ਹੈਦਰਾਬਾਦ: ਬੱਚੇ ਜ਼ਿਆਦਾ ਸਿਹਤਮੰਦ ਭੋਜਨ ਖਾਣਾ ਪਸੰਦ ਨਹੀਂ ਕਰਦੇ, ਜਿਸ ਕਰਕੇ ਉਹ ਕੋਈ ਵੀ ਚੀਜ਼ ਖਾਣ 'ਚ ਆਪਣੇ ਮਾਤਾ-ਪਿਤਾ ਨੂੰ ਨਖਰੇ ਦਿਖਾਉਦੇ ਹਨ। ਭੁੱਖ ਘਟ ਲੱਗਣ ਦੇ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਸਹੀ ਤਰੀਕੇ ਨਾਲ ਭੋਜਨ ਨਾ ਖਾਣ ਕਰਕੇ ਬੱਚਾ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦਾ ਹੈ ਅਤੇ ਉਸਦਾ ਵਿਕਾਸ ਵੀ ਰੁੱਕ ਸਕਦਾ ਹੈ। ਇਸ ਲਈ ਮਾਤਾ-ਪਿਤਾ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਬੱਚੇ ਨੂੰ ਭੁੱਖ ਕਿਉ ਨਹੀਂ ਲੱਗ ਰਹੀ ਅਤੇ ਬੱਚਾ ਨਖਰੇ ਕਿਉ ਦਿਖਾ ਰਿਹਾ ਹੈ।
ਬੱਚੇ ਨੂੰ ਭੁੱਖ ਨਾ ਲੱਗਣ ਦੇ ਕਾਰਨ: ਬੱਚੇ ਦਾ ਜ਼ਰੂਰਤ ਤੋਂ ਜ਼ਿਆਦਾ ਮਿੱਠਾ ਖਾਣਾ, ਆਈਰਨ ਦੀ ਕਮੀ ਅਤੇ ਜ਼ਿਆਦਾ ਫਾਸਟ ਫੂਡ ਖਾਣਾ ਆਦਿ ਭੁੱਖ ਨਾ ਲੱਗਣ ਦੇ ਕਾਰਨ ਹੋ ਸਕਦੇ ਹਨ।
ਬੱਚੇ ਨੂੰ ਇਸ ਤਰ੍ਹਾਂ ਖਿਲਾਓ ਸਿਹਤਮੰਦ ਭੋਜਨ:
ਵਿਟਾਮਿਨ ਨਾਲ ਭਰਪੂਰ ਚੀਜ਼ਾਂ: ਬੱਚੇ ਨੂੰ ਵਿਟਾਮਿਨ-ਸੀ ਅਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਖਾਣ ਨੂੰ ਦਿਓ। ਇਸ ਲਈ ਤੁਸੀਂ ਆਪਣੇ ਬੱਚੇ ਨੂੰ ਨਿੰਬੂ, ਟਮਾਟਰ, ਸੰਤਰਾ ਅਤੇ ਸਟ੍ਰਾਬੇਰੀ ਖਾਣ ਨੂੰ ਦੇ ਸਕਦੇ ਹੋ। ਇਸ ਨਾਲ ਬੱਚੇ ਨੂੰ ਭੁੱਖ ਲੱਗੇਗੀ ਅਤੇ ਉਹ ਜ਼ਿਆਦਾ ਭੋਜਨ ਖਾ ਸਕਣਗੇ।
ਪੌਸ਼ਟਿਕ ਤੱਤ: ਆਪਣੇ ਬੱਚੇ ਨੂੰ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੌਲ, ਦਾਲਾਂ, ਸਾਬੁਤ ਅਨਾਜ, ਪਾਲਕ, ਛੋਲੇ ਅਤੇ ਮਟਰ ਖਾਣ ਨੂੰ ਦਿਓ। ਇਸਦੇ ਨਾਲ ਹੀ ਬੱਚੇ ਨੂੰ ਫਾਸਟ ਫੂਡ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ।
ਪਸੰਦੀਦਾ ਭੋਜਨ ਖਾਣ ਨੂੰ ਨਾ ਦਿਓ: ਬੱਚਿਆਂ ਨੂੰ ਉਨ੍ਹਾਂ ਦੇ ਪਸੰਦੀਦਾ ਭੋਜਨ ਖਾਣ ਨੂੰ ਨਾ ਦਿਓ। ਜੇਕਰ ਤੁਸੀਂ ਵਾਰ-ਵਾਰ ਆਪਣੇ ਬੱਚੇ ਨੂੰ ਉਨ੍ਹਾਂ ਦੇ ਪਸੰਦ ਦੀਆਂ ਚੀਜ਼ਾਂ ਲੈ ਕੇ ਦਿੰਦੇ ਹੋ, ਤਾਂ ਇਹ ਉਨ੍ਹਾਂ ਦੀ ਆਦਤ ਬਣ ਜਾਵੇਗੀ ਅਤੇ ਉਹ ਹਰ ਚੀਜ਼ ਲਈ ਜ਼ਿੱਦ ਕਰਨਗੇ।
ਇਕੱਠੇ ਬੈਠ ਕੇ ਭੋਜਨ ਖਾਓ: ਬੱਚਿਆਂ ਨੂੰ ਸਾਰਿਆਂ ਦੇ ਨਾਲ ਬਿਠਾ ਕੇ ਭੋਜਨ ਖਾਣ ਨੂੰ ਦਿਓ। ਅਜਿਹੇ 'ਚ ਉਨ੍ਹਾਂ ਦਾ ਧਿਆਨ ਹੋਰ ਚੀਜ਼ਾਂ ਵੱਲ ਨਹੀਂ ਜਾਵੇਗਾ ਅਤੇ ਉਹ ਭੋਜਨ ਨੂੰ ਚੰਗੀ ਤਰ੍ਹਾਂ ਖਾ ਸਕਣਗੇ।
ਤੈਅ ਸਮੇਂ ਅਨੁਸਾਰ ਭੋਜਨ ਖਾਓ: ਬੱਚੇ ਨੂੰ ਭੋਜਨ ਖਿਲਾਉਣ ਦਾ ਸਮੇਂ ਤੈਅ ਕਰੋ। ਅਜਿਹਾ ਕਰਨ ਨਾਲ ਬੱਚੇ ਨੂੰ ਤੈਅ ਕੀਤੇ ਸਮੇਂ ਅਨੁਸਾਰ ਹੀ ਭੁੱਖ ਲੱਗ ਜਾਵੇਗੀ। ਇਸਦੇ ਨਾਲ ਹੀ ਬੱਚੇ ਨੂੰ ਹਰ ਰੋਜ਼ ਅਲੱਗ-ਅਲੱਗ ਚੀਜ਼ਾਂ ਬਣਾ ਕੇ ਖਾਣ ਨੂੰ ਦਿਓ।