ETV Bharat / sukhibhava

Asafoetida Benefits: ਸਿਰ ਦਰਦ ਤੋਂ ਲੈ ਕੇ ਦੰਦਾ ਦੇ ਦਰਦ ਤੱਕ ਕਈ ਸਮੱਸਿਆਵਾਂ ਲਈ ਅਸਰਦਾਰ ਹੈ ਹਿੰਗ, ਜਾਣੋ ਇਸਦੇ ਹੋਰ ਫ਼ਾਇਦੇ - ਮਾਹਵਾਰੀ ਦੇ ਦਰਦ ਦੇ ਦੌਰਾਨ ਹਿੰਗ ਦਾ ਪਾਣੀ ਪੀਓ

ਆਯੁਰਵੇਦ 'ਚ ਹਿੰਗ ਨੂੰ ਕਈ ਸਮੱਸਿਆਵਾਂ ਲਈ ਫਾਇਦੇਮੰਦ ਮੰਨਿਆ ਗਿਆ ਹੈ। ਹਿੰਗ ਨੂੰ ਕੰਨ ਦਰਦ, ਦੰਦਾਂ ਦਾ ਸੜਨ ਅਤੇ ਬਲੱਡ ਸ਼ੂਗਰ ਕੰਟਰੋਲ ਕਰਲ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।

Asafoetida Benefits
Asafoetida Benefits
author img

By

Published : May 24, 2023, 5:19 PM IST

ਹੈਦਰਾਬਾਦ: ਆਯੁਰਵੇਦ ਮੁਤਾਬਕ ਕੋਸੇ ਪਾਣੀ 'ਚ ਚੁਟਕੀ ਭਰ ਹਿੰਗ ਮਿਲਾ ਕੇ ਪੀਣ ਨਾਲ ਪਾਚਨ ਜਾਂ ਗੈਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਲਈ ਬੱਚਿਆਂ ਦੀ ਨਾਭੀ 'ਚ ਹਿੰਗ ਦਾ ਪਾਣੀ ਵੀ ਪਾਇਆ ਜਾਂਦਾ ਹੈ, ਤਾਂਕਿ ਜੋ ਦੁੱਧ ਬੱਚੇ ਪੀਂਦੇ ਹਨ, ਉਹ ਆਸਾਨੀ ਨਾਲ ਪਚ ਜਾਵੇ ਅਤੇ ਉਨ੍ਹਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਨਾ ਹੋਵੇ। ਹਿੰਗ 'ਚ ਪਾਚਨ ਨੂੰ ਉਤਸ਼ਾਹਿਤ ਕਰਨ ਵਾਲੇ ਤੱਤ ਹੁੰਦੇ ਹਨ। ਇਸ ਵਿੱਚ ਮੌਜ਼ੂਦ ਕਾਰਕ ਪਾਚਕ ਨੂੰ ਸਰਗਰਮ ਕਰਦੇ ਹਨ। ਭੋਜਨ ਦੇ ਸੁਆਦ ਨੂੰ ਵਧਾਉਣ ਅਤੇ ਪਾਚਨ ਨੂੰ ਬਿਹਤਰ ਬਣਾਉਣ ਲਈ ਦਾਲ ਜਾਂ ਸਬਜ਼ੀਆਂ ਵਿੱਚ ਵੀ ਹਿੰਗ ਮਿਲਾਈ ਜਾਂਦੀ ਹੈ।

ਭਾਰ ਘੱਟ ਕਰਨ ਲਈ ਫ਼ਾਇਦੇਮੰਦ ਹੈ ਹਿੰਗ: ਹਿੰਗ ਵਿੱਚ metabolically ਕਿਰਿਆਸ਼ੀਲ ਤੱਤ ਹੁੰਦੇ ਹਨ। ਕੋਸੇ ਪਾਣੀ ਵਿਚ ਹਿੰਗ ਮਿਲਾ ਕੇ ਪੀਓ। ਕਿਉਕਿ ਹਿੰਗ 'ਚ ਮੋਟਾਪਾ ਰੋਕੂ ਗੁਣ ਹੁੰਦੇ ਹਨ। ਹਿੰਗ ਦਾ ਪਾਣੀ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ ਹਿੰਗ ਦੇ ਪਾਣੀ ਨੂੰ ਪੀ ਕੇ ਭਾਰ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।

ਕੰਨ ਦਰਦ ਅਤੇ ਦੰਦਾਂ ਦੇ ਸੜਨ ਤੋਂ ਰਾਹਤ: ਹਿੰਗ ਵਿੱਚ ਐਂਟੀ-ਵਾਇਰਲ ਅਤੇ ਐਂਟੀ-ਇਨਫੈਕਸ਼ਨ ਗੁਣ ਹੁੰਦੇ ਹਨ, ਜੋ ਕੰਨ ਦਰਦ ਤੋਂ ਰਾਹਤ ਦਿੰਦੇ ਹਨ। ਇਸ ਦੇ ਲਈ ਦੋ ਚਮਚ ਨਾਰੀਅਲ ਤੇਲ 'ਚ ਇਕ ਚੁਟਕੀ ਹਿੰਗ ਮਿਲਾ ਕੇ ਹੌਲੀ ਗੈਸ 'ਤੇ ਗਰਮ ਕਰੋ। ਗਰਮ ਹੋਣ 'ਤੇ ਇਸ ਦੀਆਂ ਕੁਝ ਬੂੰਦਾਂ ਕੰਨ 'ਚ ਪਾਓ, ਤਾਂ ਕੰਨ ਦਾ ਦਰਦ ਠੀਕ ਹੋ ਜਾਵੇਗਾ। ਦੰਦ ਸੜਨ ਜਾਂ ਦਰਦ ਹੋਣ 'ਤੇ ਮਸੂੜਿਆਂ ਦੇ ਆਲੇ-ਦੁਆਲੇ ਇਕ ਚੁਟਕੀ ਹਿੰਗ ਲਗਾਓ। ਇਸ ਉਪਾਅ ਨੂੰ ਦਿਨ 'ਚ 2 ਤੋਂ 3 ਵਾਰ ਕਰਨ ਨਾਲ ਦਰਦ ਘੱਟ ਹੋ ਜਾਵੇਗਾ।

ਸਿਰ ਦਰਦ ਅਤੇ ਮਾਈਗਰੇਨ ਤੋਂ ਪਾਓ ਛੁਟਕਾਰਾ : ਜੇਕਰ ਤੁਸੀਂ ਸਿਰ ਦਰਦ ਜਾਂ ਮਾਈਗਰੇਨ ਤੋਂ ਪੀੜਤ ਹੋ ਤਾਂ ਇੱਕ ਤੋਂ ਦੋ ਕੱਪ ਪਾਣੀ ਨੂੰ ਹੌਲੀ ਗੈਸ 'ਤੇ ਗਰਮ ਕਰੋ। ਹੁਣ ਇਸ 'ਚ ਇੱਕ ਚੁਟਕੀ ਹਿੰਗ ਪਾਓ। 10-15 ਮਿੰਟ ਲਈ ਇਸਨੂੰ ਗਰਮ ਹੋਣ ਦਿਓ। ਇਸ ਪਾਣੀ ਨੂੰ ਦਿਨ 'ਚ 3 ਤੋਂ 4 ਵਾਰ ਪੀਓ। ਗੁਲਾਬ ਜਲ ਵਿਚ ਹਿੰਗ ਨੂੰ ਮਿਲਾ ਕੇ ਪੇਸਟ ਬਣਾ ਕੇ ਮੱਥੇ 'ਤੇ ਲਗਾਉਣ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ।

  1. Diet For Healthy Life: ਸਹੀ ਖੁਰਾਕ ਨਾਲ ਬੀਪੀ, ਸ਼ੂਗਰ ਅਤੇ ਮੋਟਾਪੇ ਨੂੰ ਕੀਤਾ ਜਾ ਸਕਦੈ ਕੰਟਰੋਲ, ਜਾਣੋ ਅਧਿਐਨ 'ਚ ਕੀ ਹੋਇਆ ਖੁਲਾਸਾ
  2. Cervical Pain: ਇਨ੍ਹਾਂ ਆਸਨਾ ਨੂੰ ਕਰਨ ਨਾਲ ਦੂਰ ਹੋ ਸਕਦੈ ਤੁਹਾਡਾ ਸਰਵਾਈਕਲ ਦਾ ਦਰਦ, ਅੱਜ ਤੋਂ ਹੀ ਅਜ਼ਮਾਓ ਇਹ ਆਸਨ
  3. Hair Care: ਵਾਲਾਂ ਨੂੰ ਮਜ਼ਬੂਤ ਰੱਖਣ ਲਈ ਫ਼ਾਇਦੇਮੰਦ ਹੈ ਇਹ ਤੇਲ, ਘਰ 'ਚ ਵੀ ਬਣਾਉਣਾ ਆਸਾਨ

ਮਾਹਵਾਰੀ ਦੇ ਦਰਦ ਦੌਰਾਨ ਹਿੰਗ ਦਾ ਪਾਣੀ ਪੀਓ: ਹਿੰਗ ਮਾਹਵਾਰੀ ਦੇ ਦਰਦ ਦੇ ਵਿਰੁੱਧ ਪ੍ਰਭਾਵਸ਼ਾਲੀ ਹੈ। ਮਾਹਵਾਰੀ ਦੇ ਤੇਜ਼ ਦਰਦ ਦੌਰਾਨ ਹਿੰਗ ਦਾ ਪਾਣੀ ਪੀਓ। ਇਸ ਨਾਲ ਆਰਾਮ ਮਿਲੇਗਾ। ਇਸਦੇ ਨਾਲ ਹੀ ਹਿੰਗ ਦੀ ਚਾਹ ਪੀਣ ਨਾਲ ਪੇਟ ਫੁੱਲਣ ਤੋਂ ਛੁਟਕਾਰਾ ਮਿਲਦਾ ਹੈ। ਇਕ ਕੱਪ ਗਰਮ ਪਾਣੀ, ਅਦਰਕ ਪਾਊਡਰ, ਨਮਕ ਅਤੇ ਇਕ ਚੁਟਕੀ ਹਿੰਗ ਮਿਲਾ ਕੇ ਇਸ ਦੀ ਚਾਹ ਬਣਾਓ। ਇਸ ਨਾਲ ਦਰਦ ਤੋਂ ਵੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਹਿੰਗ 'ਚ ਕੈਂਸਰ ਵਿਰੋਧੀ ਗੁਣ ਵੀ ਹੁੰਦੇ ਹਨ। ਇਸ ਦੀ ਮਦਦ ਨਾਲ ਪੇਟ ਦੇ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ। ਹਿੰਗ ਵਿੱਚ ਐਂਟੀ ਕੀਮੋ ਏਜੰਟ ਵੀ ਹੁੰਦੇ ਹਨ, ਜੋ ਕੈਂਸਰ ਦੇ ਵਿਕਾਸ ਨੂੰ ਰੋਕ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.