ਹੈਦਰਾਬਾਦ: ਸਫ਼ਰ ਕਰਨ ਨਾਲ ਕੰਮ ਦੇ ਤਣਾਅ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਤੁਹਾਨੂੰ ਘੁੰਮਣਾ ਚਾਹੀਦਾ ਹੈ। ਪਰ ਜੇਕਰ ਤੁਸੀਂ ਸਰਦੀਆਂ ਦੇ ਮੌਸਮ 'ਚ ਘੁੰਮਣ ਦਾ ਪਲੈਨ ਬਣਾ ਰਹੇ ਹੋ, ਤਾਂ ਤੁਹਾਨੂੰ ਆਪਣੇ ਆਪ ਨੂੰ ਫਿੱਟ ਰੱਖਣ ਲਈ ਕੁਝ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਕਿ ਇਸ ਮੌਸਮ 'ਚ ਅਕਸਰ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਸਫ਼ਰ ਕਰਦੇ ਸਮੇਂ ਆਪਣੀ ਖੁਰਾਕ ਦਾ ਵੀ ਖਾਸ ਧਿਆਨ ਰੱਖੋ।
ਸਫ਼ਰ ਦੌਰਾਨ ਬੁਖਾਰ ਤੋਂ ਬਚਣ ਦੇ ਤਰੀਕੇ:
ਪਾਣੀ ਦੀ ਬੋਤਲ ਨਾਲ ਰੱਖੋ: ਸਫ਼ਰ ਦੌਰਾਨ ਪਾਣੀ ਦੀ ਬੋਤਲ ਆਪਣੇ ਨਾਲ ਰੱਖੋ, ਕਿਉਕਿ ਸਰੀਰ 'ਚ ਪਾਣੀ ਦੀ ਕਮੀ ਹੋਣ ਕਰਕੇ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਤੁਹਾਡਾ ਟ੍ਰਿਪ ਵੀ ਖਰਾਬ ਹੋ ਸਕਦਾ ਹੈ। ਇਸ ਲਈ ਸਫ਼ਰ ਦੌਰਾਨ ਪਾਣੀ ਪੀਂਦੇ ਰਹੋ।
ਮਿੱਠੀਆਂ ਡ੍ਰਿੰਕਸ ਘਟ ਪੀਓ: ਸਫ਼ਰ ਕਰਦੇ ਸਮੇਂ ਮਿੱਠੀਆਂ ਡ੍ਰਿੰਕਸ ਘਟ ਪੀਓ। ਇਸ ਕਰਕੇ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ, ਜਿਵੇ ਕਿ ਬਲੱਡ ਸ਼ੂਗਰ ਦਾ ਵਧਣਾ ਆਦਿ। ਇਸ ਲਈ ਅਜਿਹੇ ਡ੍ਰਿੰਕਸ ਘਟ ਮਾਤਰਾ 'ਚ ਹੀ ਪੀਓ। ਤੁਸੀਂ ਨਾਰੀਅਲ ਪਾਣੀ, ਨਿੰਬੂ ਪਾਣੀ ਅਤੇ ਫਰੂਟ ਜੂਸ ਆਦਿ ਪੀ ਸਕਦੇ ਹੋ।
ਸਿਹਤਮੰਦ ਸਨੈਕਸ ਖਾਓ: ਸਫ਼ਰ ਕਰਦੇ ਸਮੇਂ ਥਕਾਵਟ ਹੋ ਜਾਂਦੀ ਹੈ, ਜਿਸ ਕਰਕੇ ਭੁੱਖ ਜ਼ਿਆਦਾ ਲੱਗਦੀ ਹੈ। ਇਸ ਲਈ ਜ਼ਿਆਦਾਤਰ ਲੋਕ ਜ਼ੰਕ ਫੂਡ ਖਾਂਦੇ ਹਨ, ਜੋ ਕਿ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ। ਇਸ ਲਈ ਤੁਸੀਂ ਸਿਹਤਮੰਦ ਸਨੈਕਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਹਾਡਾ ਪੇਟ ਭਰਿਆ ਰਹੇਗਾ ਅਤੇ ਸਿਹਤ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ। ਇਸ ਲਈ ਤੁਸੀਂ ਮੇਵੇ, ਬੀਜ, ਡਾਰਕ ਚਾਕਲੇਟ ਜਾਂ ਕੋਈ ਫਲ ਖਾ ਸਕਦੇ ਹੋ।
ਸਵੇਰ ਦਾ ਭੋਜਨ ਜ਼ਰੂਰ ਖਾਓ: ਸਫ਼ਰ ਕਰਦੇ ਸਮੇਂ ਲੋਕ ਆਪਣੀ ਖੁਰਾਕ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਪਾਉਦੇ ਅਤੇ ਸਵੇਰ ਦਾ ਭੋਜਨ ਛੱਡ ਦਿੰਦੇ ਹਨ। ਜਦਕਿ ਸਵੇਰ ਦਾ ਭੋਜਨ ਖਾਣਾ ਸਿਹਤ ਲਈ ਜ਼ਰੂਰੀ ਹੁੰਦਾ ਹੈ। ਸਵੇਰ ਦਾ ਭੋਜਨ ਨਾ ਖਾਣ ਕਰਕੇ ਬਲੱਡ ਪ੍ਰੈਸ਼ਰ ਘਟ, ਐਸਿਡਿਟੀ, ਉਲਟੀ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਤੁਹਾਡਾ ਟ੍ਰਿਪ ਵੀ ਖਰਾਬ ਹੋ ਸਕਦਾ ਹੈ।
ਹਰਬਲ ਟੀ ਪੀਓ: ਸਫ਼ਰ ਦੌਰਾਨ ਪਾਚਨ ਅਤੇ ਇਮਿਊਨ ਸਿਸਟਮ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਇਸ ਲਈ ਹਰਬਲ ਟੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਤੁਸੀਂ ਸਫ਼ਰ ਦੌਰਾਨ ਹਰਬਲ ਟੀ ਦੇ ਪੈਕੇਟਸ ਆਪਣੇ ਨਾਲ ਰੱਖ ਸਕਦੇ ਹੋ, ਤਾਂਕਿ ਜ਼ਰੂਰਤ ਪੈਣ 'ਤੇ ਇਸਦਾ ਇਸਤੇਮਾਲ ਕੀਤਾ ਜਾ ਸਕੇ।