ਹੈਦਰਾਬਾਦ: ਮੀਂਹ ਦੇ ਮੌਸਮ ਦਾ ਸਭ ਤੋਂ ਜ਼ਿਆਦਾ ਅਸਰ ਢਿੱਡ 'ਤੇ ਪੈਂਦਾ ਹੈ ਅਤੇ ਲੋਕ ਅਕਸਰ ਲੂਜ਼ ਮੋਸ਼ਨ ਦੀ ਸਮੱਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਮੌਸਮ ਦੌਰਾਨ ਬੈਕਟੀਰੀਆਂ ਜ਼ਿਆਦਾ ਪੈਦਾ ਹੋ ਜਾਂਦੇ ਹਨ ਅਤੇ ਦੂਸ਼ਿਤ ਭੋਜਨ ਦੇ ਚਲਦਿਆਂ ਢਿੱਡ ਖਰਾਬ ਹੋ ਜਾਂਦਾ ਹੈ ਅਤੇ ਲੂਜ਼ ਮੋਸ਼ਨ ਵੀ ਹੋ ਜਾਂਦੇ ਹਨ। ਲੂਜ਼ ਮੋਸ਼ਨ ਦੌਰਾਨ ਸਰੀਰ ਵਿੱਚ ਪੋਸ਼ਣ ਅਤੇ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹੇ ਵਿੱਚ ਦਵਾਈ ਖਾਂਦੀ ਜਾਂ ਸਕਦੀ ਹੈ। ਇਸ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ ਵੀ ਅਜ਼ਮਾ ਕੇ ਲੂਜ਼ ਮੋਸ਼ਨ ਦੀ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਲੂਜ਼ ਮੋਸ਼ਨ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖੇ:
ਲੂਜ਼ ਮੋਸ਼ਨ ਨੂੰ ਰੋਕਣ ਲਈ ਦਹੀ ਫਾਇਦੇਮੰਦ: ਲੂਜ਼ ਮੋਸ਼ਨ ਨੂੰ ਰੋਕਣ ਲਈ ਦਹੀ ਸਭ ਤੋਂ ਵਧੀਆ ਉਪਾਅ ਸਾਬਤ ਹੋ ਸਕਦਾ ਹੈ। ਦਹੀ ਇੱਕ ਕੁਦਰਤੀ ਪ੍ਰੋਬਾਇਓਟਿਕ ਹੈ। ਜਿਸ ਵਿੱਚ ਮੌਜ਼ੂਦ ਹੈਲਦੀ ਬੈਕਟੀਰੀਆਂ ਲੂਜ਼ ਮੋਸ਼ਨ ਦੇ ਬੈਕਟੀਰੀਆਂ ਨੂੰ ਖਤਮ ਕਰ ਦਿੰਦੇ ਹਨ। ਇਸ ਲਈ ਲੂਜ਼ ਮੋਸ਼ਨ ਵਿੱਚ ਦਹੀ ਖਾ ਕੇ ਇਸ ਸਮੱਸਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਲੂਣ ਅਤੇ ਖੰਡ ਦਾ ਕਾੜਾ ਪੀਓ: ਲੂਜ਼ ਮੋਸ਼ਨ ਦੇ ਦੌਰਾਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਸਰੀਰ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ ਵਿੱਚ ਲੂਣ ਅਤੇ ਖੰਡ ਦਾ ਕਾੜਾ ਬਣਾ ਕੇ ਲਗਾਤਾਰ ਰੋਗੀ ਨੂੰ ਪਿਲਾਉਦੇ ਰਹਿਣਾ ਚਾਹੀਦਾ ਹੈ। ਇਸ ਨਾਲ ਪਾਣੀ ਦੀ ਕਮੀ ਵੀ ਪੂਰੀ ਹੋਵੇਗੀ ਅਤੇ ਢਿੱਡ ਦਾ ਇੰਨਫੈਕਸ਼ਨ ਵੀ ਦੂਰ ਹੋ ਜਾਵੇਗਾ।
ਲੂਜ਼ ਮੋਸ਼ਨ 'ਚ ਕੇਲਾ ਖਾਣਾ ਫਾਇਦੇਮੰਦ: ਲੂਜ਼ ਮੋਸ਼ਨ ਹੋਣ 'ਤੇ ਰੋਗੀ ਨੂੰ ਕੇਲਾ ਖਿਲਾਊਣਾ ਚਾਹੀਦਾ ਹੈ। ਕੇਲੇ ਵਿੱਚ ਪੋਟਾਸ਼ਿਅਮ ਹੁੰਦਾ ਹੈ, ਜੋ ਸਰੀਰ ਵਿੱਚ ਇਲੈਕਟ੍ਰੋਲਾਈਟਸ ਦੀ ਕਮੀ ਨੂੰ ਦੂਰ ਕਰਦਾ ਹੈ। ਇਸ ਲਈ ਰੋਜ਼ ਰੋਗੀ ਨੂੰ ਪੱਕਾ ਹੋਇਆ ਇੱਕ ਜਾਂ ਦੋ ਕੇਲੇ ਖਿਲਾਉਣ ਨਾਲ ਲੂਜ਼ ਮੋਸ਼ਨ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ।
ਲੂਜ਼ ਮੋਸ਼ਨ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਪੀਓ ਨਾਰੀਅਲ ਪਾਣੀ: ਨਾਰੀਅਲ ਪਾਣੀ ਵਿੱਚ ਪੋਟਾਸ਼ਿਅਮ ਪਾਇਆ ਜਾਂਦਾ ਹੈ, ਜੋ ਸਰੀਰ ਵਿੱਚ ਇਲੈਕਟ੍ਰੋਲਾਈਟਸ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਨਾਲ ਸਰੀਰ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਨਹੀਂ ਹੁੰਦਾ ਅਤੇ ਲੂਜ਼ ਮੋਸ਼ਨ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ।
- Weight Loss Foods: ਸਰੀਰ ਦੀ ਚਰਬੀ ਨੂੰ ਘਟਾਉਣ ਲਈ ਇਨ੍ਹਾਂ ਫੂਡਸ ਦੇ ਸੁਮੇਲ ਨੂੰ ਆਪਣੀ ਖੁਰਾਕ 'ਚ ਕਰੋ ਸ਼ਾਮਲ, ਫਿਰ ਨਹੀਂ ਨਜ਼ਰ ਆਵੇਗਾ ਮੋਟਾਪਾ
- Health Tips: ਸਾਵਧਾਨ! ਜੇਕਰ ਤੁਹਾਡਾ ਵੀ ਵਾਰ-ਵਾਰ ਮਿੱਠਾ ਖਾਣ ਨੂੰ ਕਰ ਰਿਹਾ ਹੈ ਮਨ, ਤਾਂ ਸਮਝ ਲਓ ਤੁਸੀਂ ਇਨ੍ਹਾਂ ਬਿਮਾਰੀਆਂ ਦਾ ਹੋ ਚੁੱਕੇ ਹੋ ਸ਼ਿਕਾ
- Mental Health Care: ਜੇਕਰ ਤੁਹਾਡਾ ਵੀ ਕਿਸੇ ਕੰਮ 'ਚ ਨਹੀਂ ਲੱਗ ਰਿਹਾ ਹੈ ਮਨ, ਤਾਂ ਅੱਜ ਤੋਂ ਹੀ ਬਦਲ ਲਓ ਆਪਣੀਆ ਇਹ 4 ਆਦਤਾਂ
ਨਿੰਬੂ ਦਾ ਰਸ ਪੀਣਾ ਲੂਜ਼ ਮੋਸ਼ਨ 'ਚ ਫਾਇਦੇਮੰਦ: ਨਿੰਬੂ ਦਾ ਰਸ ਪੀਣ ਨਾਲ ਲੂਜ਼ ਮੋਸ਼ਨ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ। ਨਿੰਬੂ ਦੇ ਰਸ ਦੇ ਤੇਜ਼ਾਬ ਤੱਤ ਅੰਤੜੀਆਂ ਵਿੱਚ ਲੁਕੇ ਬੈਕਟੀਰੀਆ ਨੂੰ ਮਾਰਦੇ ਹਨ ਅਤੇ ਇਸ ਨਾਲ ਅੰਤੜੀਆਂ ਸਾਫ਼ ਹੋ ਜਾਂਦੀਆਂ ਹਨ। ਇਸ ਲਈ ਲੂਜ਼ ਮੋਸ਼ਨ ਵਿੱਚ ਰੋਗੀ ਨੂੰ ਨਿੰਬੂ ਦਾ ਰਸ ਜ਼ਰੂਰ ਪਿਲਾਉਣਾ ਚਾਹੀਦਾ ਹੈ।