿਆਵਾਂ, ਕਿਸੇ ਤਰ੍ਹਾਂ ਦੀ ਸੱਟ, ਵਾਈਰਸ ਅਤੇ ਫੰਗਲ ਇਨਫੈਕਸ਼ਨ ਜ਼ਿੰਮੇਵਾਰ ਹੋ ਸਕਦੇ ਹਨ। ਇਹ ਛਾਲੇ ਹਫ਼ਤੇ 'ਚ ਜਾਂ 10 ਦਿਨਾਂ ਤੱਕ ਚਲੇ ਜਾਂਦੇ ਹਨ, ਪਰ ਇਨ੍ਹਾਂ ਛਾਲਿਆਂ ਤੋਂ ਜਲਦੀ ਰਾਹਤ ਪਾਉਣ ਲਈ ਤੁਸੀਂ ਕੁਝ ਦੇਸੀ ਨੁਸਖੇ ਅਜ਼ਮਾ ਸਕਦੇ ਹੋ।
ਮੂੰਹ ਦੇ ਛਾਲੇ ਤੋਂ ਰਾਹਤ ਪਾਉਣ ਲਈ ਦੇਸੀ ਨੁਸਖੇ:
- ਮੂੰਹ ਦੇ ਛਾਲੇ 'ਤੇ ਰਾਤ ਨੂੰ ਘਿਓ ਲਗਾ ਕੇ ਸੌ ਜਾਓ ਅਤੇ ਸਵੇਰੇ ਉੱਠਣ ਤੋਂ ਬਾਅਦ ਕੁਰਲੀ ਕਰ ਲਓ।
- ਐਪਲ ਸਾਈਡਰ ਸਿਰਕਾ ਅਤੇ ਪਾਣੀ ਮਿਲਾ ਕੇ ਦਿਨ 'ਚ ਦੋ ਵਾਰ ਇਸ ਨਾਲ ਕੁਰਲੀ ਕਰੋ।
- ਛਾਲੇ 'ਤੇ ਲੌਂਗ ਦਾ ਤੇਲ ਲਗਾਓ ਅਤੇ 10 ਮਿੰਟ ਬਾਅਦ ਕੋਸੇ ਪਾਣੀ ਨਾਲ ਕੁਰਲੀ ਕਰ ਲਓ।
- ਛਾਲੇ ਹੋਣ 'ਤੇ ਦਹੀ ਖਾਓ। ਇਸ ਨਾਲ ਪੇਟ ਦੀ ਗਰਮੀ ਸ਼ਾਂਤ ਹੁੰਦੀ ਹੈ ਅਤੇ ਛਾਲੇ ਵੀ ਜਲਦੀ ਠੀਕ ਹੋ ਜਾਂਦੇ ਹਨ।
- ਟੀ-ਟ੍ਰੀ ਤੇਲ ਨੂੰ ਰੂੰ 'ਚ ਭਿਓ ਕੇ ਛਾਲੇ ਵਾਲੀ ਜਗ੍ਹਾਂ 'ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
- ਛਾਲੇ 'ਤੇ ਸ਼ਹਿਦ ਲਗਾਉਣਾ ਵੀ ਫਾਇਦੇਮੰਦ ਹੁੰਦਾ ਹੈ।
- ਕੋਸੇ ਪਾਣੀ 'ਚ ਥੋੜ੍ਹਾ ਲੂਣ ਮਿਲਾ ਕੇ ਕੁਰਲੀ ਕਰਨ ਨਾਲ ਵੀ ਮੂੰਹ ਦੇ ਛਾਲੇ ਤੋਂ ਰਾਹਤ ਮਿਲਦੀ ਹੈ।
- ਹਲਦੀ ਦੇ ਪਾਣੀ ਨਾਲ ਕੁਰਲੀ ਕਰੋ।
- ਮੂੰਹ ਦੇ ਛਾਲੇ ਨੂੰ ਠੀਕ ਕਰਨ ਲਈ ਤੁਲਸੀ ਦੇ ਪੱਤੇ ਵੀ ਫਾਇਦੇਮੰਦ ਹੁੰਦੇ ਹਨ। ਇਸ ਲਈ ਰੋਜ਼ਾਨਾ ਤਿੰਨ-ਚਾਰ ਪੱਤੀਆਂ ਚਬਾਉਣ ਨਾਲ ਮੂੰਹ ਦੇ ਛਾਲੇ ਠੀਕ ਹੋ ਸਕਦੇ ਹਨ।
- ਰੋਜ਼ਾਨਾ 10-12 ਗਲਾਸ ਪਾਣੀ, ਗ੍ਰੀਨ-ਟੀ ਅਤੇ ਸੰਤਰੇ ਦਾ ਜੂਸ ਪੀਣ ਨਾਲ ਵੀ ਮੂੰਹ ਦੇ ਛਾਲੇ ਤੋਂ ਆਰਾਮ ਮਿਲ ਸਕਦਾ ਹੈ।