ਹੈਦਰਾਬਾਦ: ਲੰਬੇ ਵਾਲ ਹਰ ਕੁੜੀ ਨੂੰ ਪਸੰਦ ਹੁੰਦੇ ਹਨ। ਇਸ ਲਈ ਕੁੜੀਆਂ ਕਈ ਤਰੀਕੇ ਅਜ਼ਮਾਉਦੀਆਂ ਹਨ। ਜਿਸ ਕਰਕੇ ਵਾਲਾਂ ਨਾਲ ਜੁੜੀਆਂ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਬਾਜ਼ਾਰ 'ਚੋ ਤੇਲ ਖਰੀਦਦੇ ਹੋ, ਤਾਂ ਉਸ ਤੇਲ 'ਚ ਕਈ ਕੈਮੀਕਲ ਪਾਏ ਜਾਂਦੇ ਹਨ। ਜਿਸ ਕਾਰਨ ਵਾਲ ਝੜਨ ਦੀ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਸੀਂ ਘਰ 'ਚ ਹੀ ਤੇਲ ਬਣਾ ਕੇ ਲੰਬੇ ਅਤੇ ਸੁੰਦਰ ਵਾਲ ਪਾ ਸਕਦੇ ਹੋ।
ਲੰਬੇ ਵਾਲ ਪਾਉਣ ਲਈ ਘਰ 'ਚ ਤੇਲ ਬਣਾਉਣ ਦਾ ਤਰੀਕਾ: ਇਸ ਤੇਲ ਨੂੰ ਬਣਾਉਣ ਲਈ 1 ਪੱਤੀ ਐਲੋਵੇਰਾ, 10-15 ਕੜੀ ਪੱਤੇ, 1 ਕੱਪ ਸਰ੍ਹੋਂ ਦਾ ਤੇਲ, 1 ਕੱਪ ਨਾਰੀਅਲ ਤੇਲ, 1 ਚਮਚ ਆਂਵਲਾ ਪਾਊਡਰ ਅਤੇ 2 ਚਮਚ ਮੇਥੀ ਦਾਣੇ ਦੀ ਲੋੜ ਹੁੰਦੀ ਹੈ। ਇਸਨੂੰ ਬਣਾਉਣ ਲਈ ਸਭ ਤੋਂ ਪਹਿਲਾ ਲੋਹੇ ਦੀ ਕੜਾਹੀ ਲੈ ਕੇ ਇਸ 'ਚ ਸਰ੍ਹੋ ਅਤੇ ਨਾਰੀਅਲ ਦਾ ਤੇਲ ਪਾਓ। ਹੁਣ ਇਸ 'ਚ ਮੇਥੀ ਦਾਣਾ ਅਤੇ ਕੜੀ ਪੱਤਾ ਕੱਟ ਕੇ ਪਾਓ। ਜਦੋ ਇਸਦਾ ਰੰਗ ਬਦਲ ਜਾਵੇ, ਤਾਂ ਇਸ 'ਚ ਆਂਵਲਾ ਪਾਊਡਰ ਪਾ ਕੇ ਇਸਨੂੰ ਗਰਮ ਕਰ ਲਓ। ਹੁਣ ਗੈਸ ਨੂੰ ਬੰਦ ਕਰਕੇ ਤੇਲ ਨੂੰ ਠੰਢਾ ਹੋਣ ਦਿਓ। ਜਦੋ ਤੇਲ ਠੰਢਾ ਹੋ ਜਾਵੇ, ਤਾਂ ਇਸਨੂੰ ਕਿਸੇ ਚੀਜ਼ 'ਚ ਰੱਖ ਲਓ।
ਤੇਲ ਨੂੰ ਵਾਲਾਂ 'ਤੇ ਲਗਾਉਣ ਦਾ ਤਰੀਕਾ: ਘਰ 'ਚ ਤੇਲ ਬਣਾਉਣ ਤੋਂ ਬਾਅਦ ਸਭ ਤੋਂ ਪਹਿਲਾ ਇਸਨੂੰ ਆਪਣੀ ਖੋਪੜੀ 'ਤੇ ਲਗਾ ਕੇ ਚੰਗੀ ਤਰ੍ਹਾਂ ਮਸਾਜ ਕਰੋ। ਕਰੀਬ 2 ਘੰਟੇ ਤੱਕ ਇਸ ਤੇਲ ਨੂੰ ਵਾਲਾਂ 'ਤੇ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਓ। ਹਫ਼ਤੇ 'ਚ ਦੋ ਵਾਰ ਇਸ ਤੇਲ ਨੂੰ ਵਾਲਾਂ 'ਤੇ ਲਗਾਉਣ ਨਾਲ ਵਾਲਾਂ ਨੂੰ ਭਰਪੂਰ ਪੋਸ਼ਣ ਮਿਲੇਗਾ ਅਤੇ ਵਾਲ ਲੰਬੇ ਹੋਣਗੇ।