ਹੈਦਰਾਬਾਦ: ਟਮਾਟ ਇੰਨੀਂ-ਦਿਨੀਂ ਕਾਫ਼ੀ ਮਹਿੰਗਾ ਹੋ ਗਿਆ ਹੈ। ਜਿਸ ਕਰਕੇ ਬਹੁਤ ਸਾਰੇ ਲੋਕਾਂ ਨੇ ਟਮਾਟਰ ਦੀ ਵਰਤੋ ਨੂੰ ਘਟਾ ਦਿੱਤਾ ਹੈ। ਲੋਕ ਟਮਾਟਰ ਦੀ ਚਟਨੀ ਬਣਾ ਕੇ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਟਮਾਟਰ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਰ ਜੇਕਰ ਤੁਸੀਂ ਕੁਝ ਸਿਹਤ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਤੁਹਾਨੂੰ ਟਮਾਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਕਿ ਇਨ੍ਹਾਂ ਸਮੱਸਿਆਵਾਂ ਦੇ ਦੌਰਾਨ ਟਮਾਟਰ ਖਾਣਾ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਇਨ੍ਹਾਂ ਪੰਜ ਸਮੱਸਿਆਵਾਂ ਤੋਂ ਪੀੜਿਤ ਲੋਕਾਂ ਨੂੰ ਭੁੱਲ ਕੇ ਵੀ ਟਮਾਟਰ ਨਹੀਂ ਖਾਣਾ ਚਾਹੀਦਾ।
ਗਠੀਆਂ ਅਤੇ ਸੂਜਨ ਹੋਣ 'ਤੇ ਟਮਾਟਰ ਖਾਣ ਤੋਂ ਕਰੋ ਪਰਹੇਜ਼: ਗਠੀਆਂ ਅਤੇ ਸੂਜਨ ਦੀ ਸਮੱਸਿਆਂ ਹੋਣ 'ਤੇ ਟਮਾਟਰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਗੈਸ ਅਤੇ ਐਸਿਡਿਟੀ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਵੀ ਟਮਾਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਸਮੱਸਿਆਂ ਤੋਂ ਪੀੜਿਤ ਲੋਕਾਂ ਨੂੰ ਕੱਚਾ ਟਮਾਟਰ ਤਾਂ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ।
ਕਿਡਨੀ ਸਟੋਨ ਦੀ ਸਮੱਸਿਆਂ ਤੋਂ ਪੀੜਿਤ ਲੋਕ ਟਮਾਟਰ ਨਾ ਖਾਣ: ਜੇਕਰ ਤੁਹਾਡੇ ਕਿਡਨੀ ਵਿੱਚ ਸਟੋਨ ਹੈ, ਤਾਂ ਗਲਤੀ ਨਾਲ ਵੀ ਟਮਾਟਰ ਨਾ ਖਾਓ। ਕਿਉਕਿ ਟਮਾਟਰ ਵਿੱਚ ਕੈਲਸ਼ੀਅਮ oxalate ਪਾਇਆ ਜਾਂਦਾ ਹੈ। ਇਹ ਕਿਡਨੀ ਵਿੱਚ ਸਟੋਨ ਬਣਾਉਣ ਦਾ ਕੰਮ ਕਰਦਾ ਹੈ। ਟਮਾਟਰ ਦੇ ਬੀਜ ਪੇਟ ਵਿੱਚ ਜਾ ਕੇ ਗਲਦੇ ਨਹੀਂ ਅਤੇ ਕਿਡਨੀ ਵਿੱਚ ਜਾ ਕੇ ਜੰਮ ਜਾਂਦੇ ਹਨ। ਜਿਸ ਨਾਲ ਸਟੋਨ ਦੀ ਸਮੱਸਿਆਂ ਹੋਰ ਵੱਧ ਸਕਦੀ ਹੈ।
