ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਲੋਕਾਂ ਨੂੰ ਸਿਰਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਜ਼ਿਆਦਾਤਰ ਇਹ ਸਮੱਸਿਆ ਸਵੇਰੇ ਉੱਠਦੇ ਸਮੇਂ ਸ਼ੁਰੂ ਹੁੰਦੀ ਹੈ, ਜਿਸ ਕਾਰਨ ਤੁਹਾਡਾ ਸਾਰਾ ਦਿਨ ਖਰਾਬ ਹੋ ਜਾਂਦਾ ਹੈ। ਇਹ ਸਮੱਸਿਆ ਤਾਪਮਾਨ ਘਟ ਹੋਣ ਕਰਕੇ ਅਤੇ ਠੰਡੀ ਹਵਾ ਚਲਣ ਕਾਰਨ ਹੋ ਸਕਦੀ ਹੈ, ਪਰ ਇਸ ਪਿੱਛੇ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਸਮੱਸਿਆ ਤੋ ਰਾਹਤ ਪਾਉਣ ਲਈ ਤੁਸੀਂ ਕੁਝ ਤਰੀਕੇ ਅਜ਼ਮਾ ਸਕਦੇ ਹੋ।
ਸਿਰਦਰਦ ਤੋਂ ਰਾਹਤ ਪਾਉਣ ਦੇ ਤਰੀਕੇ:
ਪਾਣੀ ਪੀਓ: ਸਿਰਦਰਦ ਸਰੀਰ 'ਚ ਪਾਣੀ ਦੀ ਕਮੀ ਕਾਰਨ ਹੋ ਸਕਦਾ ਹੈ। ਸਰਦੀਆਂ 'ਚ ਪਿਆਸ ਘਟ ਲੱਗਦੀ ਹੈ, ਜਿਸ ਕਰਕੇ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਸਰੀਰ ਡੀਹਾਈਡ੍ਰੇਟ ਹੋ ਜਾਂਦਾ ਹੈ ਅਤੇ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਤੁਹਾਨੂੰ ਦਿਨ 'ਚ 8 ਗਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਵੇਗੀ ਅਤੇ ਸਿਰਦਰਦ ਤੋਂ ਰਾਹਤ ਮਿਲੇਗੀ।
ਤਣਾਅ ਨੂੰ ਕੰਟਰੋਲ ਕਰੋ: ਅੱਜ ਦੇ ਸਮੇਂ 'ਚ ਲੋਕ ਜਲਦੀ ਤਣਾਅ ਦੀ ਸਮੱਸਿਆ ਦਾ ਸ਼ਿਕਾਰ ਹੋ ਜਾਂਦੇ ਹਨ। ਬਦਲਦੀ ਜੀਵਨਸ਼ੈਲੀ, ਕੰਮ ਦਾ ਪ੍ਰੈਸ਼ਰ ਜਾਂ ਕੋਈ ਹੋਰ ਨਿੱਜੀ ਕਾਰਨ ਕਰਕੇ ਤਣਾਅ ਹੋ ਜਾਂਦਾ ਹੈ। ਇਸ ਲਈ ਤਣਾਅ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ।
ਹਿਊਮਿਡੀਫਾਇਰ ਦਾ ਇਸਤੇਮਾਲ: ਸਰਦੀਆਂ ਦੇ ਮੌਸਮ 'ਚ ਸਾਈਨਸ ਦੀ ਸਮੱਸਿਆ ਵਧ ਜਾਂਦੀ ਹੈ, ਜਿਸ ਕਰਕੇ ਸਿਰਦਰਦ ਸ਼ੁਰੂ ਹੋ ਜਾਂਦਾ ਹੈ। ਇਸਦੇ ਨਾਲ ਹੀ ਸਰਦੀ ਅਤੇ ਜ਼ੁਕਾਮ ਹੋਣ ਕਰਕੇ ਨੱਕ ਵੀ ਬੰਦ ਹੋ ਸਕਦੀ ਹੈ ਅਤੇ ਸਾਹ ਲੈਣ 'ਚ ਮੁਸ਼ਕਿਲ ਹੋ ਜਾਂਦੀ ਹੈ। ਇਸ ਲਈ ਆਪਣੇ ਕਮਰੇ 'ਚ ਹਿਊਮਿਡੀਫਾਇਰ ਦਾ ਇਸਤੇਮਾਲ ਕਰੋ। ਇਸ ਨਾਲ ਹਵਾ 'ਚ ਨਮੀ ਰਹੇਗੀ ਅਤੇ ਸਾਹ ਲੈਣ 'ਚ ਮੁਸ਼ਕਿਲ ਨਹੀਂ ਹੋਵੇਗੀ।
ਠੰਡ ਤੋਂ ਬਚੋ: ਸਰਦੀਆਂ ਦੇ ਮੌਸਮ 'ਚ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰੋ। ਇਸ ਲਈ ਰਾਤ ਦੇ ਸਮੇਂ ਮੋਟੇ ਕੰਬਲ ਦਾ ਇਸਤੇਮਾਲ ਕਰੋ। ਇਸ ਨਾਲ ਠੰਡੀ ਹਵਾ ਤੁਹਾਡੇ ਸਿਰ ਅਤੇ ਕੰਨਾਂ ਤੱਕ ਨਹੀਂ ਪਹੁੰਚ ਸਕੇਗੀ। ਇਸ ਤੋਂ ਇਲਾਵਾ, ਸਰਦੀਆਂ ਦੇ ਮੌਸਮ 'ਚ ਟੋਪੀ ਪਾ ਕੇ ਰੱਖੋ। ਇਸ ਨਾਲ ਠੰਡ ਤੋਂ ਬਚਾਅ ਹੋਵੇਗਾ ਅਤੇ ਸਿਰਦਰਦ ਦੀ ਸਮੱਸਿਆ ਤੋਂ ਆਰਾਮ ਮਿਲੇਗਾ।
ਸਹੀ ਸਮੇਂ 'ਤੇ ਸੋਵੋ: ਹਮੇਸ਼ਾ ਸਹੀ ਸਮੇਂ 'ਤੇ ਸੌਣ ਦੀ ਕੋਸ਼ਿਸ਼ ਕਰੋ। ਇਸ ਲਈ ਸੌਣ ਅਤੇ ਉੱਠਣ ਦਾ ਸਹੀ ਸਮੇਂ ਰੱਖੋ। ਇਸ ਨਾਲ ਤੁਹਾਨੂੰ ਸਿਰਦਰਦ ਦੀ ਸਮੱਸਿਆ ਤੋਂ ਆਰਾਮ ਮਿਲ ਸਕਦਾ ਹੈ।