ਹੈਦਰਾਬਾਦ: ਦਾਲ ਭਾਰਤੀ ਭੋਜਨ ਦਾ ਮੁੱਖ ਪਕਵਾਨ ਹੈ। ਇਹ ਪ੍ਰੋਟੀਨ ਦਾ ਭਰਪੂਰ ਸਰੋਤ ਹਨ। ਸਾਰੀਆਂ ਦਾਲਾਂ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ। ਜ਼ਿਆਦਾਤਰ ਪ੍ਰੋਟੀਨ ਸਿਰਫ਼ ਦਾਲਾਂ ਵਿੱਚ ਪਾਇਆ ਜਾਂਦਾ ਹੈ, ਜੋ ਸਰੀਰ ਦੇ ਵਿਕਾਸ ਲਈ ਸਹਾਇਕ ਹੁੰਦਾ ਹੈ। ਜੇਕਰ ਤੁਸੀਂ ਨਿਯਮਿਤ ਰੂਪ ਨਾਲ ਦਾਲਾਂ ਨੂੰ ਆਪਣੀ ਡਾਈਟ 'ਚ ਸ਼ਾਮਿਲ ਕਰਦੇ ਹੋ, ਤਾਂ ਸਰੀਰ 'ਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਅਤੇ ਤੁਸੀਂ ਊਰਜਾਵਾਨ ਬਣੇ ਰਹੋਗੇ।
ਇਨ੍ਹਾਂ ਦਾਲਾਂ ਨੂੰ ਆਪਣੀ ਖੁਰਾਕ 'ਚ ਕਰੋ ਸ਼ਾਮਲ:-
ਛੋਲਿਆਂ ਦੀ ਦਾਲ: ਛੋਲੇ ਦੀ ਦਾਲ ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਇਸ ਤੋਂ ਇਲਾਵਾ ਛੋਲਿਆਂ 'ਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ। ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਹ ਛੋਲਿਆਂ ਦੀ ਦਾਲ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹਨ। ਇਹ ਦਾਲ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਣ 'ਚ ਮਦਦ ਕਰਦੀ ਹੈ।
ਮਸਰ ਦੀ ਦਾਲ: ਮਸਰ ਦੀ ਦਾਲ ਪ੍ਰੋਟੀਨ, ਆਇਰਨ, ਵਿਟਾਮਿਨ ਸੀ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਜ਼ਿੰਕ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਹ ਦਾਲ ਬਹੁਤ ਸਵਾਦਿਸ਼ਟ ਹੁੰਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਸਬਜ਼ੀਆਂ 'ਚ ਮਿਲਾ ਕੇ ਵੀ ਖਾ ਸਕਦੇ ਹੋ। ਇਹ ਦਾਲ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨੂੰ ਦੂਰ ਕਰਦੀ ਹੈ।
ਅਰਹਰ ਦੀ ਦਾਲ: ਅਰਹਰ ਦੀ ਦਾਲ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਖਣਿਜ ਅਤੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੋ ਸਰੀਰ ਨੂੰ ਲਾਭ ਪਹੁੰਚਾਉਣ ਵਿੱਚ ਮਦਦ ਕਰਦੇ ਹਨ। ਇਸ ਦਾਲ ਵਿੱਚ ਪ੍ਰੋਟੀਨ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਊਰਜਾ ਮਿਲਦੀ ਹੈ। ਜੇਕਰ ਤੁਸੀਂ ਸ਼ੂਗਰ ਅਤੇ ਦਿਲ ਦੇ ਮਰੀਜ਼ ਹੋ, ਤਾਂ ਅਰਹਰ ਦੀ ਦਾਲ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।
ਉੜਦ ਦੀ ਦਾਲ: ਉੜਦ ਦੀ ਦਾਲ ਪ੍ਰੋਟੀਨ ਅਤੇ ਵਿਟਾਮਿਨ-ਬੀ ਦਾ ਭਰਪੂਰ ਸਰੋਤ ਹੈ। ਇਸ 'ਚ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਪਾਚਨ ਠੀਕ ਰਹਿੰਦਾ ਹੈ। ਇਸ ਤੋਂ ਇਲਾਵਾ ਉੜਦ ਦੀ ਦਾਲ 'ਚ ਮੌਜੂਦ ਕੈਲਸ਼ੀਅਮ ਹੱਡੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ।
- Health Tips: ਭੋਜਣ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ 3 ਕੰਮ, ਨਹੀਂ ਤਾਂ ਬਿਮਾਰੀਆਂ ਦਾ ਹੋ ਜਾਓਗੇ ਸ਼ਿਕਾਰ
- Health Tips: ਤੁਸੀਂ ਵੀ ਸਾਰਾ ਦਿਨ ਥਕਾਵਟ ਅਤੇ ਨੀਂਦ ਮਹਿਸੂਸ ਕਰਦੇ ਹੋ, ਕਿਤੇ ਤੁਸੀਂ ਇਸ ਬਿਮਾਰੀ ਦਾ ਤਾਂ ਨਹੀਂ ਹੋ ਸ਼ਿਕਾਰ, ਇਨ੍ਹਾਂ ਲੱਛਣਾ ਨੂੰ ਨਾ ਕਰੋ ਨਜ਼ਰਅੰਦਾਜ਼
- Chocolate Benefits: ਚਾਕਲੇਟ ਖਾਣ ਦੇ ਨੁਕਸਾਨ ਬਾਰੇ ਤਾਂ ਸੁਣਿਆ ਹੋਵੇਗਾ, ਪਰ ਅੱਜ ਇਸਦੇ ਫਾਇਦੇ ਵੀ ਜਾਣ ਲਓ
ਦੁੱਧ ਅਤੇ ਦਹੀ ਨਾਲੋਂ ਦਾਲਾਂ ਖਾਣਾ ਜ਼ਿਆਦਾ ਫਾਇਦੇਮੰਦ: ਦੁੱਧ ਅਤੇ ਦਹੀ ਦੇ ਮੁਕਾਬਲੇ ਦਾਲਾਂ ਵਿੱਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਦੁੱਧ ਵਿਟਾਮਿਨ, ਪੋਸ਼ਕ ਤੱਤ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਪਰ ਦਾਲਾਂ ਵਿੱਚ ਪੋਸ਼ਕ ਤੱਤ ਜ਼ਿਆਦਾ ਪਾਏ ਜਾਂਦੇ ਹਨ। ਜੇਕਰ ਤੁਸੀਂ ਸਰੀਰ 'ਚ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਦਾਲਾਂ ਖਾਓ। ਇਸ ਤੋਂ ਤੁਹਾਨੂੰ ਜ਼ਿਆਦਾ ਫਾਇਦਾ ਮਿਲੇਗਾ।