ਪੀਰੀਅਡਸ ਦੌਰਾਨ ਜ਼ਿਆਦਾ ਖੂਨ ਆਉਣਾ: ਜਿਨ੍ਹਾਂ ਔਰਤਾਂ ਨੂੰ ਪੀਰੀਅਡਸ ਦੌਰਾਨ ਜ਼ਿਆਦਾ ਖੂਨ ਆਉਦਾ ਹੈ, ਉਨ੍ਹਾਂ ਔਰਤਾਂ ਨੂੰ ਟਮਾਟਰ ਨਹੀਂ ਖਾਣਾ ਚਾਹੀਦਾ ਹੈ। ਟਮਾਟਰ ਸੂਪ ਅਤੇ ਟਮਾਟਰ ਦੀ ਚਟਨੀ ਨੂੰ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਵਿੱਚ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ ਅਤੇ ਪੀਰੀਅਡਸ ਦੌਰਾਨ ਖੂਨ ਹੋਰ ਜ਼ਿਆਦਾ ਆ ਸਕਦਾ ਹੈ।
ਗੈਸ, ਐਸਿਡਿਟੀ ਜਾਂ ਅਲਸਰ: ਗੈਸ ਅਤੇ ਐਸਿਡਿਟੀ ਦੀ ਸਮੱਸਿਆਂ ਵਿੱਚ ਵੀ ਟਮਾਟਰ ਨਹੀਂ ਖਾਣਾ ਚਾਹੀਦਾ। ਇਸਦੇ ਸੇਵਨ ਨਾਲ ਸਰੀਰ ਦੀ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਅਤੇ ਹਾਜ਼ਮਾ ਖਰਾਬ ਹੋ ਸਕਦਾ ਹੈ। ਬਦਹਜ਼ਮੀ ਅਤੇ ਦਿਲ ਵਿੱਚ ਜਲਨ ਹੋ ਸਕਦੀ ਹੈ।
- Friendship Tips: ਜੇਕਰ ਤੁਸੀਂ ਵੀ ਆਪਣੇ ਦੋਸਤਾਂ ਦੇ ਪਿੱਠ ਪਿੱਛੇ ਕਰਦੇ ਹੋ ਇਹ ਕੰਮ, ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਆ ਸਕਦੀ ਹੈ ਦੋਸਤੀ 'ਚ ਦਰਾਰ
- Pregnancy Tips: ਗਰਭ ਅਵਸਥਾ ਦੌਰਾਨ ਇਹ ਭੋਜਨ ਖਾਣ ਨਾਲ ਅਣਜੰਮੇ ਬੱਚੇ 'ਤੇ ਪੈ ਸਕਦੈ ਗਲਤ ਅਸਰ, ਅੱਜ ਤੋਂ ਹੀ ਇਨ੍ਹਾਂ ਭੋਜਨਾ ਤੋਂ ਬਣਾ ਲਓ ਦੂਰੀ
- Corneal Abrasion: ਜੇਕਰ ਤੁਹਾਡੀਆਂ ਅੱਖਾਂ 'ਚ ਦਰਦ ਹੋਣ ਦੇ ਨਾਲ-ਨਾਲ ਪਾਣੀ ਵੀ ਆਉਦਾ ਹੈ, ਤਾਂ ਤੁਸੀਂ ਇਸ ਸਮੱਸਿਆਂ ਦਾ ਹੋ ਸਕਦੇ ਹੋ ਸ਼ਿਕਾਰ, ਛੁਟਕਾਰਾ ਪਾਉਣ ਲਈ ਬਸ ਕਰ ਲਓ ਇਹ ਕੰਮ
ਚਮੜੀ ਦੀ ਐਲਰਜੀ: ਚਮੜੀ ਦੀ ਐਲਰਜੀ ਜਾਂ ਸਰੀਰ ਵਿੱਚ ਖੁਜਲੀ ਦੀ ਸਮੱਸਿਆਂ ਨਾਲ ਪਰੇਸ਼ਾਨ ਹੋ, ਤਾਂ ਟਮਾਟਰ ਖਾਣ ਤੋਂ ਪਰਹੇਜ਼ ਕਰੋ। ਕਿਉਕਿ ਅਜਿਹੀ ਸਥਿਤੀ ਵਿੱਚ ਇਸਨੂੰ ਖਾਣਾ ਖਤਰਨਾਕ ਹੋ ਸਕਦਾ ਹੈ। ਟਮਾਟਰ, ਆਲੂ, ਬੈਂਗਣ, ਖੱਟੇ ਫ਼ਲ ਅਤੇ ਮਸਾਲੇਦਾਰ ਚੀਜ਼ਾਂ ਖਾਣ ਨਾਲ ਸਰੀਰ ਵਿੱਚ ਪਿੱਤ ਦੋਸ਼ ਵੱਧਦਾ ਹੈ, ਜਿਸ ਨਾਲ ਖੁਜਲੀ ਹੋਣ ਲੱਗ ਜਾਂਦੀ ਹੈ।