ਹੈਦਰਾਬਾਦ: ਰਸੋਈ 'ਚ ਮੌਜ਼ੂਦ ਮਸਾਲੇ ਕਈ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਮਸਾਲਿਆਂ ਦੀ ਵਰਤੋ ਭੋਜਨ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੋ ਹੋ ਕਿ ਰਸੋਈ 'ਚ ਵਰਤੇ ਜਾਣ ਵਾਲੇ ਕੁਝ ਮਸਾਲਿਆਂ ਨਾਲ ਖੱਟੇ ਡਕਾਰ, ਪਾਚਨ ਨਾਲ ਜੁੜੀਆਂ ਸਮੱਸਿਆਵਾਂ ਅਤੇ ਐਸਿਡਿਟੀ ਦੀ ਸਮੱਸਿਆਂ ਤੋਂ ਰਾਹਤ ਪਾਈ ਜਾ ਸਕਦੀ ਹੈ। ਇਨ੍ਹਾਂ ਮਸਾਲਿਆਂ 'ਚ ਪਾਏ ਜਾਣ ਵਾਲੇ ਗੁਣ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ ਅਤੇ ਐਸਿਡਿਟੀ ਨੂੰ ਘਟ ਕਰਨ 'ਚ ਮਦਦ ਕਰਦੇ ਹਨ।
ਐਸਿਡਿਟੀ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਇਨ੍ਹਾਂ ਮਸਾਲਿਆਂ ਦੀ ਕਰੋ ਵਰਤੋ:
ਜੀਰਾ ਪਾਊਡਰ: ਜੀਰੇ 'ਚ ਕਈ ਤਰ੍ਹਾਂ ਦੇ ਗੁਣ ਮੌਜ਼ੂਦ ਹੁੰਦੇ ਹਨ, ਜੋ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਸ 'ਚ Carminative ਨਾਮ ਦਾ ਗੁਣ ਪਾਇਆ ਜਾਂਦਾ ਹੈ, ਜੋ ਐਸਿਡ ਨੂੰ ਘਟ ਕਰਨ 'ਚ ਮਦਦ ਕਰਦਾ ਹੈ ਅਤੇ ਪੇਟ ਨੂੰ ਠੰਡਾ ਰੱਖਦਾ ਹੈ। ਇਸ ਨਾਲ ਐਸਿਡਿਟੀ ਦੀ ਸਮੱਸਿਆਂ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ ਅਤੇ ਗੈਸ ਦੀ ਸਮੱਸਿਆਂ ਵੀ ਦੂਰ ਹੁੰਦੀ ਹੈ।
ਅਦਰਕ: ਅਦਰਕ 'ਚ Gingerol ਨਾਮ ਦਾ ਮਿਸ਼ਰਣ ਪਾਇਆ ਜਾਂਦਾ ਹੈ, ਜੋ ਪਾਚਨ 'ਚ ਮਦਦ ਕਰਦਾ ਹੈ ਅਤੇ ਇਸ ਨਾਲ ਐਸਿਡਿਟੀ ਨੂੰ ਘਟ ਕਰਨ 'ਚ ਵੀ ਮਦਦ ਮਿਲਦੀ ਹੈ। ਅਦਰਕ ਦੇ ਸਾੜ ਵਿਰੋਧੀ ਗੁਣ ਪੇਟ ਦੀ ਸੋਜ ਨੂੰ ਘਟ ਕਰਦੇ ਹਨ। ਇਸ ਲਈ ਤੁਸੀਂ ਅਦਰਕ ਦੀ ਚਾਹ ਪੀ ਸਕਦੇ ਹੋ। ਅਦਰਕ ਦੀ ਚਾਹ ਪੀਣ ਨਾਲ ਪਾਚਨ ਤੰਤਰ 'ਚ ਸੁਧਾਰ ਹੁੰਦਾ ਹੈ ਅਤੇ ਗੈਸ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ।
ਇਲਾਈਚੀ: ਇਲਾਈਚੀ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਇਸਦੀ ਮਦਦ ਨਾਲ ਐਸਿਡਿਟੀ ਅਤੇ ਪੇਟ ਦਰਦ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ। ਇਸ ਲਈ ਤੁਸੀਂ ਇਲਾਈਚੀ ਦੀ ਚਾਹ ਬਣਾ ਕੇ ਪੀ ਸਕਦੇ ਹੋ। ਇਸ ਨਾਲ ਸਰੀਰ ਨੂੰ ਕਈ ਫਾਇਦੇ ਮਿਲਣਗੇ।
ਅਜਵਾਈਨ: ਅਜਵਾਈਨ 'ਚ ਐਂਟੀ ਐਸਿਡ ਗੁਣ ਪਾਏ ਜਾਂਦੇ ਹਨ। ਇਸ ਨਾਲ ਪੇਟ 'ਚ ਬਣ ਰਹੇ ਐਸਿਡ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਅਜਵਾਈਨ 'ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਖਣਿਜ ਪਾਏ ਜਾਂਦੇ ਹਨ, ਜੋ ਐਸਿਡਿਟੀ ਨੂੰ ਘਟ ਕਰਨ 'ਚ ਮਦਦ ਕਰਦੇ ਹਨ। ਇਸਦੇ ਨਾਲ ਹੀ ਅਜਵਾਈਨ ਦਾ ਪਾਣੀ ਪੀਣ ਨਾਲ ਗੈਸ ਦੀ ਸਮੱਸਿਆਂ ਤੋਂ ਆਰਾਮ ਮਿਲਦਾ ਹੈ।
- Drinks For Bloating: ਐਸਿਡਿਟੀ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਇਹ 5 ਤਰ੍ਹਾਂ ਦੇ ਡ੍ਰਿੰਕਸ ਅਜ਼ਮਾਓ, ਮਿਲੇਗੀ ਰਾਹਤ
- Antacid: ਸਾਵਧਾਨ! ਐਸੀਡਿਟੀ ਤੋਂ ਛੁਟਕਾਰਾ ਪਾਉਣ ਲਈ ਐਂਟੀਸਾਈਡ ਦਵਾਈ ਦੀ ਵਰਤੋਂ ਹੋ ਸਕਦੀ ਖ਼ਤਰਨਾਕ, ਜਾਣੋ ਮਾੜੇ ਪ੍ਰਭਾਵ ਅਤੇ ਸਾਵਧਾਨੀਆਂ
- Soaked Peanuts Benefits: ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ ਮੂੰਗਫ਼ਲੀ, ਜਾਣੋ ਇਸਦੇ ਅਣਗਿਣਤ ਫਾਇਦੇ
ਹੀਂਗ: ਹੀਂਗ 'ਚ ਐਂਟੀ ਐਸਿਡ ਗੁਣ ਪਾਏ ਜਾਂਦੇ ਹਨ। ਇਸ ਨਾਲ ਪੇਟ ਦੇ ਐਸਿਡ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਹੀਂਗ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਇਸਦੇ ਨਾਲ ਹੀ ਹੀਂਗ ਦੀ ਮਦਦ ਨਾਲ ਐਸਿਡਿਟੀ ਦੀ ਸਮੱਸਿਆਂ ਤੋਂ ਰਾਹਤ ਪਾਈ ਜਾ ਸਕਦੀ ਹੈ। ਹੀਂਗ 'ਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਹੀਂਗ ਦਾ ਪਾਣੀ ਪੀਣ ਨਾਲ ਐਸਿਡਿਟੀ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ।