ਹੈਦਰਾਬਾਦ: ਸੰਘਣੇ, ਲੰਬੇ ਅਤੇ ਚਮਕਦਾਰ ਵਾਲ ਹਰ ਕੋਈ ਚਾਹੁੰਦਾ ਹੈ ਪਰ ਅੱਜਕੱਲ੍ਹ ਅਨਿਯਮਿਤ ਜੀਵਨ ਸ਼ੈਲੀ ਕਾਰਨ ਵਾਲ ਝੜਨਾ ਇੱਕ ਆਮ ਗੱਲ ਹੋ ਗਈ ਹੈ। ਤੁਸੀਂ ਵਾਲਾਂ ਦੇ ਵਾਧੇ ਲਈ ਕਈ ਉਪਾਅ ਅਜ਼ਮਾਉਦੇ ਹੋ ਪਰ ਕੀ ਤੁਸੀਂ ਕਦੇ ਆਪਣੇ ਵਾਲਾਂ ਨੂੰ ਮਜ਼ਬੂਤ ਕਰਨ ਲਈ ਅੰਬ ਦੇ ਪੱਤਿਆਂ ਦੀ ਵਰਤੋਂ ਕੀਤੀ ਹੈ? ਹਾਂ, ਇਹ ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿੱਚ ਵਿਟਾਮਿਨ-ਏ, ਵਿਟਾਮਿਨ-ਸੀ, ਵਿਟਾਮਿਨ-ਈ ਮੌਜੂਦ ਹੁੰਦੇ ਹਨ, ਜੋ ਵਾਲਾਂ ਲਈ ਜ਼ਰੂਰੀ ਹਨ।
ਅੰਬ ਦੇ ਪੱਤਿਆਂ ਨਾਲ ਹੇਅਰ ਮਾਸਕ ਬਣਾਉਣ ਦਾ ਤਰੀਕਾ:
ਸਮੱਗਰੀ: ਅੰਬ ਦੇ ਪੱਤੇ, ਆਂਵਲਾ ਪਾਊਡਰ, ਮਹਿੰਦੀ ਪਾਊਡਰ ਅਤੇ ਨਾਰੀਅਲ ਦਾ ਤੇਲ।
ਨੁਸਖਾ: ਸਭ ਤੋਂ ਪਹਿਲਾਂ ਅੰਬ ਦੇ ਪੱਤਿਆਂ ਨੂੰ ਧੋ ਲਓ। ਹੁਣ ਇਨ੍ਹਾਂ ਦਾ ਪੇਸਟ ਬਣਾ ਲਓ। ਇਸ ਵਿਚ ਦਹੀਂ, ਆਂਵਲਾ ਪਾਊਡਰ, ਮਹਿੰਦੀ ਪਾਊਡਰ ਅਤੇ ਨਾਰੀਅਲ ਦਾ ਤੇਲ ਮਿਲਾਓ। ਫ਼ਿਰ ਇਸ ਨੂੰ ਆਪਣੇ ਵਾਲਾਂ 'ਤੇ ਲਗਾ ਲਓ। ਲਗਭਗ 20-30 ਮਿੰਟ ਬਾਅਦ ਆਪਣੇ ਵਾਲਾਂ ਨੂੰ ਪਾਣੀ ਨਾਲ ਧੋ ਲਓ।
- Health Tips: ਗੁਰਦੇ ਦੀਆਂ ਸਮੱਸਿਆਵਾਂ ਤੋਂ ਹੋ ਪੀੜਿਤ, ਤਾਂ ਅੱਜ ਤੋਂ ਹੀ ਆਪਣੀ ਡਾਇਟ 'ਚ ਸ਼ਾਮਲ ਕਰ ਲਓ ਇਹ ਸਿਹਤਮੰਦ ਚੀਜ਼ਾਂ
- Juice to Drink in Monsoon: ਮੀਂਹ ਦੇ ਮੌਸਮ ਦੌਰਾਨ ਗੰਭੀਰ ਬਿਮਾਰੀਆਂ ਤੋਂ ਬਚਣਾ ਚਾਹੁਦੇ ਹੋ, ਤਾਂ ਆਪਣੀ ਡਾਇਟ 'ਚ ਸ਼ਾਮਲ ਕਰੋ ਇਹ ਸਿਹਤਮੰਦ ਜੂਸ
- Monsoon Disease: ਮੀਂਹ ਦੇ ਮੌਸਮ 'ਚ ਆਪਣੀ ਸਿਹਤ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਇਨ੍ਹਾਂ ਗੰਭੀਰ ਸਮੱਸਿਆਵਾਂ ਦਾ ਹੋ ਜਾਓਗੇ ਸ਼ਿਕਾਰ
ਅੰਬ ਦੇ ਪੱਤਿਆਂ ਨਾਲ ਵਾਲਾਂ ਨੂੰ ਹੁੰਦੇ ਇਹ ਫਾਇਦੇ: ਇਸ ਪੱਤੇ ਵਿੱਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਕਾਫ਼ੀ ਮਾਤਰਾ ਵਿੱਚ ਉਪਲਬਧ ਹੁੰਦਾ ਹੈ। ਇਹ ਵਾਲਾਂ ਲਈ ਸਭ ਤੋਂ ਮਹੱਤਵਪੂਰਨ ਤੱਤ ਹਨ।
- ਅੰਬ ਦੇ ਪੱਤਿਆਂ ਦਾ ਪੇਸਟ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ।
- ਇਸ 'ਚ ਮੌਜੂਦ ਪੋਸ਼ਕ ਤੱਤ ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।
- ਅੰਬ ਦੇ ਪੱਤਿਆਂ ਦਾ ਪੇਸਟ ਸਿਰ ਦੀ ਚਮੜੀ 'ਤੇ ਲਗਾਉਣ ਨਾਲ ਵਾਲਾਂ ਦਾ ਵਾਧਾ ਹੁੰਦਾ ਹੈ।
- ਅੰਬ ਦੇ ਪੱਤਿਆਂ ਦਾ ਪੇਸਟ ਵਾਲਾਂ 'ਤੇ ਲਗਾਉਣ ਨਾਲ ਖੋਪੜੀ 'ਚ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ।
- ਇਹ ਵਾਲਾਂ ਨੂੰ ਕੁਦਰਤੀ ਤੌਰ 'ਤੇ ਕਾਲੇ ਕਰਨ 'ਚ ਵੀ ਮਦਦ ਕਰਦਾ ਹੈ। ਇਸ ਲਈ ਤੁਸੀਂ ਅੰਬ ਦੇ ਪੱਤਿਆਂ ਦੀ ਨਿਯਮਤ ਵਰਤੋਂ ਕਰ ਸਕਦੇ ਹੋ ਕਿਉਂਕਿ ਮਾਨਸੂਨ ਦੌਰਾਨ ਵਾਲ ਜ਼ਿਆਦਾ ਝੜਦੇ ਹਨ।