ਹੈਦਰਾਬਾਦ : ਮੌਨਸੂਨ ਦੇ ਦਸਤਕ ਦਿੰਦੇ ਹੀ ਮੌਸਮ ਵਧੀਆ ਹੋ ਜਾਂਦਾ ਹੈ। ਇਹ ਮੌਸਮ ਆਪਣੇ ਆਪ 'ਚ ਬੇਹਦ ਰੋਮਾਂਚਕਾਰੀ ਹੁੰਦਾ ਹੈ, ਲੋਕ ਇਸ ਮੌਸਮ ਦਾ ਆਨੰਦ ਮਾਨੰਣ ਲਈ ਮੀਂਹ 'ਚ ਭਿੱਜਣਾ ਪਸੰਦ ਕਰਦੇ ਹਨ। ਇਹ ਮਜ਼ਾ ਉਦੋਂ ਖ਼ਰਾਬ ਹੋ ਜਾਂਦਾ ਹੈ ਜਦ ਉਨ੍ਹਾਂ ਦੇ ਵਾਲ ਟੁੱਟਣ ਜਾਂ ਝੜਨ ਲੱਗ ਜਾਂਦੇ ਹਨ ਜਾਂ ਫਿਰ ਵਾਲ ਝੜਨ ਨਾਲ ਤਣਾਅ ਹੁੰਦਾ ਹੈ।
ਮੌਨਸੂਨ 'ਚ ਤੁਹਾਨੂੰ ਵਾਲਾਂ ਦੀ ਖ਼ਾਸ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ। ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਵਾਲਾਂ ਦੇ ਟੈਕਸਟਚਰ ਤੇ ਲੋੜ ਨੂੰ ਸਮਝੋ। ਬਜ਼ਾਰ ਵਿੱਚ ਵਾਲਾਂ ਦੀ ਦੇਖਭਾਲ ਲਈ ਬਹੁਤ ਸਾਰੇ ਪ੍ਰੋਡਕਟਸ ਉਪਲਬਧ ਹਨ ਤੇ ਲੋਕ ਇਨ੍ਹਾਂ ਉੱਤੇ ਹਜ਼ਾਰਾਂ ਰੁਪਏ ਖ਼ਰਚ ਕਰਦੇ ਹਨ ਪਰ ਲੌਕਡਾਊਨ ਦੇ ਦੌਰਾਨ ਤੁਸੀਂ ਘਰ 'ਤੇ ਹੀ ਕੁੱਝ ਘਰੇਲੂ ਟਿੱਪਸ ਦੀ ਮਦਦ ਨਾਲ ਆਪਣੇ ਵਾਲਾਂ ਘਣਾ ਅਤੇ ਮਜ਼ਬੂਤ ਬਣਾ ਸਕਦੇ ਹੋ।
ਸਾਵਧਾਨੀਆਂ ਵਰਤੋ
- ਮੌਨਸੂਨ ਦੇ ਦੌਰਾਨ ਕਈ ਵਾਰ ਜਾਣੇ-ਅਣਜਾਣੇ 'ਚ ਤੁਸੀਂ ਗਿੱਲੇ ਹੋ ਜਾਂਦੇ ਹੋ। ਘਰ ਪਹੁੰਚ ਕੇ ਤੁਰੰਤ ਆਪਣੇ ਗਿੱਲੇ ਵਾਲਾਂ ਨੂੰ ਚੰਗੀ ਤਰ੍ਹਾਂ ਨਾਲ ਸੁੱਕਾ ਲਓ ਤਾਂ ਜੋ ਸਕੈਲਪ 'ਤੇ ਨਮੀ ਨਾ ਰਹੇ।
- ਵਾਲਾਂ ਨੂੰ ਸਮੇਂ-ਸਮੇਂ 'ਤੇ ਸ਼ੈਂਪੂ ਕਰੋ, ਜਿਸ ਨਾਲ ਸਕੈਲਪ ਉੱਤੇ ਜਮੀ ਗੰਦਗੀ ਸਾਫ ਹੋ ਸਕੇ।
- ਮੌਨਸੂਨ ਦੌਰਾਨ ਵਾਲਾਂ 'ਚ ਤੇਲ ਜ਼ਰੂਰ ਲਗਾਓ, ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲੇਗਾ।
- ਵਾਲਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਕਿਸੇ ਚੁੰਨੀ ਜਾਂ ਸਕਾਰਫ ਨਾਲ ਸਿਰ ਢੱਕ ਕੇ ਬਾਹਰ ਨਿਕਲੋ।
- ਆਪਣੇ ਵਾਲ ਸੰਘਣੇ ਕੰਘੇ ਨਾਲ ਵਾਹੋ, ਇਸ ਨਾਲ ਵਾਲ ਘੱਟ ਝੜਨਗੇ।
- ਆਪਣਾ ਤੌਲੀਆ ਤੇ ਕੰਘਾ ਕਿਸੇ ਨਾਲ ਸ਼ੇਅਰ ਨਾ ਕਰੋ।
- ਰੋਜ਼ਾਨਾ 8-10 ਗਿਲਾਸ ਪਾਣੀ ਪੀਓ।
ਇੰਝ ਕਰੋ ਵਾਲਾਂ ਦੀ ਦੇਖਭਾਲ
1. ਤੇਲ ਲਗਾਓ : ਮੌਨਸੂਨ ਦੇ ਦੌਰਾਨ ਵਾਲ ਸੁੱਕੇ ਅਤੇ ਬੇਜਾਨ ਹੋ ਜਾਂਦੇ ਹਨ। ਇਸ ਮੌਸਮ 'ਚ ਲੋਕ ਤੇਲ ਲਗਾਉਣ ਤੋਂ ਪਰਹੇਜ਼ ਕਰਦੇ ਹਨ। ਅਜਿਹੀ ਸਥਿਤੀ 'ਚ ਵਾਲਾਂ ਦੀ ਚੰਗੀ ਦੇਖਭਾਲ ਲਈ ਨਾਰੀਅਲ ਦੇ ਤੇਲ ਨੂੰ ਕੋਸਾ ਕਰੋ ਅਤੇ ਇਸ 'ਚ ਨਿੰਬੂ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਵਾਲਾਂ 'ਚ ਮਸਾਜ ਕਰੋ। 1 ਘੰਟੇ ਬਾਅਦ ਕਿਸੇ ਮਾਈਲਡ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ।
2. ਵਾਲਾਂ 'ਤੇ ਹੇਅਰ ਮਾਸਕ ਲਗਾਓ: ਵਾਲਾਂ ਦੀ ਵਾਧੂ ਦੇਖਭਾਲ ਲਈ ਵਾਲਾਂ' ਤੇ ਹੇਅਰ ਮਾਸਕ ਲਗਾਓ। ਦਹੀਂ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾਓ ਅਤੇ ਇਸ ਨੂੰ ਅੱਧੇ ਘੰਟੇ ਲਈ ਮਾਸਕ ਦੇ ਤੌਰ 'ਤੇ ਵਾਲਾਂ ਵਿੱਚ ਲਗਾਓ। ਵਾਲਾਂ ਨੂੰ ਹਲਕੇ ਸ਼ੈਂਪੂ ਨਾਲ ਧੋਵੋ, ਇਸ ਨਾਲ ਡੈਂਡਰਫ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਨੂੰ ਮਹੀਨੇ 'ਚ ਦੋ ਵਾਰ ਜ਼ਰੂਰ ਲਗਾਓ।
3.ਵਾਲਾਂ ਦੇ ਉਤਪਾਦਾਂ ਤੋਂ ਪਰਹੇਜ਼ ਕਰੋ: ਮੀਂਹ ਦੇ ਦਿਨਾਂ ਵਿੱਚ ਵਾਲਾਂ ਲਈ ਹੇਅਰ ਕਲਰ ਵਰਗੇ ਸਟਾਈਲਿੰਗ ਉਤਪਾਦਾਂ ਦੀ ਵਰਤੋਂ ਤੋਂ ਪਰਹੇਜ਼ ਕਰੋ। ਕੈਮੀਕਲ ਵਾਲਾਂ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ, ਜੋ ਤੁਹਾਡੇ ਵਾਲ ਸੁੱਕੇ ਅਤੇ ਬੇਜਾਨ ਬਣਾ ਦੇਵੇਗਾ।
4.ਖੁਰਾਕ 'ਤੇ ਧਿਆਨ ਦਿਓ: ਵਾਲਾਂ ਨੂੰ ਸਿਹਤਮੰਦ ਬਣਾਉਣ ਲਈ ਪ੍ਰੋਟੀਨ ਨਾਲ ਭਰਪੂਰ ਖੁਰਾਕ ਲਓ।ਆਪਣੀ ਖੁਰਾਕ 'ਚ ਅੰਡੇ, ਬਦਾਮ, ਸੈਮਨ ਮੱਛੀ, ਹਰੀਆਂ ਸਬਜ਼ੀਆਂ, ਦੁੱਧ, ਗਾਜਰ ਆਦਿ ਸ਼ਾਮਲ ਕਰੋ।
5.ਕੰਡੀਸ਼ਨਿੰਗ ਕਰੋ: ਬਾਰਿਸ਼ ਦੇ ਸਮੇਂ ਵਾਲ ਸੁੱਕੇ ਅਤੇ ਬੇਜਾਨ ਹੋ ਜਾਂਦੇ ਹਨ, ਇਸ ਦੇ ਲਈ ਸਮੇਂ -ਸਮੇਂ 'ਤੇ ਆਪਣੇ ਵਾਲਾਂ ਦੀ ਕੰਡੀਸ਼ਨਿੰਗ ਕਰਦੇ ਰਹੋ। ਇਹ ਤੁਹਾਡੇ ਵਾਲ ਨਰਮ ਅਤੇ ਚੰਗਾ ਬਣਾ ਦਵੇਗਾ।
6.ਵਾਲਾਂ 'ਚ ਸਟਾਈਲਿੰਗ ਨਾ ਕਰੋ : ਮੌਨਸੂਨ ਦੇ ਦੌਰਾਨ ਵਾਲਾਂ ਦੀ ਲੰਬਾਈ ਘੱਟ ਰੱਖੋ ਜਾਂ ਫਿਰ ਵਾਲਾਂ 'ਚ ਸਟਾਈਲਿੰਗ ਨਾ ਕਰੋ। ਆਪਣੇ ਵਾਲਾਂ ਨੂੰ ਕਸ ਕੇ ਨਾ ਬੰਨ੍ਹੋ। ਇਸ ਨਾਲ ਵਾਲਾਂ ਦੇ ਟੁੱਟਣ ਦੀ ਸਮੱਸਿਆ ਵਧ ਸਕਦੀ ਹੈ।
ਇਹ ਸਾਰੇ ਉਪਾਅ ਤੁਹਾਡੇ ਵਾਲਾਂ ਨੂੰ ਮਜ਼ਬੂਤ ਅਤੇ ਸੰਘਣੇ ਬਣਾ ਸਕਦੇ ਹਨ ਤੇ ਤੁਸੀਂ ਘਰੇਲੂ ਨੁਸਖੇ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ।