ਹੈਦਰਾਬਾਦ : ਨਵਜੰਮੇ ਬੱਚਿਆਂ ਦੀ ਸਿਹਤ ਬਣਾਈ ਰੱਖਣ ਤੇ ਉਨ੍ਹਾਂ ਦੀ ਮੌਤ ਦਰ ਨੂੰ ਘਟਾਉਣ ਲਈ, ਕੰਗਾਰੂ ਦੇਖਭਾਲ ਪ੍ਰਣਾਲੀ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ, ਭਾਵੇਂ ਮਾਂ ਜਾਂ ਨਵਜੰਮਾ ਬੱਚਾ ਕੋਰੋਨਾ ਸੰਕਰਮਿਤ ਹੋਵੇ ਜਾਂ ਫਿਰ ਸੰਕਰਮਣ ਦੀ ਸੰਭਾਵਨਾ ਹੋਵੇ। ਲੈਨਚੇਟ ਈ-ਕਲੀਨਿਕਲ ਮੈਡੀਸਨ 'ਚ ਕੋਵਿਡ -19 ਦੇ ਕਾਰਨ ਪੈਦਾ ਹੋਏ ਸੰਵੇਦਨਸ਼ੀਲ ਹਲਾਤਾਂ ਵਿੱਚ ਨਵਜੰਮੇ ਬੱਚਿਆਂ ਦੀ ਸਿਹਤ ਦੇ ਅਧਾਰਤ ਇੱਕ ਖੋਜ ਵਿੱਚ, ਇਸ ਦੌਰਾਨ ਹੋਈਆਂ ਸਥਾਤੀਕ ਸਮੱਸਿਆਵਾਂ ਕਾਰਨ ਨਵਜੰਮੇ ਬੱਚਿਆਂ ਦੀ ਦੇਖਭਾਲ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਇੱਕ ਵਿਸ਼ੇਸ਼ ਰਿਪੋਰਟ ਪ੍ਰਕਾਸ਼ਤ ਕੀਤੀ ਗਈ ਸੀ।
ਵਿਸ਼ਵ ਸਿਹਤ ਸੰਗਠਨ ਦੇ ਜਣੇਪਾ, ਨਵਜੰਮੇ ਬੱਚੇ ਤੇ ਅੱਲ੍ਹੜ ਉਮਰ ਦੇ ਸਿਹਤ ਅਤੇ ਬੁਢਾਪਾ ਵਿਭਾਗ ਦੇ ਡਾਇਰੈਕਟਰ ਡਾ: ਅੰਸ਼ੂ ਬੈਨਰਜੀ ਦੱਸਦੇ ਹਨ ਕਿ ਕੋਵਿਡ -19 ਦੇ ਦੌਰ ਵਿੱਚ ਲੋੜੀਂਦਾ ਸਿਹਤ ਸੇਵਾਵਾਂ 'ਚ ਰੁਕਾਵਟਾਂ ਕਾਰਨ ਉਨ੍ਹਾਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ ਦੀ ਗੁਣਵੱਤਾ ਉੱਤੇ ਕਾਫੀ ਅਸਰ ਪਿਆ, ਜਿਨ੍ਹਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਇਸ ਦੀ ਵੱਧ ਲੋੜ ਸੀ। ਬ੍ਰਿਟਿਸ਼ ਮੈਡੀਕਲ ਜਰਨਲ 'ਚ ਪ੍ਰਕਾਸ਼ਤ ਇਸ ਖੋਜ ਵਿੱਚ, ਤਕਰੀਬਨ 62 ਦੇਸ਼ਾਂ 'ਚ ਨਵਜੰਮੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਿਹਤ ਸੰਭਾਲ ਕੰਪਨੀਆਂ ਦੇ ਤਕਰੀਬਨ ਦੋ ਤਿਹਾਈ ਸਿਹਤ ਕਰਮੀਆਂ ਨੇ ਮੰਨਿਆ ਕਿ ਕੋਵਿਡ-19 ਦੇ ਦੌਰਾਨ ਜਨਮ ਤੋਂ ਬਾਅਦ ਵੱਡੀ ਗਿਣਤੀ ਵਿੱਚ ਮਾਂ ਤੇ ਬੱਚੇ ਵਿਚਾਲੇ ਦੂਰੀ ਬਣਾਏ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਦੌਰਾਨ ਸੰਕਰਮਣ ਦੇ ਨਾਲ-ਨਾਲ ਸੰਵੇਦਨਸ਼ੀਲ ਬੱਚਿਆਂ ਤੇ ਆਮ ਸਿਹਤਮੰਦ ਬੱਚਿਆਂ ਨੂੰ ਵੀ ਉਨ੍ਹਾਂ ਦੇ ਮਾਪਿਆਂ ਤੋਂ ਦੂਰ ਰੱਖਿਆ ਗਿਆ। ਜਿਥੇ ਤੱਕ ਸੰਭਵ ਸੀ ਉਨ੍ਹਾਂ ਵਿਚਾਲੇ ਚਮੜੀ ਦੇ ਸੰਮਪਰਕ ਤੇ ਦੁੱਧ ਪਿਆਉਣ ਲਈ ਵੀ ਦੋਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਸੀ।
ਹਲਾਂਕਿ ਵੱਖ-ਵੱਖ ਖੋਜਾਂ ਇਹ ਸਾਬਤ ਕਰ ਚੁੱਕਿਆਂ ਸਨ ਕਿ ਬੱਚੇ ਦੇ ਜਨਮ ਸਮੇਂ ਕੋਰੋਨਾ ਸੰਕਰਮਣ ਹੋਣ ਦਾ ਖ਼ਤਰਾ ਬੇਹਦ ਘੱਟ ਹੁੰਦਾ ਹੈ। ਇਥੋਂ ਤੱਕ ਕਿ ਜਿਨ੍ਹਾਂ ਸੰਕਰਮਿਤ ਬੱਚਿਆ ਵਿੱਚ ਕੋਰੋਨਾ ਦੇ ਹਲਕੇ ਲੱਛਣ ਵੀ ਪਾਏ ਗਏ, ਉਨ੍ਹਾਂ ਵਿਚਾਲੇ ਵੀ ਜਾਨੀ ਨੁਕਸਾਨ ਦਾ ਖ਼ਤਰਾ ਘੱਟ ਰਹਿੰਦਾ ਹੈ। ਇਸ ਸਬੰਧੀ ਕੀਤੇ ਗਈ ਨਵੀਂ ਖੋਜ ਮੁਤਾਬਕ ਦੁਨੀਆ ਭਰ ਵਿੱਚ ਕੋਵਿਡ-19 ਕਾਰਨ ਹੋਣ ਵਾਲੀ ਨਵਜਾਤਾਂ ਦੀ ਮੌਤ ਦਰ ਦਾ ਸੰਭਾਵਤ ਅੰਕੜਾ 2000 ਤੋਂ ਵੀ ਘੱਟ ਹੈ।
ਕੋਵਿਡ-19 ਦੌਰਾਨ ਦੁਨੀਆ ਭਰ ਦੇ ਕਈ ਦੇਸ਼ਾਂ 'ਚ ਸੰਕਰਮਣ ਦੇ ਖ਼ਦਸ਼ੇ ਕਾਰਨ ਜਨਮ ਤੋਂ ਬਾਅਦ ਕੋਰੋਨਾ ਸੰਕਰਮਿਤ ਜਾਂ ਜਿਨ੍ਹਾਂ 'ਚ ਸੰਕਰਮਣ ਦਾ ਖ਼ਦਸ਼ਾ ਹੋਵੇ, ਉਨ੍ਹਾਂ ਬੱਚਿਆਂ ਨੂੰ ਮਾਪਿਆਂ ਤੋਂ ਦੂਰ ਨਰਸਰੀ ਵਿੱਚ ਰੱਖਿਆ ਗਿਆ। ਇਹੀ ਨਹੀਂ ਸਗੋਂ ਕਈ ਥਾਵਾਂ 'ਤੇ ਸੰਕਰਮਣ ਦੇ ਖ਼ਤਰੇ ਨੂੰ ਵੇਖਦੇ ਹੋਈ ਕਈ ਨਵਜੰਮੇ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਤੋਂ ਵੀ ਦੂਰ ਰੱਖਿਆ ਗਿਆ। ਇਸ ਕਾਰਨ ਜਨਮ ਮਗਰੋਂ ਨਵਜੰਮਿਆਂ ਨੂੰ ਹੋਣ ਵਾਲੀ ਸਮੱਸਿਆਵਾਂ 'ਚ ਇਜਾਫ਼ਾ ਹੋਇਆ ਹੈ। ਇਸ ਕਾਰਨ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਤੇ ਘੱਟ ਵਜਨ ਵਾਲੇ ਕਮਜੋਰ ਬੱਚਿਆਂ ਵਿੱਚ ਜਿੰਦਗੀ ਭਰ ਲਈ ਕਈ ਗੰਭੀਰ ਸਿਹਤ ਸਮੱਸਿਆਵਾਂ ਹੋਣ ਦਾ ਖ਼ਦਸ਼ਾ ਵੱਧ ਗਿਆ ਹੈ। ਖ਼ਾਸ ਤੌਰ 'ਤੇ ਗਰੀਬ ਦੇਸ਼ਾਂ ਦੀ ਸ਼੍ਰੇਣੀ ਵਿੱਚ ਆਉਣ ਵਾਲੇ ਦੇਸ਼ਾਂ ਵਿੱਚ ਅਜਿਹੇ ਬੱਚਿਆਂ ਦੀ ਮੌਤ ਦਰ ਵੱਧ ਗਈ, ਜਿਨ੍ਹਾਂ ਨੂੰ ਜਨਮ ਮਗਰੋਂ ਉਨ੍ਹਾਂ ਦੀ ਮਾਂ ਤੋਂ ਦੂਰ ਰੱਖਿਆ ਗਿਆ।
ਇਸ ਖੋਜ ਵਿੱਚ, ਖੋਜਕਰਤਾਵਾਂ ਨੇ ਮੰਨਿਆ ਕਿ ਕੰਗਾਰੂ ਮਦਰ ਕੇਅਰ ਨਿਯਮਾਂ, ਜਨਮ ਮਗਰੋਂ ਨਵਜੰਮੇ ਬੱਚੇ ਨੂੰ ਆਪਣੇ ਮਾਪਿਆਂ ਨਾਲ ਵਧੇਰੇ ਸਮਾਂ ਬਿਤਾਉਣਾ ਚਾਹੀਦਾ ਹੈ, ਜੇ ਕੋਈ ਰੁਕਾਵਟ ਆਉਂਦੀ ਹੈ, ਤਾਂ ਜਨਮ ਤੋਂ ਬਾਅਦ ਬੱਚੇ ਨਾਲ ਸੰਬੰਧਤ ਸਿਹਤ ਵਿੱਚ ਗੰਭੀਰ ਸਮੱਸਿਆਵਾਂ ਦਾ ਜੋਖਮ ਵੱਧ ਜਾਂਦਾ ਹੈ। ਰਿਪੋਰਟ ਦੇ ਮੁਤਾਬਕ, ਉਨ੍ਹਾਂ ਬੱਚਿਆਂ ਲਈ ਜੋ ਜਨਮ ਦੇ ਸਮੇਂ ਘੱਟ ਭਾਰ ਹੋਣ ਜਾਂ ਜੋ ਸਮੇਂ ਤੋਂ ਪਹਿਲਾਂ ਪੈਦਾ ਹੋਏ ਹਨ, ਅਜਿਹੇ ਬੱਚਿਆਂ ਦਾ ਜਨਮ ਤੋਂ ਬਾਅਦ ਮਾਂ ਦੀ ਚਮੜੀ ਨਾਲ ਸੰਪਰਕ 'ਚ ਰਹਿਣਾ ਬਹੁਤ ਮਹੱਤਵਪੂਰਨ ਹੈ। ਰਿਪੋਰਟ ਵਿੱਚ ਵਿਚਾਰ ਕੀਤਾ ਗਿਆ ਸੀ ਕਿ ਜੇਕਰ ਕੰਗਾਰੂ ਮਦਰ ਕੇਅਰ ਦੇ ਸਾਰੇ ਨਿਯਮਾਂ ਨੂੰ ਮੰਨਿਆ ਜਾਵੇ ਤਾਂ 1,25,000 ਤੋਂ ਵੱਧ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ।