ਹੈਦਰਾਬਾਦ: ਜਿਗਰ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਜੇਕਰ ਤੁਸੀਂ ਜਿਗਰ ਨਾਲ ਜੁੜੀ ਕਿਸੇ ਸਮੱਸਿਆਂ ਦਾ ਸ਼ਿਕਾਰ ਹੋ, ਤਾਂ ਇਸਦਾ ਅਸਰ ਤੁਹਾਡੇ ਸਰੀਰ 'ਤੇ ਵੀ ਪਵੇਗਾ। ਇਸ ਲਈ ਸਭ ਤੋਂ ਜਰੂਰੀ ਹੈ ਕਿ ਜਿਗਰ ਸਹੀ ਢੰਗ ਨਾਲ ਕੰਮ ਕਰੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜਿਗਰ ਸਾਡੇ ਸਰੀਰ ਵਿੱਚ 500 ਤੋਂ ਜ਼ਿਆਦਾ ਪ੍ਰਕਿਰੀਆਵਾਂ ਲਈ ਜਿੰਮੇਵਾਰ ਹੁੰਦਾ ਹੈ। ਭੋਜਨ ਪਚਾਉਣ ਦੇ ਨਾਲ-ਨਾਲ ਖੂਨ ਦੀ ਸਫਾਈ ਵਿੱਚ ਵੀ ਇਸਦਾ ਬਹੁਤ ਵੱਡਾ ਯੋਗਦਾਨ ਹੈ। ਗਲਤ ਖਾਣਾ-ਪੀਣਾ ਅਤੇ ਲਾਈਫਸਟਾਇਲ ਦਾ ਸਭ ਤੋਂ ਜ਼ਿਆਦਾ ਅਸਰ ਜਿਗਰ 'ਤੇ ਹੀ ਪੈਂਦਾ ਹੈ। ਜਦੋਂ ਜਿਗਰ ਵਿੱਚ ਚਰਬੀ ਜਮ੍ਹਾਂ ਹੋਣ ਲੱਗਦੀ ਹੈ, ਤਾਂ ਜਿਗਰ ਵਿੱਚ ਸੋਜ ਹੋਣ ਲੱਗਦੀ ਹੈ ਅਤੇ ਜਿਗਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਪਾਉਦਾ। ਇਸ ਕਾਰਨ ਅੱਗੇ ਜਾ ਕੇ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਗਰ ਵਿੱਚ ਚਰਬੀ ਜਮ੍ਹਾਂ ਹੋਣ 'ਤੇ ਜਿਗਰ ਫੇਲ ਅਤੇ ਜਿਗਰ ਸਿਰੋਸਿਸ ਦਾ ਖਤਰਾ ਵਧ ਜਾਂਦਾ ਹੈ। ਸਰੀਰ ਦੇ ਜੋੜਾਂ ਵਿੱਚ ਸੋਜ ਜਿਗਰ 'ਚ ਚਰਬੀ ਜਮ੍ਹਾਂ ਹੋਣ ਦੇ ਸ਼ੁਰੂਆਤੀ ਲੱਛਣ ਹਨ।
ਜਿਗਰ 'ਚ ਚਰਬੀ ਜਮ੍ਹਾਂ ਹੋਣ ਦੇ ਸ਼ੁਰੂਆਤੀ ਲੱਛਣ: ਜਿਗਰ ਵਿੱਚ ਚਰਬੀ ਜਮ੍ਹਾਂ ਹੋਣ ਦੇ ਸ਼ੁਰੂਆਤੀ ਲੱਛਣ ਨਹੀਂ ਦਿਖਾਈ ਦਿੰਦੇ। ਪਰ ਜਿਵੇਂ-ਜਿਵੇਂ ਇਹ ਬਿਮਾਰੀ ਵਧਦੀ ਜਾਂਦੀ ਹੈ, ਤਾਂ ਸਮੱਸਿਆਂ ਵੀ ਵਧਣ ਲੱਗਦੀ ਹੈ। ਇਸਦੇ ਨਾਲ ਹੀ ਮਰੀਜ਼ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾਕਟਰ ਸਿਟੀ ਸਕੈਨ ਇਮੇਜਿੰਗ ਟੈਸਟ ਕਰਨ ਦੀ ਸਲਾਹ ਦਿੰਦੇ ਹਨ। ਇਸ ਤੋਂ ਇਲਾਵਾ ਬਲੱਡ ਟੈਸਟ ਕਰਵਾਉਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਸਾਰੇ ਟੈਸਟਾਂ ਦੇ ਰਾਹੀ ਜਿਗਰ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕਦਾ ਹੈ। ਜਿਗਰ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਦੀ ਪਹਿਚਾਣ ਕਰਨ ਤੋਂ ਬਾਅਦ ਡਾਕਟਰ ਇਸਦੀ ਦਵਾਈ ਸ਼ੁਰੂ ਕਰਦੇ ਹਨ। ਜਿਗਰ ਨਾਲ ਜੁੜੀਆਂ ਸਮੱਸਿਆਵਾਂ ਆਮ ਤੌਰ 'ਤੇ ਢਿੱਡ 'ਚ ਦਰਦ, ਪਾਚਨ 'ਚ ਖਰਾਬੀ ਅਤੇ ਥਕਾਵਟ ਹੋਣਾ ਹੈ।
ਜਿਗਰ 'ਚ ਚਰਬੀ ਜਮ੍ਹਾਂ ਹੋਣ 'ਤੇ ਸਰੀਰ ਦੇ ਇਨ੍ਹਾਂ ਅੰਗਾਂ 'ਚ ਹੋ ਜਾਂਦੀ ਹੈ ਸੋਜ:
ਢਿੱਡ ਵਿੱਚ ਸੋਜ: ਜਦੋ ਜਿਗਰ ਵਿੱਚ ਚਰਬੀ ਜਮ੍ਹਾਂ ਹੋਣ ਦੀ ਸਮੱਸਿਆਂ ਸ਼ੁਰੂ ਹੁੰਦੀ ਹੈ, ਤਾਂ ਇਸਦਾ ਅਸਰ ਸਾਡੇ ਢਿੱਡ 'ਤੇ ਪੈਂਦਾ ਹੈ। ਕਿਉਕਿ ਇਸ ਬਿਮਾਰੀ ਵਿੱਚ ਜਿਗਰ ਦਾ ਸਾਈਜ਼ ਬਦਲਣ ਲੱਗਦਾ ਹੈ। ਇਸ ਲਈ ਢਿੱਡ ਵਿੱਚ ਸੋਜ ਹੋਣ ਲੱਗਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਅਕਸਰ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਿਸ ਕਾਰਨ ਇਸ ਸਮੱਸਿਆਂ ਦੇ ਵਧਣ ਦਾ ਖਤਰਾ ਰਹਿੰਦਾ ਹੈ।
ਪੈਰਾਂ ਵਿੱਚ ਸੋਜ: ਜਿਗਰ ਵਿੱਚ ਚਰਬੀ ਜਮ੍ਹਾਂ ਹੋਣ ਦੇ ਕਾਰਨ ਪੈਰਾਂ ਵਿੱਚ ਸੋਜ ਹੋਣ ਲੱਗਦੀ ਹੈ। ਇਸ ਲਈ ਜੇਕਰ ਤੁਸੀਂ ਪੈਰਾਂ 'ਚ ਸੋਜ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਇਸਨੂੰ ਕੋਈ ਸੱਟ ਸਮਝ ਕੇ ਨਜ਼ਰਅੰਦਾਜ਼ ਨਾ ਕਰੋ। ਲੰਬੇ ਸਮੇਂ ਤੋਂ ਪੈਰਾਂ ਵਿੱਚ ਸੋਜ ਹੈ, ਤਾਂ ਇਹ ਜਿਗਰ ਵਿੱਚ ਚਰਬੀ ਜਮ੍ਹਾਂ ਹੋਣ ਦੀ ਸਮੱਸਿਆਂ ਦੇ ਸੰਕੇਤ ਹੋ ਸਕਦੇ ਹਨ। ਜਦੋਂ ਤੁਹਾਡਾ ਜਿਗਰ ਸਹੀ ਢੰਗ ਨਾਲ ਕੰਮ ਨਹੀਂ ਕਰਦਾ, ਤਾਂ ਬਲੱਡ ਸਰਕੁਲੇਸ਼ਨ 'ਤੇ ਵੀ ਇਸਦਾ ਅਸਰ ਪੈਂਦਾ ਹੈ ਅਤੇ ਪੈਰਾਂ 'ਚ ਸੋਜ ਹੋ ਜਾਂਦੀ ਹੈ।
- Health Tips: ਜੇਕਰ ਤੁਸੀਂ ਵੀ ਉੱਚਾ ਸਿਰਹਾਣਾ ਲੈ ਕੇ ਸੌਣ ਦੀ ਗਲਤੀ ਕਰ ਰਹੇ ਹੋ, ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੇ ਹੋ ਸ਼ਿਕਾਰ
- Yoga Asana: ਥਾਇਰਾਇਡ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਰੋ ਇਹ ਯੋਗ ਆਸਣ ਅਤੇ ਆਸਣ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- Monsoon Health Tips: ਮੀਹ ਦੇ ਮੌਸਮ ਦੌਰਾਨ ਤੁਹਾਡਾ ਵੀ ਹੋ ਰਿਹਾ ਹੈ ਵਾਰ-ਵਾਰ ਢਿੱਡ ਖਰਾਬ, ਤਾਂ ਅਜ਼ਮਾਓ ਇਹ ਨੁਸਖੇ, ਮਿਲੇਗਾ ਆਰਾਮ
ਉਗਲੀਆਂ ਵਿੱਚ ਸੋਜ: ਜਿਗਰ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਹੋਵੇ, ਤਾਂ ਇਸਦਾ ਸਿੱਧਾ ਅਸਰ ਉਗਲੀਆਂ 'ਤੇ ਪੈਂਦਾ ਹੈ। ਜਿਸ ਕਾਰਨ ਉਗਲੀਆਂ ਵਿੱਚ ਸੋਜ ਹੋਣ ਲੱਗਦੀ ਹੈ। ਜਿਗਰ ਵਿੱਚ ਚਰਬੀ ਜਮ੍ਹਾਂ ਹੋਣ ਦੀ ਸਮੱਸਿਆਂ ਅੱਜ ਦੇ ਸਮੇਂ ਵਿੱਚ ਬਹੁਤ ਆਮ ਹੋ ਗਈ ਹੈ। ਇਹ ਬਿਮਾਰੀ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਕਿਸੇ ਨੂੰ ਹੋ ਰਹੀ ਹੈ। ਇਸ ਲਈ ਆਪਣੀ ਖੁਰਾਕ ਵਿੱਚ ਤਾਜ਼ੀਆਂ ਸਬਜ਼ੀਆਂ ਅਤੇ ਫਲਾਂ ਨੂੰ ਸ਼ਾਮਲ ਕਰੋ।