ETV Bharat / sukhibhava

Skin Care Tips: ਗਰਮੀਆਂ ਦੇ ਮੌਸਮ ਵਿੱਚ ਵੀ ਚਿਹਰੇ 'ਤੇ ਨਿਖਾਰ ਬਣਾਈ ਰੱਖਣਾ ਚਾਹੁੰਦੇ ਹੋ, ਤਾਂ ਬਸ ਅਪਣਾ ਲਓ ਇਹ 5 ਆਦਤਾਂ - health update

ਗਰਮੀਆਂ ਦੇ ਮੌਸਮ 'ਚ ਅਕਸਰ ਲੋਕਾਂ ਦੇ ਚਿਹਰੇ ਦੀ ਚਮਕ ਕਿਤੇ ਗੁਆਚ ਜਾਂਦੀ ਹੈ। ਪਰ ਤੁਸੀਂ ਕੁਝ ਸਿਹਤਮੰਦ ਆਦਤਾਂ ਅਪਣਾ ਕੇ ਗਰਮੀਆਂ ਵਿਚ ਵੀ ਚਮਕਦਾਰ ਚਮੜੀ ਪ੍ਰਾਪਤ ਕਰ ਸਕਦੇ ਹੋ।

Skin Care Tips
Skin Care Tips
author img

By

Published : Jul 7, 2023, 5:39 PM IST

ਹੈਦਰਾਬਾਦ: ਖੂਬਸੂਰਤ ਦਿਖਣ ਲਈ ਲੋਕ ਕੀ ਕੁਝ ਨਹੀਂ ਕਰਦੇ। ਉਹ ਮਹਿੰਗੇ ਉਤਪਾਦ, ਘਰੇਲੂ ਉਪਚਾਰ, ਫੇਸ਼ੀਅਲ, ਸਕਿਨ ਕੇਅਰ ਟ੍ਰੀਟਮੈਂਟ ਆਦਿ ਨੂੰ ਅਜ਼ਮਾਉਂਦੇ ਹਨ। ਪਰ ਅਕਸਰ ਨਤੀਜਾ ਇੱਛਾ ਅਨੁਸਾਰ ਨਹੀਂ ਆਉਂਦਾ। ਅਜਿਹੇ 'ਚ ਇਹ ਸਮਝਣਾ ਜ਼ਰੂਰੀ ਹੈ ਕਿ ਸਿਰਫ ਨੁਸਖੇ ਨੂੰ ਅਜ਼ਮਾਉਣ ਅਤੇ ਮਹਿੰਗੇ ਉਤਪਾਦ ਲਗਾਉਣ ਨਾਲ ਚਿਹਰੇ 'ਤੇ ਚਮਕ ਨਹੀਂ ਆਉਂਦੀ। ਤੁਹਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਕੁਝ ਬਦਲਾਅ ਕਰਨ ਦੀ ਵੀ ਲੋੜ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ 5 ਸਿਹਤਮੰਦ ਆਦਤਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਜਿਸ ਨੂੰ ਅਪਣਾ ਕੇ ਤੁਸੀਂ ਚਮਕਦਾਰ ਅਤੇ ਸਾਫ਼-ਸੁਥਰੀ ਚਮੜੀ ਪ੍ਰਾਪਤ ਕਰ ਸਕਦੇ ਹੋ

ਗਰਮੀਆਂ ਵਿੱਚ ਚਮਕਦਾਰ ਚਮੜੀ ਪਾਉਣ ਲਈ ਅਪਣਾਓ ਇਹ ਆਦਤਾਂ:

ਚੰਗੀ ਨੀਂਦ ਲਓ: ਜੇਕਰ ਤੁਸੀਂ ਗਰਮੀਆਂ 'ਚ ਚਮਕਦਾਰ ਚਮੜੀ ਪਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਘੱਟੋ-ਘੱਟ 7 ਤੋਂ 8 ਘੰਟੇ ਦੀ ਨੀਂਦ ਲਓ। ਇਸ ਨਾਲ ਨਾ ਸਿਰਫ ਤੁਹਾਡੇ ਸਰੀਰ ਨੂੰ ਆਰਾਮ ਮਿਲਦਾ ਹੈ ਸਗੋਂ ਤੁਹਾਡਾ ਦਿਮਾਗ ਵੀ ਸ਼ਾਂਤ ਰਹਿੰਦਾ ਹੈ। ਜਦੋਂ ਤੁਸੀਂ ਸੌਂਦੇ ਹੋ, ਤਾਂ ਤੁਹਾਡਾ ਸਰੀਰ ਤੁਹਾਡੀ ਚਮੜੀ ਵਿੱਚ ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ। ਜਿਸ ਦਾ ਨਤੀਜਾ ਹੈ ਕਿ ਉੱਠਣ ਤੋਂ ਬਾਅਦ ਤੁਹਾਡੀ ਚਮੜੀ ਸਿਹਤਮੰਦ ਦਿਖਾਈ ਦਿੰਦੀ ਹੈ। ਦੂਜੇ ਪਾਸੇ, ਜਦੋਂ ਤੁਹਾਨੂੰ ਪੂਰੀ ਨੀਂਦ ਨਹੀਂ ਮਿਲਦੀ, ਤਾਂ ਥਕਾਵਟ ਤੁਹਾਡੇ ਚਿਹਰੇ 'ਤੇ ਸਾਫ਼ ਦਿਖਾਈ ਦਿੰਦੀ ਹੈ। ਬਿਹਤਰ ਨਤੀਜਿਆਂ ਲਈ ਤੁਸੀਂ ਰਾਤ ਨੂੰ ਚਮੜੀ ਦੀ ਦੇਖਭਾਲ ਵੀ ਕਰ ਸਕਦੇ ਹੋ।

ਹੈਲਦੀ ਡਾਈਟ: ਜੇਕਰ ਤੁਸੀਂ ਹੈਲਦੀ ਡਾਈਟ ਦੀ ਪਾਲਣਾ ਕਰਦੇ ਹੋ ਤਾਂ ਤੁਹਾਡੀ ਸਕਿਨ ਚਮਕਦਾਰ ਹੋਵੇਗੀ। ਜੇਕਰ ਤੁਸੀਂ ਪ੍ਰੋਸੈਸਡ ਫੂਡ, ਆਇਲੀ ਫੂਡ ਤੋਂ ਦੂਰ ਰਹਿੰਦੇ ਹੋ, ਤਾਂ ਇਹ ਤੁਹਾਡੇ ਸਰੀਰ ਵਿੱਚ ਟੌਕਸਿਨ ਨਹੀਂ ਰੱਖਦਾ ਅਤੇ ਇਸ ਦਾ ਸਾਫ਼ ਨਤੀਜਾ ਤੁਹਾਡੀ ਚਮੜੀ 'ਤੇ ਨਜ਼ਰ ਆਉਂਦਾ ਹੈ। ਤੁਸੀਂ ਆਪਣੀ ਖੁਰਾਕ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਰਸ ਨੂੰ ਸ਼ਾਮਲ ਕਰ ਸਕਦੇ ਹੋ। ਵਿਟਾਮਿਨ ਸੀ ਯੁਕਤ ਫਲ ਅਤੇ ਸਬਜ਼ੀਆਂ ਖਾਣ ਨਾਲ ਚਮੜੀ ਸਾਫ਼ ਦਿਖਾਈ ਦਿੰਦੀ ਹੈ। ਗਲੋਇੰਗ ਸਕਿਨ ਲਈ ਤੁਹਾਨੂੰ ਕਾਫ਼ੀ ਮਾਤਰਾ ਵਿੱਚ ਪਾਣੀ ਵੀ ਪੀਣਾ ਚਾਹੀਦਾ ਹੈ। ਇਸ ਨਾਲ ਸਕਿਨ ਹਾਈਡਰੇਟ ਰਹਿੰਦੀ ਹੈ।

ਮੇਕਅੱਪ ਨਾ ਕਰੋ: ਬਹੁਤ ਘੱਟ ਮੇਕਅੱਪ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। ਕਿਉਂਕਿ ਮੇਕਅੱਪ ਪ੍ਰੋਡਕਟਸ 'ਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ ਜੋ ਹੌਲੀ-ਹੌਲੀ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਅਜਿਹੀ ਸਥਿਤੀ 'ਚ ਜੇਕਰ ਤੁਸੀਂ ਰੋਜ਼ ਮੇਕਅੱਪ ਕਰਦੇ ਹੋ ਤਾਂ ਇਹ ਤੁਹਾਡੀ ਚਮੜੀ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਮੇਕਅੱਪ ਉਤਪਾਦ ਚਮੜੀ ਦੇ ਪੋਰਸ ਨੂੰ ਬੰਦ ਕਰ ਦਿੰਦੇ ਹਨ। ਜਿਸ ਕਾਰਨ ਚਮੜੀ ਨੂੰ ਠੀਕ ਹੋਣ ਦਾ ਸਮਾਂ ਨਹੀਂ ਮਿਲਦਾ। ਤੁਹਾਡੀ ਚਮੜੀ ਠੀਕ ਤਰ੍ਹਾਂ ਨਾਲ ਸਾਹ ਨਹੀਂ ਲੈ ਪਾਉਂਦੀ ਅਤੇ ਇਸ ਨਾਲ ਬਰੇਕਆਊਟ ਅਤੇ ਪਿੰਪਲਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਕਸਰਤ: ਕਸਰਤ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ। ਇਹ ਨਾ ਸਿਰਫ ਤੁਹਾਨੂੰ ਫਿੱਟ ਬਣਾਉਂਦਾ ਹੈ ਸਗੋਂ ਚਮੜੀ ਨੂੰ ਸਿਹਤਮੰਦ ਰੱਖਣ 'ਚ ਵੀ ਮਦਦ ਕਰਦਾ ਹੈ। ਜਦੋਂ ਤੁਸੀਂ ਕਸਰਤ ਕਰਦੇ ਹੋ ਤਾਂ ਇਸ ਨਾਲ ਪਸੀਨਾ ਆਉਂਦਾ ਹੈ ਅਤੇ ਖੂਨ ਦਾ ਸੰਚਾਰ ਤੇਜ਼ ਹੋ ਜਾਂਦਾ ਹੈ। ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਜਿਸ ਨਾਲ ਚਮੜੀ ਵਧੀਆ ਰਹਿੰਦੀ ਹੈ।

ਸਕਿਨ ਕੇਅਰ ਰੁਟੀਨ: ਸਕਿਨ ਕੇਅਰ ਰੂਟੀਨ ਨੂੰ ਫਾਲੋ ਕਰਨਾ ਨਾ ਭੁੱਲੋ। ਕਲੀਨਜ਼ਿੰਗ, ਟੋਨਿੰਗ ਹਰ ਰੋਜ਼ ਜ਼ਰੂਰ ਕਰਨੀ ਚਾਹੀਦੀ ਹੈ। ਚਿਹਰੇ ਨੂੰ ਹਮੇਸ਼ਾ ਨਮੀ ਦਿਓ। ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਚਮੜੀ ਨੂੰ ਐਕਸਫੋਲੀਏਟ ਕਰਨਾ ਨਾ ਭੁੱਲੋ। ਇਸ ਨਾਲ ਚਮੜੀ ਦੇ ਮਰੇ ਹੋਏ ਸੈੱਲ ਨਿਕਲਣਗੇ। ਇਸ ਨਾਲ ਤੁਹਾਡੀ ਚਮੜੀ ਚਮਕਦਾਰ ਹੋ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.