ਹੈਦਰਾਬਾਦ: ਅੱਜ-ਕੱਲ ਗਲਤ ਜੀਵਨਸ਼ੈਲੀ ਕਾਰਨ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਵਧ ਰਹੀਆਂ ਹਨ। ਇਨ੍ਹਾਂ ਸਮੱਸਿਆਂ 'ਚੋ ਇੱਕ ਹੀਮੋਗਲੋਬਿਨ ਦੀ ਕਮੀ ਦੀ ਸਮੱਸਿਆਂ ਹੈ। ਜੇਕਰ ਤੁਹਾਡੇ ਸਰੀਰ 'ਚ ਹੀਮੋਗਲੋਬਿਨ ਦਾ ਪੱਧਰ ਘਟ ਹੈ, ਤਾਂ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਹੀਮੋਗਲੋਬਿਨ ਦਾ ਪੱਧਰ ਵਧਾਉਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ:-
ਵਿਟਾਮਿਨ-ਸੀ ਫੂਡ ਖਾਓ: ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਵਿਟਾਮਿਨ-ਸੀ ਭਰਪੂਰ ਚੀਜ਼ਾਂ ਖਾਓ। ਇਸ ਲਈ ਤੁਸੀਂ ਆਪਣੀ ਡਾਈਟ 'ਚ ਸੰਤਰਾ, ਨਿੰਬੂ, ਸ਼ਿਮਲਾ ਮਿਰਚ, ਟਮਾਟਰ, ਅੰਗੂਰ ਅਤੇ ਜਾਮੁਣ ਵੀ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਚੀਜ਼ਾਂ 'ਚ ਵਿਟਾਮਿਨ-ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਨੂੰ ਖਾ ਕੇ ਹੀਮੋਗਲੋਬਿਨ ਵਧਾਉਣ ਦੇ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਅਨਾਰ: ਅਨਾਰ ਆਈਰਨ ਦਾ ਚੰਗਾ ਸਰੋਤ ਹੁੰਦਾ ਹੈ। ਇਸ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਫਾਈਬਰ ਪਾਇਆ ਜਾਂਦਾ ਹੈ। ਅਨਾਰ ਖਾਣ ਨਾਲ ਹੀਮੋਗਲੋਬਿਨ ਦਾ ਪੱਧਰ ਵਧ ਜਾਂਦਾ ਹੈ। ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਅਨਾਰ ਦੇ ਜੂਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
ਖਜੂਰ: ਖਜੂਰ ਆਈਰਨ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਇਆ ਜਾ ਸਕਦਾ ਹੈ। ਖਜੂਰ 'ਚ ਕਾਪਰ, ਮੈਗਨੀਸ਼ੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜਿਸ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ।
- Black Chana Benefits: ਕਾਲੇ ਛੋਲੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ, ਅੱਜ ਤੋਂ ਹੀ ਆਪਣੀ ਡਾਈਟ 'ਚ ਕਰ ਲਓ ਸ਼ਾਮਲ
- Skin Care Tips: Glowing Skin ਪਾਉਣ ਲਈ ਰੋਜ਼ਾਨਾ ਖਾਲੀ ਪੇਟ ਪੀਓ ਇਹ 5 ਡ੍ਰਿੰਕਸ, ਨਜ਼ਰ ਆਵੇਗਾ ਨਿਖਾਰ
- Garlic Tea Benefits: ਇੰਨਫੈਕਸ਼ਨ ਤੋਂ ਛੁਟਕਾਰਾ ਪਾਉਣ ਤੋਂ ਲੈ ਕੇ ਸੁੰਦਰ ਚਮੜੀ ਪਾਉਣ ਤੱਕ, ਇੱਥੇ ਜਾਣੋ ਲਸਣ ਦੀ ਚਾਹ ਦੇ ਫਾਇਦੇ
ਚੁਕੰਦਰ: ਅਨੀਮੀਆ ਦੀ ਸਮੱਸਿਆਂ ਤੋਂ ਪੀੜਿਤ ਲੋਕਾਂ ਨੂੰ ਆਪਣੀ ਖੁਰਾਕ 'ਚ ਚੁਕੰਦਰ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ 'ਚ ਆਈਰਨ, ਪੋਟਾਸ਼ੀਅਮ ਅਤੇ ਫਾਈਬਰ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਸ ਨਾਲ ਸਿਹਤ ਨੂੰ ਕਈ ਸਾਰੇ ਫਾਇਦੇ ਮਿਲ ਸਕਦੇ ਹਨ।
ਫਲੀਆਂ: ਫਲੀਆਂ ਨਾਲ ਵੀ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ 'ਚ ਮਦਦ ਮਿਲਦੀ ਹੈ। ਇਸ ਲਈ ਆਪਣੀ ਖੁਰਾਕ 'ਚ ਦਾਲ, ਮਟਰ, ਬੀਨਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਨ੍ਹਾਂ 'ਚ ਆਈਰਨ ਅਤੇ ਫੋਲਿਕ ਐਸਿਡ ਜ਼ਿਆਦਾ ਹੁੰਦਾ ਹੈ।