ਹੈਦਰਾਬਾਦ: ਗਰਮੀਆਂ ਦੇ ਮੌਸਮ ਵਿੱਚ ਪਸੀਨਾ ਆਉਣਾ ਆਮ ਗੱਲ ਹੈ, ਜੋ ਕਿ ਇੱਕ ਕੁਦਰਤੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਨਾਲ ਸਰੀਰ ਠੰਡਾ ਰਹਿੰਦਾ ਹੈ ਅਤੇ ਸਰੀਰ 'ਚ ਮੌਜੂਦ ਗੰਦਗੀ ਆਸਾਨੀ ਨਾਲ ਪਸੀਨੇ ਦੇ ਰੂਪ 'ਚ ਬਾਹਰ ਨਿਕਲ ਜਾਂਦੀ ਹੈ, ਇਸ ਲਈ ਪਸੀਨਾ ਆਉਣਾ ਸਿਹਤ ਲਈ ਚੰਗਾ ਹੈ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਹਰ ਸਮੇਂ ਪਸੀਨੇ ਵਿੱਚ ਭਿੱਜੇ ਰਹਿੰਦੇ ਹਨ। ਜਿਸ ਕਾਰਨ ਸਰੀਰ 'ਚੋਂ ਬਦਬੂ ਆਉਣ ਲੱਗਦੀ ਹੈ। ਹਰ ਸਮੇਂ ਚਿਪਚਿਪਾਪਨ ਮਹਿਸੂਸ ਹੁੰਦਾ ਹੈ। ਇਸ ਤੋਂ ਇਲਾਵਾ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਹੁੰਦੀ ਹੈ। ਅਜਿਹੇ 'ਚ ਪਸੀਨੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹੇਠਾਂ ਕੁਝ ਤਰੀਕੇ ਦੱਸੇ ਗਏ ਹਨ, ਜਿਸਨੂੰ ਕਰਨ ਨਾਲ ਤੁਸੀਂ ਪਸੀਨੇ ਦੀ ਸਮੱਸਿਆਂ ਤੋਂ ਛੁਟਕਾਰਾਂ ਪਾ ਸਕਦੇ ਹੋ।
ਯੋਗਾ ਕਰੋ: ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ 'ਚ ਸ਼ਾਮਲ ਕਰੋ ਕਿਉਂਕਿ ਯੋਗਾ ਦੀ ਮਦਦ ਨਾਲ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਨੂੰ ਕੁਦਰਤੀ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਯੋਗਾ ਸਰੀਰ ਦੀਆਂ ਨਸਾਂ ਨੂੰ ਸ਼ਾਂਤ ਰੱਖਦਾ ਹੈ ਅਤੇ ਜ਼ਿਆਦਾ ਪਸੀਨਾ ਆਉਣ ਦੀ ਪ੍ਰਕਿਰਿਆ ਨੂੰ ਘੱਟ ਕਰਦਾ ਹੈ।
ਸੂਤੀ ਕੱਪੜੇ ਪਾਓ: ਗਰਮੀਆਂ ਵਿੱਚ ਸੂਤੀ ਕੱਪੜੇ ਪਾਓ। ਸੂਤੀ ਟੀ-ਸ਼ਰਟਾਂ, ਕੁੜਤੇ, ਪੈਂਟ ਪਸੀਨੇ ਨੂੰ ਸੋਖਣ ਵਿੱਚ ਮਦਦਗਾਰ ਹੁੰਦੇ ਹਨ। ਇਹ ਨਾ ਸਿਰਫ਼ ਸਰੀਰ ਦੇ ਪਸੀਨੇ ਨੂੰ ਸੋਖ ਲੈਂਦੇ ਹਨ, ਸਗੋਂ ਪਸੀਨਾ ਤੇਜ਼ੀ ਨਾਲ ਸੁੱਕ ਵੀ ਜਾਂਦਾ ਹੈ।
ਕੈਫੀਨ ਤੋਂ ਬਚੋ: ਕੈਫੀਨ ਨਾਲ ਬਣੇ ਭੋਜਨ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਨ ਨਾਲ ਸਰੀਰ 'ਚੋਂ ਬਹੁਤ ਜ਼ਿਆਦਾ ਪਸੀਨਾ ਨਿਕਲਦਾ ਹੈ। ਅਜਿਹੇ 'ਚ ਕੌਫੀ ਆਦਿ ਦਾ ਸੰਤੁਲਿਤ ਮਾਤਰਾ 'ਚ ਸੇਵਨ ਕਰਨਾ ਚਾਹੀਦਾ ਹੈ।
- Wisdom Teeth: ਕੀ ਅਕਲ ਦਾੜ ਆਉਂਣ ਨਾਲ ਅਸੀਂ ਅਕਲਮੰਦ ਹੋ ਜਾਂਦੇ ਹਾਂ ?, ਇੱਥੇ ਜਾਣੋ ਪੂਰੀ ਸੱਚਾਈ
- Lemon Side Effects: ਚਿਹਰੇ 'ਤੇ ਨਿੰਬੂ ਦੀ ਵਰਤੋਂ ਕਰਨ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ
- Eye Problems: ਅੱਖਾਂ ਵਿੱਚ ਜਲਣ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਛੁਟਕਾਰਾਂ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ
ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ: ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਨਾਲ ਸਰੀਰ ਵਿੱਚ ਪਸੀਨਾ ਆਉਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। ਇਸ ਲਈ ਜਿੰਨਾ ਹੋ ਸਕੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ।
ਜੂਸ ਪੀਓ: ਗਰਮੀਆਂ ਵਿੱਚ ਗਰਮ ਕੌਫੀ ਜਾਂ ਚਾਹ ਪੀਣ ਦੀ ਬਜਾਏ ਠੰਡਾ ਅਤੇ ਤਾਜ਼ਾ ਜੂਸ ਪੀਓ। ਇਹ ਤੁਹਾਡੇ ਸਰੀਰ ਦੇ ਤਾਪਮਾਨ ਨੂੰ ਨਿਯੰਤ੍ਰਿਤ ਕਰਦਾ ਹੈ ਅਤੇ ਇਸ ਨਾਲ ਤੁਹਾਨੂੰ ਜ਼ਿਆਦਾ ਪਸੀਨਾ ਨਹੀਂ ਆਵੇਗਾ।