ਤਿਲ ਦੀਆਂ ਬਣੀਆਂ ਮਿਠਾਈਆਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਲੋਕਾਂ ਦੀ ਜੀਭ ਲਲਚਾਉਂਦੀ ਹੈ, ਉੱਥੇ ਹੀ ਔਸ਼ਧੀ ਗੁਣ ਨਾ ਸਿਰਫ਼ ਸਾਡੇ ਸਰੀਰ ਨੂੰ ਪੋਸ਼ਣ ਦਿੰਦੇ ਹਨ, ਬਲਕਿ ਕਈ ਬੀਮਾਰੀਆਂ ਤੋਂ ਦੂਰ ਰੱਖਣ ’ਚ ਵੀ ਸਹਾਈ ਹੁੰਦੇ ਹਨ।
ਤਿਲਾਂ ਨਾਲ ਬਣਾਓ ਸਿਹਤ ਨੂੰ ਚੁਸਤ ਅਤੇ ਦਰੁਸਤ
ਤਿਉਹਾਰ ਹੋਵੇ, ਵਿਆਹ ਸਮਾਗਮ ਹੋਵੇ ਜਾ ਫੇਰ ਆਯੂਰਵੇਦ ਨੁਸਖ਼ੇ ਹੋਣ, ਤਿਲਾਂ ਦਾ ਉਪਯੋਗ ਹਰ ਜਗ੍ਹਾ ਕੀਤਾ ਜਾਂਦਾ ਹੈ। ਵਿਸ਼ੇਸ਼ ਤੌਰ ’ਤੇ ਜਦੋਂ ਗੱਲ ਸਕ੍ਰਾਂਤੀ ਜਾ ਲੋਹੜੀ ਵਰਗੇ ਤਿਉਹਾਰਾ ਦੀ ਆਉਂਦੀ ਹੈ, ਤਾਂ ਤਿਲਾਂ ਦੀਆਂ ਬਣੀਆਂ ਮਠਿਆਈਆਂ ਤੋਂ ਬਿਨਾਂ ਇਨ੍ਹਾਂ ਤਿਉਹਾਰਾ ਨੂੰ ਪੂਰਾ ਨਹੀਂ ਮੰਨਿਆ ਜਾਂਦਾ ਹੈ। ਤਿਲ ਦਾ ਸੇਵਨ ਨਾ ਸਿਰਫ਼ ਸਾਡੀ ਤੰਦਰੁਸਤੀ ਬਲਕਿ ਸੁੰਦਰਤਾ ਲਈ ਬੇਹਤਰੀਨ ਅਤੇ ਲਾਭਕਾਰੀ ਮੰਨਿਆ ਜਾਂਦਾ ਹੈ। ਪਣਜੀ ਗੋਆ ਦੀ ਨਿਊਟਰੀਸ਼ੀਅਨ ਰੋਹਿਨੀ ਦਿਨੀਜ਼ ਦੱਸਦੀ ਹੈ ਕਿ ਗਰਮ ਤਸੀਰ ਵਾਲੇ ਤਿਲ ਦਾ ਇਸਤੇਮਾਲ ਸਾਡੇ ਸ਼ਰੀਰ ਨੂੰ ਗਰਮਾਹਟ ਦਿੰਦਾ ਹੈ। ਈ ਟੀਵੀ ਭਾਰਤ ਸੁੱਖੀਭਵਾ ਨੂੰ ਜਾਣਕਾਰੀ ਦਿੰਦਿਆ ਉਨ੍ਹਾਂ ਤਿਲਾਂ ’ਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਅਤੇ ਉਨ੍ਹਾਂ ਦੁਆਰਾ ਸਾਡੇ ਸ਼ਰੀਰ ਨੂੰ ਹੋਣ ਵਾਲੇ ਫਾਇਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਗੁਣਕਾਰੀ ਤਿਲ
ਰੋਹਿਨੀ ਦਿਨੀਜ਼ ਦੱਸਦੀ ਹੈ ਕਿ ਬਹੁਤ ਹੀ ਗੁਣਕਾਰੀ ਕੁਦਰਤੀ ਤੇਲ ਨਾਲ ਭਰਪੂਰ ਤਿਲ ਇੱਕ ਦਾ ਬੀਜ ਹੁੰਦਾ ਹੈ, ਜੋ ਸੀਸਮਮ ਇੰਡੀਕਮ ਦਰਖ਼ਤ ’ਤੇ ਮਿਲਦਾ ਹੈ ਇਸ ਦੀਆਂ ਮੁੱਖ ਦੋ ਕਿਸਮਾਂ ਆਉਂਦੀਆਂ ਹਨ: ਕਾਲੇ ਅਤੇ ਸਫ਼ੇਦ ਤਿਲ ਜੋ ਜ਼ਿਆਦਾਤਰ ਇਸਤੇਮਾਲ ’ਚ ਆਉਂਦੇ ਹਨ। ਤਿਲਾਂ ਦਾ ਇਸਤੇਮਾਲ ਜਿੱਥੇ ਮਿਠਾਈਆਂ ਦਾ ਸਵਾਦ ਵਧਾਉਂਦਾ ਹੈ, ਉੱਥੇ ਹੀ ਸਿਹਤ ਨੂੰ ਵੀ ਲਾਭ ਪਹੁੰਚਾਉਂਦਾ ਹੈ। ਤਿਲਾਂ ’ਚ ਮੂਫ਼ਾ (ਓਲਿਕ ਐਸਿਡ) ਵਾਧੂ ਮਾਤਰਾ ’ਚ ਹੁੰਦਾ ਹੈ। ਇਸ ਤੋਂ ਇਲਾਵਾ ਇਸ ’ਚ ਪ੍ਰੋਟੀਨ, ਬੀ ਕਾਮਪਲੈਕਸ ਵਿਟਾਮਿਨ, ਵਿਟਾਮਿਨ ਈ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਮੈਗਨੀਜ਼, ਜਿੰਕ, ਸੇਲੇਨੀਅਮ ਅਤੇ ਕਾਪਰ ਵੀ ਭਰੂਪਰ ਮਾਤਰਾ ’ਚ ਮਿਲਦਾ ਹੈ।
ਤੇਲ ਤੋਂ ਮਿਲਣ ਵਾਲੇ ਪੋਸ਼ਕ ਤੱਤਾਂ ਦੇ ਫ਼ਾਇਦੇ
- ਓਲਿਕ ਐਸਿਡ ਹਾਈ ਕੈਸਟ੍ਰਾਲ ਅਤੇ ਟ੍ਰਾਈਗਲੀਸਿਰਾਈਡਜ਼ ਨੂੰ ਘੱਟ ਕਰਦਾ ਹੈ, ਜਿਸ ਨਾਲ ਦਿਲ ਦੇ ਰੋਗ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
- ਤਿਲ ਪ੍ਰੋਟੀਨ ਦੇ ਉਨ੍ਹਾਂ ਸ੍ਰੋਤਾਂ ’ਚ ਇੱਕ ਹੈ, ਜੋ ਸਿਰਫ਼ ਫ਼ਾਇਦੇਮੰਦ ਹੀ ਨਹੀਂ ਹੁੰਦੇ ਬਲਕਿ ਬੱਚਿਆਂ, ਵੱਡਿਆਂ ਅਤੇ ਬਜ਼ੁਰਗਾਂ ਦੇ ਨਾਲ ਨਾਲ ਗਰਭਵਤੀ ਮਹਿਲਾਵਾਂ, ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਹਿਲਾਵਾਂ ਦੀ ਸਿਹਤ ਨੂੰ ਵੀ ਕਾਫ਼ੀ ਲਾਭ ਪਹੁੰਚਾਉਂਦੇ ਹਨ।
- ਤਿਲ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਖ਼ਾਸ ਸਰੋਤਾਂ ਵਿੱਚੋ ਇੱਕ ਹੈ, ਜੋ ਨਾ ਸਿਰਫ਼ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ, ਬਲਕਿ ਆਸਟਿਯੋਪੋਰਸਿਸ ਵਰਗੀ ਸਮੱਸਿਆ ਤੋਂ ਵੀ ਬਚਾਓ ਕਰਦਾ ਹੈ।
- ਤਿਲਾਂ ’ਚ ਮਿਲਣ ਵਾਲਾ ਜ਼ਿੰਕ ਸਾਡੇ ਸ਼ਰੀਰ ’ਚ ਲਾਲ ਖ਼ੂਨ ਕੋਸ਼ਿਕਾਵਾਂ ਦੇ ਨਿਰਮਾਣ ’ਚ ਮਦਦ ਕਰਦਾ ਹੈ, ਅਤੇ ਸਾਡੇ ਸ਼ਰੀਰ ’ਚ ਖ਼ੂਨ ਪ੍ਰਵਾਹ ਤੇ ਮੇਟਾਬਾਲਿਜ਼ਮ ਨੂੰ ਵੀ ਵਧਾਉਂਦਾ ਹੈ। ਉੱਥੇ ਹੀ ਕਾਪਰ ’ਚ ਮਿਲਣ ਵਾਲੇ ਜਲਣ ਰੋਧੀ ਤੱਤ ਆਥਰਾਈਟਸ ਦੀ ਸਮੱਸਿਆ ਨਾਲ ਨਜਿਠਣ ’ਚ ਸਾਡੇ ਮਦਦ ਕਰਦੇ ਹਨ, ਨਾਲ ਹੀ ਜੋੜਾਂ ਦੀ ਸੂਜਨ ਨੂੰ ਵੀ ਘੱਟ ਕਰਦੇ ਹਨ।
ਤਿਲ ਦਾ ਤੇਲ
ਰੋਹਿਨੀ ਦਿਨੀਜ਼ ਦੱਸਦੀ ਹੈ ਕਿ ਆਯੂਰਵੇਦ ’ਚ ਤਿਲ ਦਾ ਤੇਲ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ। ਤਿਲ ਦਾ ਤੇਲ ਦੇ ਔਸ਼ਧੀ ਗੁਣਾਂ ਦੇ ਚੱਲਦਿਆਂ ਇਸ ਨੂੰ ਕਈ ਪ੍ਰਕਾਰ ਦੇ ਸੁੰਦਰਤਾਂ ਨੂੰ ਨਿਖ਼ਾਰਣ ਵਾਲੇ ਪ੍ਰੋਡਕਟਜ਼ ’ਚ ਇਸਤੇਮਾਲ ਕੀਤਾ ਜਾਂਦਾ ਹੈ। ਤਿਲਾਂ ਦੇ ਤੇਲ ਦਾ ਇਸਤੇਮਾਲ ਸਾਡੀ ਚਮੜੀ ’ਚ ਖੁਸ਼ਕੀ ਨੂੰ ਰੋਕਦਾ ਹੈ ਤੇ ਨਵੇਂ ਸੈਲਸ ਦਾ ਨਿਰਮਾਣ ਵੀ ਕਰਦਾ ਹੈ। ਤਿਲਾਂ ਦੇ ਤੇਲ ਨੂੰ ਕੁਦਰਤੀ ਤੌਰ ’ਤੇ ਐਂਟੀ ਏਜ਼ਿੰਗ ਮੰਨਿਆ ਜਾਂਦਾ ਹੈ। ਤਿਲਾਂ ਦੇ ਸਬੰਧ ’ਚ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨ ਲਈ ਰੋਹਿਨੀ ਦਿਨੀਜ਼ ਨਾਲ rohinidiniz@gmai.com ’ਤੇ ਵੀ ਸਪੰਰਕ ਕੀਤਾ ਜਾ ਸਕਦਾ ਹੈ।