ਹੈਦਰਾਬਾਦ: ਅਮਰੂਦ ਸਿਰਫ਼ ਸਵਾਦ 'ਚ ਹੀ ਨਹੀਂ, ਸਗੋ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸਨੂੰ ਰੋਜ਼ਾਨਾ ਖਾਣ ਨਾਲ ਕਈ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਅਮਰੂਦ 'ਚ ਰੋਗਾਣੂਨਾਸ਼ਕ, ਐਂਟੀਫੰਗਲ, ਵਿਟਾਮਿਨ-ਸੀ, ਕੇ, ਬੀ6, ਫੋਲੇਟ, ਨਿਆਸੀਨ, ਐਂਟੀਡਾਇਬੀਟਿਕ, ਐਂਟੀ-ਡਾਇਰੀਆ, ਆਇਰਨ, ਫਾਸਫੋਰਸ, ਕੈਲਸ਼ੀਅਮ, ਪੋਟਾਸ਼ੀਅਮ, ਜ਼ਿੰਕ, ਕਾਪਰ, ਕਾਰਬੋਹਾਈਡਰੇਟ ਅਤੇ ਡਾਇਟਰੀ ਫਾਈਬਰ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਕਬਜ਼ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਸ਼ੂਗਰ ਦੇ ਰੋਗੀਆਂ ਨੂੰ ਅਮਰੂਦ ਜ਼ਰੂਰ ਖਾਣਾ ਚਾਹੀਦਾ ਹੈ। ਬਾਜ਼ਾਰ 'ਚ ਲਾਲ ਅਤੇ ਸਫ਼ੈਦ ਰੰਗ ਦੇ ਅੰਮਰੂਦ ਮਿਲਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਦੋਨਾਂ ਅਮਰੂਦਾਂ 'ਚੋ ਕਿਹੜੇ ਰੰਗ ਵਾਲਾ ਅਮਰੂਦ ਸਿਹਤਮੰਦ ਹੈ।
ਸਫ਼ੈਦ ਅਤੇ ਲਾਲ ਰੰਗ ਦਾ ਅਮਰੂਦ: ਬਾਜ਼ਾਰ 'ਚ ਸਫ਼ੈਦ ਅਤੇ ਲਾਲ ਰੰਗ ਦੇ ਅਮਰੂਦ ਮਿਲਦੇ ਹਨ। ਕਈ ਲੋਕਾਂ ਦੇ ਮਨ 'ਚ ਇਹ ਸਵਾਲ ਹੁੰਦਾ ਹੈ ਕਿ ਇਨ੍ਹਾਂ ਦੋਨਾਂ ਅਮਰੂਦਾਂ 'ਚੋ ਕਿਹੜੇ ਵਾਲਾ ਫਾਇਦੇਮੰਦ ਹੈ, ਤਾਂ ਦੱਸ ਦਈਏ ਕਿ ਲਾਲ ਰੰਗ ਦਾ ਅਮਰੂਦ ਖਾਣਾ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਸਫ਼ੈਦ ਅਮਰੂਦ ਦੀ ਤੁਲਨਾ 'ਚ ਲਾਲ ਰੰਗ ਦੇ ਅਮਰੂਦ ਖਾਣ ਨਾਲ ਜ਼ਿਆਦਾ ਫਾਇਦੇ ਮਿਲਦੇ ਹਨ। ਲਾਲ ਅਮਰੂਦ ਖਾਣ ਨਾਲ ਡੇਂਗੂ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ 'ਚ ਜ਼ਿਆਦਾ ਵਿਟਾਮਿਨ-ਸੀ ਪਾਇਆ ਜਾਂਦਾ ਹੈ ਅਤੇ ਸ਼ੂਗਰ ਘਟ ਹੁੰਦੀ ਹੈ। ਇਸ ਲਈ ਲਾਲ ਅਮਰੂਦ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਸਫ਼ੈਦ ਅਤੇ ਲਾਲ ਅਮਰੂਦ 'ਚ ਅੰਤਰ: ਲਾਲ ਅਤੇ ਸਫ਼ੈਦ ਅਮਰੂਦ ਦਾ ਰੰਗ ਹੀ ਨਹੀਂ, ਸਗੋ ਸਵਾਦ ਵੀ ਅਲੱਗ ਹੁੰਦਾ ਹੈ। ਲਾਲ ਅਮਰੂਦ 'ਚ ਪਾਣੀ ਦੀ ਮਾਤਰਾ ਜ਼ਿਆਦਾ ਅਤੇ ਸ਼ੂਗਰ ਘਟ ਪਾਈ ਜਾਂਦੀ ਹੈ। ਇਸ ਤੋਂ ਇਲਾਵਾ, ਲਾਲ ਅਮਰੂਦ 'ਚ ਬੀਜ ਵੀ ਘਟ ਹੁੰਦੇ ਹਨ, ਜਦਕਿ ਸਫ਼ੈਦ ਅਮਰੂਦ 'ਚ ਸ਼ੂਗਰ ਅਤੇ ਬੀਜ਼ ਜ਼ਿਆਦਾ ਪਾਏ ਜਾਂਦੇ ਹਨ ਅਤੇ ਐਂਟੀਆਸੀਡੈਂਟ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਸ਼ੂਗਰ ਦੇ ਮਰੀਜ਼ਾਂ ਲਈ ਸਫ਼ੈਦ ਅਮਰੂਦ ਖਾਣਾ ਨੁਕਸਾਨਦੇਹ ਹੋ ਸਕਦਾ ਹੈ।
ਅਮਰੂਦ ਖਾਣ ਦੇ ਫਾਇਦੇ:
- ਅਮਰੂਦ ਖਾਣ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
- ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
- ਅਮਰੂਦ ਖਾਣ ਨਾਲ ਖਰਾਬ ਕੋਲੈਸਟ੍ਰਾਲ ਨੂੰ ਘਟ ਕੀਤਾ ਜਾ ਸਕਦਾ ਹੈ, ਜਿਸ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ।
- ਸਰੀਰ ਦਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।
- ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
- ਅਮਰੂਦ ਖਾਣਾ ਪਾਚਨ ਕਿਰੀਆ ਲਈ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾ ਕੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਆਰਾਮ ਪਾਇਆ ਜਾ ਸਕਦਾ ਹੈ।
- ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
- ਪੀਰੀਅਡਸ ਦੇ ਦੌਰਾਨ ਅਮਰੂਦ ਖਾਣ ਨਾਲ ਪੇਟ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ।
- ਅਮਰੂਦ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ।