ਹੈਦਰਾਬਾਦ: ਦੇਸ਼ 'ਚ ਜ਼ਿਆਦਾਤਰ ਲੋਕ ਰੋਜ਼ਾਨਾ ਚਾਹ ਜਾਂ ਕੌਫ਼ੀ ਦਾ ਸੇਵਨ ਕਰਦੇ ਹਨ। ਬਹੁਤ ਸਾਰੇ ਲੋਕ ਗ੍ਰੀਨ ਟੀ ਦਾ ਇਸਤੇਮਾਲ ਵੀ ਕਰਦੇ ਹਨ। ਮੰਨਿਆਂ ਜਾਂਦਾ ਹੈ ਕਿ ਗ੍ਰੀਨ ਟੀ ਪੀਣ ਨਾਲ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਚਮਕਦਾਰ ਚਮੜੀ ਅਤੇ ਇਮਿਊਨਿਟੀ ਮਜ਼ਬੂਤ ਕਰਨ 'ਚ ਗ੍ਰੀਨ ਟੀ ਮਦਦਗਾਰ ਹੈ। ਗ੍ਰੀਨ ਟੀ ਪੀਣ ਦੇ ਕਈ ਫਾਇਦੇ ਹਨ, ਪਰ ਗ੍ਰੀਨ ਟੀ ਨੂੰ ਪੀਣ ਤੋਂ ਪਹਿਲਾ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਗ੍ਰੀਨ ਟੀ ਪੀਣ ਦਾ ਸਹੀ ਤਰੀਕਾ ਨਹੀਂ ਜਾਣਦੇ ਹਨ। ਇਸ ਲਈ ਤੁਹਾਨੂੰ ਗ੍ਰੀਨ ਟੀ ਪੀਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ। ਕਿਉਕਿ ਇਸਨੂੰ ਪੀਂਦੇ ਸਮੇਂ ਜੇਕਰ ਕੁਝ ਗੱਲਾਂ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਇਸਦੇ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਹੋ ਸਕਦੇ ਹਨ।
ਗ੍ਰੀਨ ਟੀ ਬਣਾਉਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
ਗ੍ਰੀਨ ਟੀ ਨੂੰ ਪਾਣੀ 'ਚ ਜ਼ਿਆਦਾ ਸਮੇਂ ਤੱਕ ਭਿਓ ਕੇ ਨਾ ਰੱਖੋ: ਪਾਣੀ 'ਚ ਚਾਹ ਦੀਆਂ ਪੱਤੀਆਂ ਨੂੰ ਜ਼ਿਆਦਾ ਸਮੇਂ ਤੱਕ ਭਿਓ ਕੇ ਨਹੀਂ ਰੱਖਣਾ ਚਾਹੀਦਾ। ਇਸ ਨਾਲ ਇਸਦੇ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ ਅਤੇ ਗ੍ਰੀਨ ਟੀ ਪੀਣ ਨਾਲ ਜੋ ਲਾਭ ਸਾਨੂੰ ਮਿਲਦੇ ਹਨ, ਉਹ ਨਹੀਂ ਮਿਲ ਪਾਉਦੇ।
ਗ੍ਰੀਨ ਟੀ 'ਚ ਦੁੱਧ ਕਦੇ ਨਾ ਪਾਓ: ਗ੍ਰੀਨ ਟੀ ਨੂੰ ਬਿਨ੍ਹਾਂ ਦੁੱਧ ਦੇ ਹੀ ਪੀਤਾ ਜਾਂਦਾ ਹੈ। ਇਸ ਵਿੱਚ ਦੁੱਧ ਨਹੀਂ ਮਿਲਾਇਆ ਜਾਂਦਾ। ਗ੍ਰੀਨ ਟੀ 'ਚ ਦੁੱਧ ਮਿਲਾ ਕੇ ਪੀਣ ਨਾਲ ਸਿਹਤ ਨੂੰ ਇਸਦਾ ਕੋਈ ਫਾਇਦਾ ਨਹੀਂ ਮਿਲੇਗਾ।
ਗ੍ਰੀਨ ਟੀ ਨੂੰ ਉਬਾਲਿਆਂ ਨਹੀਂ ਜਾਂਦਾ: ਉਬਲਦੇ ਪਾਣੀ 'ਚ ਗ੍ਰੀਨ ਟੀ ਨੂੰ ਕਦੇ ਨਾ ਪਾਓ। ਇਸ ਨਾਲ ਐਸਿਡਿਟੀ ਦੀ ਸਮੱਸਿਆਂ ਹੋ ਸਕਦੀ ਹੈ। ਪਹਿਲਾ ਪਾਣੀ ਉਬਾਲ ਲਓ, ਫਿਰ ਇਸਨੂੰ ਗੈਸ ਤੋਂ ਉਤਾਰ ਕੇ ਉਸ 'ਚ ਗ੍ਰੀਨ ਟੀ ਦੀਆਂ ਪੱਤੀਆਂ ਜਾਂ ਟੀ ਬੈਗ ਰੱਖ ਕੇ ਭਾਂਡੇ ਨੂੰ ਢੱਕ ਦਿਓ। ਦੋ ਮਿੰਟ ਬਾਅਦ ਇਸਨੂੰ ਛਾਨ ਲਓ।
ਖਾਲੀ ਢਿੱਡ ਗ੍ਰੀਨ ਟੀ ਨਹੀਂ ਪੀਣੀ ਚਾਹੀਦੀ: ਸਵੇਰੇ ਖਾਲੀ ਢਿੱਡ ਗ੍ਰੀਨ ਟੀ ਪੀਣਾ ਸਿਹਤ ਲਈ ਚੰਗਾ ਨਹੀਂ ਹੁੰਦਾ ਹੈ। ਖਾਲੀ ਢਿੱਡ ਗ੍ਰੀਨ ਟੀ ਪੀਣ ਨਾਲ ਐਸਿਡਿਟੀ ਦੀ ਸ਼ਿਕਾਇਤ ਹੋ ਸਕਦੀ ਹੈ।
ਭੋਜਨ ਖਾਣ ਤੋਂ ਬਾਅਦ ਗ੍ਰੀਨ ਟੀ ਨਾ ਪੀਓ: ਕੁਝ ਲੋਕ ਭੋਜਨ ਖਾਣ ਤੋਂ ਤਰੁੰਤ ਬਾਅਦ ਭਾਰ ਘਟਾਉਣ ਲਈ ਗ੍ਰੀਨ ਟੀ ਪੀ ਲੈਂਦੇ ਹਨ। ਅਜਿਹਾ ਕਰਨ ਨਾਲ ਭੋਜਨ ਪਚਨ 'ਚ ਸਮੱਸਿਆਂ ਹੁੰਦੀ ਹੈ ਅਤੇ ਇਹ ਪੌਸ਼ਟਿਕ ਤੱਤਾਂ ਦੀ ਸਮਾਈ ਨੂੰ ਰੋਕ ਦਿੰਦੀ ਹੈ।
- Health Tips: ਤੁਸੀਂ ਵੀ ਗਰਮ ਚਾਹ ਪੀਣਾ ਪਸੰਦ ਕਰਦੇ ਹੋ, ਤਾਂ ਅੱਜ ਤੋਂ ਹੀ ਬਦਲ ਲਓ ਆਪਣੀ ਇਹ ਆਦਤ, ਨਹੀਂ ਤਾਂ ਕਈ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ
- Parenting Tips: ਮਾਪੇ ਹੋ ਜਾਣ ਸਾਵਧਾਨ! ਛੋਟੇ ਬੱਚਿਆਂ ਦੀਆਂ ਅੱਖਾਂ 'ਚ ਕਾਜਲ ਲਗਾਉਣਾ ਹੋ ਸਕਦੈ ਖਤਰਨਾਕ, ਜਾਣੋ ਕਿਵੇਂ
- Monsoon Skin Care Tips: ਮਾਨਸੂਨ ਦੇ ਮੌਸਮ 'ਚ ਚਿਪਚਿਪੇ ਚਿਹਰੇ ਤੋਂ ਛੁਟਕਾਰਾ ਪਾਉਣ ਲਈ ਮੁਲਤਾਨੀ ਮਿੱਟੀ ਹੋ ਸਕਦੀ ਹੈ ਫਾਇਦੇਮੰਦ, ਜਾਣੋ ਇਸਨੂੰ ਇਸਤੇਮਾਲ ਕਰਨ ਦੇ ਤਰੀਕੇ
ਦਵਾਈ ਖਾਣ ਤੋਂ ਬਾਅਦ ਗ੍ਰੀਨ ਟੀ ਨਾ ਪੀਓ: ਦਵਾਈ ਖਾਣ ਤੋਂ ਬਾਅਦ ਕਦੇ ਵੀ ਗ੍ਰੀਨ ਟੀ ਨਹੀ ਪੀਣੀ ਚਾਹੀਦੀ। ਅਜਿਹਾ ਕਰਨਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ।
ਜ਼ਿਆਦਾ ਗ੍ਰੀਨ ਟੀ ਨਾ ਪੀਓ: ਗ੍ਰੀਨ ਟੀ 'ਚ ਕੈਫ਼ਿਨ ਹੁੰਦੀ ਹੈ। ਇਸਦੀ ਜ਼ਿਆਦਾ ਮਾਤਰਾ ਦਾ ਸੇਵਨ ਕਰਨ ਨਾਲ ਬੇਚੈਨੀ, ਨੀਂਦ ਨਹੀਂ ਆਉਣਾ, ਦਿਲ ਦੀ ਧੜਕਨ ਵਧਣਾ ਵਰਗੀਆਂ ਕਈ ਸਮੱਸਿਆਵਾਂ ਪੈਦਾ ਹੋ ਸਕਦੀਆ ਹਨ।