ਹੈਦਰਾਬਾਦ: ਦੁਨੀਆਂ ਭਰ 'ਚ ਕਈ ਲੋਕਾਂ ਨੂੰ ਮਿੱਠਾ ਖਾਣਾ ਪਸੰਦ ਹੁੰਦਾ ਹੈ। ਅਕਸਰ ਲੋਕ ਭੋਜਨ ਖਾਣ ਤੋਂ ਬਾਅਦ ਮਿੱਠਾ ਖਾਂਦੇ ਹਨ, ਪਰ ਇਸ ਨਾਲ ਸ਼ੂਗਰ ਦੀ ਬਿਮਾਰੀ ਦਾ ਖਤਰਾ ਰਹਿੰਦਾ ਹੈ। ਇਸ ਲਈ ਤੁਸੀਂ ਖੰਡ ਦੀ ਜਗ੍ਹਾਂ ਗੁੜ ਦਾ ਇਸਤੇਮਾਲ ਕਰ ਸਕਦੇ ਹੋ। ਗੁੜ 'ਚ ਆਈਰਨ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਿ ਸਿਹਤ ਲਈ ਜ਼ਰੂਰੀ ਹੁੰਦੇ ਹਨ।
ਖੰਡ ਨਾਲੋ ਗੁੜ ਖਾਣਾ ਫਾਇਦੇਮੰਦ:
ਗੁੜ ਖਾਣ ਨਾਲ ਇਮਿਊਨਟੀ ਮਜ਼ਬੂਤ ਹੁੰਦੀ: ਪੌਸ਼ਟਿਕ ਤੱਤਾਂ ਨਾਲ ਭਰਪੂਰ ਗੁੜ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਰੱਖਣ 'ਚ ਮਦਦ ਕਰਦਾ ਹੈ। ਇਸ 'ਚ ਐਂਟੀਆਕਸੀਡੈਂਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸਦੀ ਮਦਦ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਜੇਕਰ ਤੁਸੀਂ ਭੋਜਨ 'ਚ ਖੰਡ ਦੀ ਜਗ੍ਹਾਂ ਗੁੜ ਦਾ ਇਸਤੇਮਾਲ ਕਰਦੇ ਹੋ, ਤਾਂ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਗੁੜ ਖਾਣ ਨਾਲ ਮੂਡ ਸਵਿੰਗ ਤੋਂ ਰਾਹਤ: ਜੇਕਰ ਤੁਸੀਂ ਰੋਜ਼ਾਨਾ ਗੁੜ ਦਾ ਛੋਟਾ ਟੁੱਕੜਾ ਖਾਂਦੇ ਹੋ, ਤਾਂ ਇਸ ਨਾਲ ਮੂਡ ਸਵਿੰਗ ਤੋਂ ਰਾਹਤ ਮਿਲ ਸਕਦੀ ਹੈ। ਇਸਦੇ ਨਾਲ ਹੀ ਪੀਰੀਅਡਸ 'ਚ ਹੋਣ ਵਾਲੇ ਪੇਟ ਦਰਦ ਤੋਂ ਛੁਟਕਾਰਾ ਪਾਉਣ 'ਚ ਵੀ ਗੁੜ ਫਾਇਦੇਮੰਦ ਹੁੰਦਾ ਹੈ।
ਗੁੜ ਖਾਣਾ ਪਾਚਨ ਲਈ ਫਾਇਦੇਮੰਦ: ਗੁੜ 'ਚ ਮੌਜ਼ੂਦ ਗੁਣ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਜੇਕਰ ਤੁਸੀਂ ਰੋਜ਼ਾਨਾ ਸੀਮਿਤ ਮਾਤਰਾ 'ਚ ਗੁੜ ਖਾਂਦੇ ਹੋ, ਤਾਂ ਇਸ ਨਾਲ ਕਬਜ਼ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਐਨਰਜੀ ਲਈ ਗੁੜ ਫਾਇਦੇਮੰਦ: ਆਈਰਨ ਨਾਲ ਭਰਪੂਰ ਗੁੜ ਐਨਰਜੀ ਵਧਾਉਣ 'ਚ ਮਦਦ ਕਰਦਾ ਹੈ। ਇਸ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਮੈਗਨੀਜ਼, ਜ਼ਿੰਕ, ਕਾਪਰ ਅਤੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਗੁੜ 'ਚ ਵਿਟਾਮਿਨ-ਬੀ ਵੀ ਪਾਇਆ ਜਾਂਦਾ ਹੈ। ਇਸ ਲਈ ਤੁਸੀਂ ਗੁੜ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।
- Pickle Sideeffects: ਤੁਹਾਨੂੰ ਵੀ ਜ਼ਿਆਦਾ ਅਚਾਰ ਖਾਣਾ ਹੈ ਪਸੰਦ, ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ
- Asthma Diet: ਦਮੇ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਇਨ੍ਹਾਂ ਭੋਜਨਾਂ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ
- Health Tips: ਮਾਈਗ੍ਰੇਨ ਦੀ ਸਮੱਸਿਆਂ ਤੋਂ ਪੀੜਿਤ ਲੋਕਾਂ ਨੂੰ ਸਰਦੀਆਂ ਦੇ ਮੌਸਮ 'ਚ ਹੋ ਸਕਦੀ ਜ਼ਿਆਦਾ ਪਰੇਸ਼ਾਨੀ, ਇਸ ਤਰ੍ਹਾਂ ਕਰੋ ਬਚਾਅ
ਜਿਗਰ ਲਈ ਗੁੜ ਖਾਣਾ ਫਾਇਦੇਮੰਦ: ਗੁੜ 'ਚ Detoxifying ਗੁਣ ਪਾਏ ਜਾਂਦੇ ਹਨ। ਇਸਨੂੰ ਖਾਣ ਨਾਲ ਜਿਗਰ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਖੰਡ ਦੀ ਜਗ੍ਹਾਂ ਗੁੜ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ। ਇਸ ਨਾਲ ਜਿਗਰ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲੇਗੀ।