ਹੈਦਰਾਬਾਦ: ਗਲਤ ਜੀਵਨਸ਼ੈਲੀ ਅਤੇ ਵਧਦੇ ਤਣਾਅ ਕਰਕੇ ਅੱਜ ਕੱਲ ਬਹੁਤ ਸਾਰੇ ਲੋਕ ਮਾਈਗਰੇਨ ਅਤੇ ਸਿਰਦਰਦ ਦੀ ਸਮੱਸਿਆਂ ਨਾਲ ਜੂਝ ਰਹੇ ਹਨ। ਬਹੁਤ ਘਟ ਲੋਕ ਜਾਣਦੇ ਹਨ ਕਿ ਗਲਤ ਚੀਜ਼ਾਂ ਖਾਣ-ਪੀਣ ਨਾਲ ਵੀ ਸਿਰਦਰਦ ਹੋ ਸਕਦਾ ਹੈ। ਸਿਰਦਰਦ ਤੋਂ ਬਚਣ ਲਈ ਤੁਹਾਨੂੰ ਆਪਣੇ ਭੋਜਨ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ।
ਸਿਰਦਰਦ ਕੀ ਹੈ?: ਸਿਰ ਦੇ ਕਿਸੇ ਵੀ ਹਿੱਸੇ ਵਿੱਚ ਤੇਜ਼ ਤੋਂ ਲੈ ਕੇ ਸੁਸਤ ਦਰਦ ਮਹਿਸੂਸ ਹੋਣ ਨੂੰ ਸਿਰਦਰਦ ਕਿਹਾ ਜਾ ਸਕਦਾ ਹੈ। ਸਿਰਦਰਦ ਇੱਕ ਬਹੁਤ ਹੀ ਆਮ ਸਥਿਤੀ ਹੈ, ਜੋ ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ 'ਚ ਕਈ ਵਾਰ ਅਨੁਭਵ ਕਰਦੇ ਹਨ। ਮਾਈਗਰੇਨ ਵੀ ਇੱਕ ਆਮ ਪ੍ਰਕਾਰ ਦਾ ਸਿਰਦਰਦ ਹੁੰਦਾ ਹੈ, ਜੋ ਦਰਦ ਸਿਰ ਦੇ ਇੱਕ ਪਾਸੇ ਹੁੰਦਾ ਹੈ।
ਇਨ੍ਹਾਂ ਚੀਜ਼ਾਂ ਨੂੰ ਖਾਣਾ ਸਿਰਦਰਦ ਦਾ ਬਣ ਸਕਦਾ ਹੈ ਕਾਰਨ:
ਸ਼ਰਾਬ ਅਤੇ ਤੰਬਾਕੂ: ਸ਼ਰਾਬ ਦਾ ਸੇਵਨ ਮਾਈਗਰੇਨ ਦਾ ਵੱਡਾ ਕਾਰਨ ਹੋ ਸਕਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਜੋ ਲੋਕ ਸ਼ਰਾਬ ਜ਼ਿਆਦਾ ਪੀਂਦੇ ਹਨ, ਉਨ੍ਹਾਂ 'ਚ ਸਿਰਦਰਦ ਹੋਣ ਦੀ ਸਮੱਸਿਆਂ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਸਿਗਰੇਟ ਸਰੀਰ ਵਿੱਚ ਸੇਰੋਟਿਨ ਦੇ ਪੱਧਰ ਨੂੰ ਪ੍ਰਭਾਵਿਤ ਕਰਦੀ ਹੈ। ਜਿਸ ਨਾਲ ਤੁਹਾਨੂੰ ਮਾਈਗਰੇਨ ਹੋ ਸਕਦਾ ਹੈ।
ਕੇਕ ਅਤੇ ਡਬਲਰੋਟੀ: ਕੇਕ ਅਤੇ ਡਬਲਰੋਟੀ ਨੂੰ ਖਮੀਰ ਤੋਂ ਬਣਾਇਆ ਜਾਂਦਾ ਹੈ, ਜੋ ਹਰ ਕਿਸੇ ਲਈ ਵਧੀਆਂ ਨਹੀ ਹੁੰਦਾ। ਇਸ ਤੋਂ ਇਲਾਵਾ ਡਬਲਰੋਟੀ ਅਤੇ ਪੱਕੇ ਹੋਏ ਭੋਜਨ ਵਿੱਚ ਟਾਇਰਾਮਾਈਨ ਨਾਮਕ ਇੱਕ ਭਾਗ ਹੁੰਦਾ ਹੈ, ਜੋ ਸਿਰਦਰਦ ਅਤੇ ਮਾਈਗਰੇਨ ਦੇ ਦਰਦ ਦਾ ਕਾਰਨ ਬਣ ਸਕਦਾ ਹੈ।
ਘਟ ਕੈਲੋਰੀ ਵਾਲੇ ਭੋਜਨ: ਘਟ ਕੈਲੋਰੀ ਵਾਲੇ ਭੋਜਨ ਖਾਣ ਨਾਲ ਵੀ ਸਿਰਦਰਦ ਹੋ ਸਕਦਾ ਹੈ। ਇਸ ਨਾਲ ਤੁਹਾਡਾ ਬਲੱਡ ਪ੍ਰੇਸ਼ਰ ਵੀ ਕੰਟਰੋਲ ਤੋਂ ਬਾਹਰ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਸਮੇਂ 'ਤੇ ਭੋਜਨ ਨਹੀਂ ਖਾਂਦੇ ਹੋ, ਤਾਂ ਇਸ ਕਰਕੇ ਵੀ ਸਿਰਦਰਦ ਹੋ ਸਕਦਾ ਹੈ।
ਚਾਕਲੇਟ: ਚਾਕਲੇਟ ਵਿੱਚ Tyramine ਪਾਇਆ ਜਾਂਦਾ ਹੈ, ਜਿਸ ਕਰਕੇ ਇਸਦੀ ਲੋਕਾਂ ਨੂੰ ਆਦਤ ਲੱਗ ਜਾਂਦੀ ਹੈ, ਜੋ ਤੁਹਾਡੇ ਲਈ ਸਿਰਦਰਦ ਦਾ ਕਾਰਨ ਬਣ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਸਿਰਦਰਦ ਦੀ ਸਮੱਸਿਆਂ ਤੋਂ ਬਚਣਾ ਹੈ, ਤਾਂ ਚਾਕਲੇਟ ਦਾ ਘਟ ਤੋਂ ਘਟ ਸੇਵਨ ਕਰੋ।
- Health Tips: ਰਾਤ ਨੂੰ ਸੌਣ ਤੋਂ ਪਹਿਲਾ ਨਹਾਉਣ ਨਾਲ ਮਿਲ ਸਕਦੈ ਨੇ ਕਈ ਸਿਹਤ ਲਾਭ, ਜਾਣੋ ਕਿਵੇਂ
- Dry Fruits For Weight Loss: ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਨ੍ਹਾਂ 5 ਡਰਾਈ ਫਰੂਟਸ ਨੂੰ ਅੱਜ ਤੋਂ ਹੀ ਬਣਾ ਲਓ ਆਪਣੀ ਖੁਰਾਕ ਦਾ ਹਿੱਸਾ
- Tomato Side Effects: ਇਨ੍ਹਾਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਟਮਾਟਰ, ਨਹੀਂ ਤਾਂ ਸਮੱਸਿਆਵਾਂ ਵਧਣ ਦਾ ਹੋ ਸਕਦੈ ਖ਼ਤਰਾ
ਕੌਫ਼ੀ: ਕੌਫੀ 'ਚ ਜ਼ਿਆਦਾ ਮਾਤਰਾ 'ਚ ਕੈਫ਼ਿਨ ਪਾਇਆ ਜਾਂਦਾ ਹੈ, ਜਿਸ ਕਰਕੇ ਲੋਕਾਂ ਨੂੰ ਇਸਦੀ ਆਦਤ ਲੱਗ ਜਾਂਦੀ ਹੈ। ਜੇਕਰ ਤੁਹਾਨੂੰ ਵੀ ਕੌਫ਼ੀ ਪੀਣ ਦੀ ਆਦਤ ਹੈ ਅਤੇ ਹਾਲ ਹੀ ਵਿੱਚ ਤੁਸੀਂ ਇਸ ਆਦਤ ਨੂੰ ਛੱਡ ਦਿੱਤਾ ਹੈ, ਤਾਂ ਇਹ ਵੀ ਤੁਹਾਡੇ ਲਈ ਸਿਰਦਰਦ ਦਾ ਕਾਰਨ ਬਣ ਸਕਦਾ ਹੈ। ਕਿਉਕਿ ਇੱਕ ਵਾਰ ਕੈਫ਼ਿਨ ਦੀ ਆਦਤ ਲੱਗ ਜਾਵੇ, ਤਾਂ ਇਸ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਲ ਹੁੰਦਾ ਹੈ।
ਅਚਾਰ: ਅਚਾਰ ਵਿੱਚ ਜ਼ਿਆਦਾ ਮਾਤਰਾ 'ਚ Tyramine ਹੋ ਸਕਦਾ ਹੈ। ਇਨ੍ਹਾਂ ਭੋਜਨਾਂ 'ਚ ਸ਼ਾਮਲ ਹੈ ਅਚਾਰ, ਅਚਾਰ ਭਿੰਡੀ ਆਦਿ। ਇਸ ਲਈ ਤੁਹਾਨੂੰ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।