ਹੈਦਰਾਬਾਦ: ਹਾਈਪਰਥਰਮਿਆ 'ਚ ਸਰੀਰ ਦੀ ਗਰਮੀ ਨਾਰਮਲ ਨਾਲੋਂ ਜ਼ਿਆਦਾ ਵਧ ਜਾਂਦੀ ਹੈ। ਇਹ ਬਿਮਾਰੀ ਕਈ ਕਾਰਨਾਂ ਕਰਕੇ ਹੋ ਸਕਦੀ ਹੈ। ਇਨ੍ਹਾਂ ਕਾਰਨਾਂ 'ਚ ਮੌਸਮ ਦਾ ਬਦਲਣਾ, ਤਾਪਮਾਨ 'ਚ ਉਤਰਾਅ-ਚੜਾਅ ਅਤੇ ਥਕਾਵਟ ਵਾਲੇ ਕੰਮ ਕਰਨਾ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ, ਕੁਝ ਦਵਾਈਆਂ ਦਾ ਇਸਤੇਮਾਲ ਕਰਨ ਨਾਲ ਵੀ ਹਾਈਪਰਥਰਮਿਆ ਦੀ ਸਮੱਸਿਆ ਹੋ ਸਕਦੀ ਹੈ। ਜਦੋ ਸਾਡੇ ਸਰੀਰ 'ਚੋ ਠੀਕ ਤਰੀਕੇ ਨਾਲ ਪਸੀਨਾ ਬਾਹਰ ਨਹੀਂ ਆ ਪਾਉਦਾ, ਤਾਂ ਸਰੀਰ ਗਰਮ ਹੋਣ ਲੱਗਦਾ ਹੈ। ਇਸਨੂੰ ਹਾਈਪਰਥਰਮਿਆ ਦੀ ਬਿਮਾਰੀ ਕਿਹਾ ਜਾਂਦਾ ਹੈ। ਜੇਕਰ ਇਸ ਬਿਮਾਰੀ ਦਾ ਸਮੇਂ 'ਤੇ ਇਲਾਜ਼ ਨਹੀਂ ਕਰਵਾਇਆ ਗਿਆ, ਤਾਂ ਤੁਹਾਨੂੰ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਹਾਈਪਰਥਰਮਿਆ ਦੀ ਬਿਮਾਰੀ ਨੂੰ ਰੋਕਣ ਲਈ ਇਸਦੇ ਕਾਰਨ ਅਤੇ ਲੱਛਣਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ
ਹਾਈਪਰਥਰਮਿਆ ਦੀ ਬਿਮਾਰੀ ਤੋਂ ਬਚਣ ਦੇ ਤਰੀਕੇ:
ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ: ਹਾਈਪਰਥਰਮਿਆ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਖੁਦ ਨੂੰ ਹਾਈਡ੍ਰੇਟ ਰੱਖੋ। ਜਦੋ ਸਰੀਰ ਡੀਹਾਈਡ੍ਰੇਟ ਹੁੰਦਾ ਹੈ, ਤਾਂ ਸਾਡੇ ਲਈ ਆਪਣੇ ਅੰਦਰੂਨੀ ਤਾਪਮਾਨ ਨੂੰ ਕੰਟਰੋਲ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਪਸੀਨਾ ਆਉਣਾ ਸਾਡੇ ਸਰੀਰ ਨੂੰ ਠੰਡਾ ਕਰਨ ਦਾ ਤਰੀਕਾ ਹੈ। ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇੱਕ ਦਿਨ 'ਚ 8 ਗਲਾਸ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਗਰਮੀਆਂ 'ਚ ਬਾਹਰ ਸਮੇਂ ਬਿਤਾਉਦੇ ਹੋਏ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ।
ਸਹੀ ਤਰੀਕੇ ਨਾਲ ਕੱਪੜੇ ਪਾਓ: ਹਾਈਪਰਥਰਮਿਆ ਨੂੰ ਰੋਕਣ ਲਈ ਸਹੀ ਤਰੀਕੇ ਨਾਲ ਕੱਪੜੇ ਪਾਓ। ਹਾਈਪਰਥਰਮਿਆ ਦੀ ਸਮੱਸਿਆ ਤੋਂ ਪੀੜਿਤ ਲੋਕਾਂ ਲਈ ਹਲਕੇ ਰੰਗ ਅਤੇ ਖੁੱਲ੍ਹੇ ਕੱਪੜੇ ਵਧੀਆਂ ਹੁੰਦੇ ਹਨ। ਇਨ੍ਹਾਂ ਕੱਪੜਿਆਂ ਨਾਲ ਹਵਾ ਚੰਗੀ ਤਰ੍ਹਾਂ ਸਰੀਰ ਨੂੰ ਮਿਲਦੀ ਹੈ। ਇਸ ਲਈ ਸੂਤੀ ਕੱਪੜੇ ਵਧੀਆਂ ਵਿਕਲਪ ਹੋ ਸਕਦਾ ਹੈ, ਕਿਉਕਿ ਇਨ੍ਹਾਂ ਕੱਪੜਿਆਂ ਨਾਲ ਪਸੀਨਾ ਜਜ਼ਬ ਕਰਨ ਅਤੇ ਸਰੀਰ ਨੂੰ ਠੰਡਾ ਰੱਖਣ 'ਚ ਮਦਦ ਮਿਲਦੀ ਹੈ।
ਸਰੀਰ ਨੂੰ ਠੰਡਾ ਰੱਖੋ: ਜੇਕਰ ਤੁਸੀਂ ਗਰਮੀਆਂ ਦੇ ਮੌਸਮ 'ਚ ਬਾਹਰ ਸਮਾਂ ਬਿਤਾ ਰਹੇ ਹੋ, ਤਾਂ ਕੁਝ ਸਮੇਂ ਲਈ ਛਾਂ 'ਚ ਬੈਠਣਾ ਵੀ ਜ਼ਰੂਰੀ ਹੈ। ਲੰਬੇ ਸਮੇਂ ਤੱਕ ਧੁੱਪ 'ਚ ਰਹਿਣ ਕਾਰਨ ਤੁਹਾਡੇ ਸਰੀਰ ਦਾ ਤਾਪਮਾਨ ਵਧ ਸਕਦਾ ਹੈ। ਇਸ ਲਈ ਸਰੀਰ ਨੂੰ ਠੰਡਾ ਰੱਖਣ ਲਈ ਕੁਝ ਸਮੇਂ ਛਾਂ 'ਚ ਵੀ ਬਿਤਾਓ।
ਦਵਾਈਆਂ ਬਾਰੇ ਜਾਣਕਾਰੀ ਹੋਣਾ ਜ਼ਰੂਰੀ: ਅੱਜ ਦੇ ਸਮੇਂ 'ਚ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਲੋਕ ਕਈ ਤਰੀਕੇ ਦੀਆਂ ਦਵਾਈਆਂ ਖਾਂਦੇ ਹਨ। ਕੁਝ ਦਵਾਈਆਂ ਅਜਿਹੀਆਂ ਵੀ ਹੁੰਦੀਆਂ ਹਨ, ਜਿਸ ਨਾਲ ਹਾਈਪਰਥਰਮਿਆ ਦਾ ਖਤਰਾ ਵਧ ਸਕਦਾ ਹੈ। ਇਨ੍ਹਾਂ 'ਚ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੀਆਂ ਦਵਾਈਆਂ ਸ਼ਾਮਲ ਹਨ। ਜੇਕਰ ਤੁਸੀਂ ਕੋਈ ਦਵਾਈ ਖਾ ਰਹੇ ਹੋ, ਤਾਂ ਗਰਮੀਆਂ 'ਚ ਉਨ੍ਹਾਂ ਦਵਾਈਆਂ ਦੇ ਨੁਕਸਾਨਾਂ ਬਾਰੇ ਆਪਣੇ ਡਾਕਟਰ ਤੋਂ ਸਲਾਹ ਜ਼ਰੂਰ ਲਓ।
ਇਹ ਲੱਛਣ ਹਾਈਪਰਥਰਮਿਆ ਲਈ ਜ਼ਿੰਮੇਵਾਰ: ਜੇਕਰ ਤੁਹਾਨੂੰ ਚੱਕਰ ਜਾਂ ਮਾਸਪੇਸ਼ੀਆਂ 'ਚ ਸੋਜ ਮਹਿਸੂਸ ਹੋਣ ਲੱਗੇ, ਤਾਂ ਇਹ ਸਰੀਰ ਗਰਮ ਹੋਣ ਦੇ ਸੰਕੇਤ ਹੋ ਸਕਦੇ ਹਨ। ਇਸ ਲਈ ਆਰਾਮ ਅਤੇ ਖੁਦ ਨੂੰ ਹਾਈਡ੍ਰੇਟ ਰੱਖਣ ਦੀ ਕੋਸ਼ਿਸ਼ ਕਰੋ।