ETV Bharat / sukhibhava

ਚਮੜੀ ਅਤੇ ਵਾਲਾਂ ਤੋਂ ਲੈ ਕੇ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ 'ਚ ਲੌਕੀ ਹੋ ਸਕਦੀ ਹੈ ਮਦਦਗਾਰ, ਇੱਥੇ ਜਾਣੋ ਅਣਗਿਣਤ ਲਾਭ - Gourd Benefits for Skin

Bottle Gourd Benefits: ਲੌਕੀ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਕਈ ਬਿਮਾਰੀਆਂ ਨੂੰ ਦੂਰ ਕਰਨ 'ਚ ਮਦਦ ਮਿਲ ਸਕਦੀ ਹੈ। ਲੌਕੀ ਸਿਹਤ ਹੀ ਨਹੀਂ, ਸਗੋ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ।

Bottle Gourd Benefits
Bottle Gourd Benefits
author img

By ETV Bharat Health Team

Published : Jan 14, 2024, 1:45 PM IST

ਹੈਦਰਾਬਾਦ: ਲੌਕੀ ਹਰ ਇੱਕ ਮੌਸਮ 'ਚ ਉਪਲਬਧ ਹੁੰਦੀ ਹੈ। ਇਸ ਨਾਲ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ, ਪਰ ਸਰਦੀਆਂ ਦੇ ਮੌਸਮ 'ਚ ਇਸਦੇ ਜ਼ਿਆਦਾ ਫਾਇਦੇ ਹੁੰਦੇ ਹਨ। ਲੌਕੀ 'ਚ ਵਿਟਾਮਿਨ-ਸੀ, ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਆਈਰਨ ਵਰਗੇ ਗੁਣ ਪਾਏ ਜਾਂਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। ਲੌਕੀ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਚਮੜੀ ਦੇ ਦਾਗ-ਧੱਬੇ ਅਤੇ ਸੋਜ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ

ਲੌਕੀ ਦੇ ਸਿਹਤ ਲਾਭ:

  1. ਲੌਕੀ ਦੀ ਮਦਦ ਨਾਲ ਸਰਦੀ-ਖੰਘ ਤੋਂ ਲੈ ਕੇ ਕਈ ਬਿਮਾਰੀਆਂ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਇਸ ਨਾਲ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ।
  2. ਲੌਕੀ 'ਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸਦੀ ਮਦਦ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
  3. ਲੌਕੀ ਖਾਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ।
  4. ਦਿਲ ਅਤੇ ਕੋਲੇਸਟ੍ਰੋਲ ਨਾਲ ਜੁੜੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ 'ਚ ਲੌਕੀ ਮਦਦਗਾਰ ਹੁੰਦੀ ਹੈ।

ਚਮੜੀ ਲਈ ਲੌਕੀ ਫਾਇਦੇਮੰਦ: ਲੌਕੀ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ 'ਚ ਮੌਜ਼ੂਦ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ ਅਤੇ ਚਿਹਰੇ ਦਾ ਨਿਖਾਰ ਵਧਾਉਦੇ ਹਨ।

ਚਿਹਰੇ 'ਤੇ ਇਸ ਤਰ੍ਹਾਂ ਕਰੋ ਲੌਕੀ ਦਾ ਇਸਤੇਮਾਲ: ਚਿਹਰੇ 'ਤੇ ਲੌਕੀ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਲੌਕੀ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਉਸਦਾ ਰਸ ਕੱਢ ਲਓ। ਫਿਰ ਇਸ ਰਸ 'ਚ ਸ਼ਹਿਦ ਮਿਲਾਓ। ਸ਼ਹਿਦ ਚਮੜੀ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ। ਇਸ ਤੋਂ ਬਾਅਦ ਚਿਹਰੇ ਨੂੰ ਕੋਸੇ ਪਾਣੀ ਨਾਲ ਸਾਫ਼ ਕਰ ਲਓ ਅਤੇ ਲੌਕੀ ਦੇ ਰਸ ਨੂੰ ਸਪੰਜ ਦੀ ਮਦਦ ਨਾਲ ਚਿਹਰੇ 'ਤੇ ਲਗਾਓ। 15-20 ਮਿੰਟ ਤੱਕ ਇਸਨੂੰ ਲੱਗਾ ਰਹਿਣ ਦਿਓ ਅਤੇ ਫਿਰ ਸਾਫ਼ ਪਾਣੀ ਨਾਲ ਚਿਹਰੇ ਨੂੰ ਧੋ ਲਓ। ਅਜਿਹਾ ਕਰਨ ਨਾਲ ਚਿਹਰੇ 'ਤੇ ਝੁਰੜੀਆਂ ਘਟ ਹੁੰਦੀਆਂ ਹਨ, ਚਮੜੀ 'ਤੇ ਨਿਖਾਰ ਆਉਦਾ ਹੈ ਅਤੇ ਦਾਗ-ਧੱਬਿਆਂ ਨੂੰ ਵੀ ਘਟ ਕਰਨ 'ਚ ਮਦਦ ਮਿਲਦੀ ਹੈ।

ਵਾਲਾਂ ਲਈ ਲੌਕੀ ਫਾਇਦੇਮੰਦ: ਲੌਕੀ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ 'ਚ ਵਿਟਾਮਿਨ-ਏ, ਸੀ ਅਤੇ ਐਂਟੀਆਕਸੀਡੈਂਟ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਵਾਲਾਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ।

ਲੌਕੀ ਦਾ ਵਾਲਾਂ 'ਤੇ ਇਸ ਤਰ੍ਹਾਂ ਕਰੋ ਇਸਤੇਮਾਲ: ਵਾਲਾਂ 'ਤੇ ਲੌਕੀ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਲੌਕੀ ਦਾ ਰਸ ਕੱਢ ਕੇ ਇਸ 'ਚ ਨਾਰੀਅਲ ਦਾ ਤੇਲ ਮਿਲਾ ਲਓ। ਨਾਰੀਅਲ ਦਾ ਤੇਲ ਵਾਲਾਂ ਨੂੰ ਹਾਈਡ੍ਰੇਟ ਰੱਖਦਾ ਹੈ। ਇਸ ਮਿਸ਼ਰਣ ਨੂੰ ਵਾਲਾਂ 'ਤੇ ਚੰਗੀ ਤਰ੍ਹਾਂ ਲਗਾ ਲਓ ਅਤੇ ਮਾਲਿਸ਼ ਕਰੋ। 30-40 ਮਿੰਟ ਲਈ ਇਸਨੂੰ ਵਾਲਾਂ 'ਤੇ ਲੱਗਾ ਰਹਿਣ ਦਿਓ। ਫਿਰ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ। ਲੌਕੀ ਦਾ ਤੇਲ ਅਤੇ ਮਾਸਕ ਵੀ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। ਹਫ਼ਤੇ 'ਚ ਇੱਕ ਵਾਰ ਜ਼ਰੂਰ ਇਸਦਾ ਇਸਤੇਮਾਲ ਕਰੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.