ਹੈਦਰਾਬਾਦ: ਮੂੰਗ ਦਾਲ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨੀ ਜਾਂਦੀ ਹੈ। ਸਿਹਤਮੰਦ ਰਹਿਣ ਲਈ ਆਪਣੀ ਖੁਰਾਕ 'ਚ ਮੂੰਗ ਦਾਲ ਜ਼ਰੂਰ ਸ਼ਾਮਲ ਕਰੋ। ਇਸ ਵਿੱਚ ਪੋਟਾਸ਼ੀਅਮ, ਵਿਟਾਮਿਨ-ਸੀ, ਫਾਈਬਰ, ਫਾਸਫੋਰਸ, ਮੈਗਨੀਸ਼ੀਅਮ, ਆਈਰਨ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਤਾਂ ਆਪਣੀ ਖੁਰਾਕ 'ਚ ਮੂੰਗ ਦਾਲ ਨੂੰ ਜ਼ਰੂਰ ਸ਼ਾਮਲ ਕਰੋ। ਇਸ ਨਾਲ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।
ਮੂੰਗ ਦਾਲ ਦੇ ਫਾਇਦੇ:-
ਸ਼ੂਗਰ ਦੇ ਮਰੀਜ਼ਾਂ ਲਈ ਮੂੰਗ ਦਾਲ ਫਾਇਦੇਮੰਦ: ਮੂੰਗ ਦਾਲ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਮੌਜ਼ੂਦ ਪ੍ਰੋਟੀਨ ਭੁੱਖ ਨੂੰ ਘਟ ਕਰਨ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਇਸ ਲਈ ਮੂੰਗ ਦੀ ਦਾਲ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੀ ਹੈ।
ਮੂੰਗ ਦਾਲ ਫਾਈਬਰ ਨਾਲ ਭਰਪੂਰ: ਮੂੰਗ ਦਾਲ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਸ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ। ਇਹ ਦਾਲ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਮੂੰਗ ਦਾਲ ਭਾਰ ਕੰਟਰੋਲ ਕਰਨ 'ਚ ਮਦਦਗਾਰ: ਮੂੰਗ ਦਾਲ ਭਾਰ ਘਟਾਉਣ ਵਾਲਿਆਂ ਲਈ ਵੀ ਫਾਇਦੇਮੰਦ ਹੁੰਦੀ ਹੈ। ਜੇਕਰ ਤੁਸੀਂ ਆਪਣਾ ਭਾਰ ਕੰਟਰੋਲ ਕਰਨਾ ਚਾਹੁੰਦੋ ਹੋ, ਤਾਂ ਮੂੰਗ ਦਾਲ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ। ਇਹ ਦਾਲ ਹਲਕੀ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ।
ਕੋਲੇਸਟ੍ਰੋਲ ਨੂੰ ਘਟ ਕਰਨ 'ਚ ਮੂੰਗ ਦਾਲ ਮਦਦਗਾਰ: ਮੂੰਗ ਦੀ ਦਾਲ ਖਾਣ ਨਾਲ ਖਰਾਬ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸਨੂੰ ਖਾਣ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ। ਕੋਲੇਸਟ੍ਰੋਲ ਦੇ ਮਰੀਜ਼ਾਂ ਲਈ ਮੂੰਗ ਦਾਲ ਫਾਇਦੇਮੰਦ ਹੋ ਸਕਦੀ ਹੈ।