ਹੈਦਰਾਬਾਦ: ਲਸਣ ਨੂੰ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਕਈ ਲੋਕ ਲਸਣ ਦਾ ਇਸਤੇਮਾਲ ਸਬਜ਼ੀਆਂ 'ਚ ਕਰਦੇ ਹਨ। ਪਰ ਇਸਦੀ ਵਰਤੋ ਭੋਜਨ ਦੇ ਨਾਲ-ਨਾਲ ਚਾਹ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ। ਕੁਝ ਲੋਕ ਸਵੇਰੇ ਖਾਲੀ ਪੇਟ ਲਸਣ ਦੀ ਚਾਹ ਪੀਂਦੇ ਹਨ, ਜਿਸ ਨਾਲ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਲਸਣ ਦੀ ਚਾਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸਨੂੰ ਪੀਣ ਨਾਲ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ।
ਲਸਣ ਦੀ ਚਾਹ ਦੇ ਫਾਇਦੇ:
ਲਸਣ ਦੀ ਚਾਹ ਪੀਣ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ: ਲਸਣ ਦੀ ਚਾਹ 'ਚ ਐਂਟੀਆਕਸੀਡੈਂਟ, ਐਂਟੀਸੈਪਟਿਕ ਅਤੇ ਐਂਟੀਫੰਗਲ ਗੁਣ ਪਾਏ ਜਾਂਦੇ ਹਨ। ਇਹ ਗੁਣ ਸਰੀਰ ਨੂੰ ਬੈਕਟੀਰੀਆਂ ਤੋਂ ਬਚਾਉਦੇ ਹਨ ਅਤੇ ਲਸਣ ਵਾਲੀ ਚਾਹ ਪੀਣ ਨਾਲ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣ 'ਚ ਵੀ ਮਦਦ ਮਿਲਦੀ ਹੈ ਅਤੇ ਤੁਸੀਂ ਕਈ ਮੌਸਮੀ ਬਿਮਾਰੀਆਂ ਤੋਂ ਬਚ ਸਕਦੇ ਹੋ। ਇਸ ਲਈ ਰੋਜ਼ਾਨਾ ਲਸਣ ਵਾਲੀ ਚਾਹ ਪੀਓ।
ਪਾਚਨ ਸਹੀ ਰੱਖਣ 'ਚ ਲਸਣ ਵਾਲੀ ਚਾਹ ਮਦਦਗਾਰ: ਲਸਣ ਵਾਲੀ ਚਾਹ 'ਚ ਅਜਿਹੇ ਐਜ਼ਾਇਮ ਹੁੰਦੇ ਹਨ, ਜਿਸ ਨਾਲ ਪਾਚਨ ਨੂੰ ਸਹੀ ਰੱਖਣ 'ਚ ਮਦਦ ਮਿਲਦੀ ਹੈ। ਇਸ 'ਚ ਮੌਜ਼ੂਦ ਪੌਸ਼ਟਿਕ ਤੱਤ ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਚ ਮਦਦ ਕਰਦੇ ਹਨ।
ਭਾਰ ਘਟ ਕਰਨ 'ਚ ਲਸਣ ਵਾਲੀ ਚਾਹ ਮਦਦਗਾਰ: ਲਸਣ ਵਾਲੀ ਚਾਹ ਨਾਲ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ। ਜਦੋ ਤੁਸੀਂ ਖਾਲੀ ਪੇਟ ਲਸਣ ਵਾਲੀ ਚਾਹ ਪੀਂਦੇ ਹੋ, ਤਾਂ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਸ ਨਾਲ ਭੁੱਖ ਘਟ ਲੱਗਦੀ ਹੈ ਅਤੇ ਭਾਰ ਘਟਾਉਣ 'ਚ ਮਦਦ ਮਿਲਦੀ ਹੈ।
ਲਸਣ ਵਾਲੀ ਚਾਹ ਪੀਣ ਨਾਲ ਇਮਿਊਨਟੀ 'ਚ ਵਾਧਾ: ਲਸਣ 'ਚ ਸਾੜ ਵਿਰੋਧੀ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਹ ਗੁਣ ਇਮਿਊਨਟੀ ਨੂੰ ਵਧਾਉਣ 'ਚ ਮਦਦ ਕਰਦੇ ਹਨ ਅਤੇ ਸਰੀਰ ਨੂੰ ਬੈਕਟੀਰੀਆਂ ਤੋਂ ਬਚਾਉਦੇ ਹਨ।
ਲਸਣ ਵਾਲੀ ਚਾਹ ਪੀਣ ਨਾਲ ਇੰਨਫੈਕਸ਼ਨ ਦੀ ਸਮੱਸਿਆਂ ਤੋਂ ਛੁਟਕਾਰਾ: ਲਸਣ 'ਚ ਅਜਿਹੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਇਨਫੈਕਸ਼ਨ ਦੇ ਖਤਰੇ ਨੂੰ ਘਟ ਕਰਨ 'ਚ ਮਦਦਗਾਰ ਹੁੰਦੇ ਹਨ। ਇਸ 'ਚ ਮੌਜ਼ੂਦ ਐਂਟੀਵਾਇਰਲ ਗੁਣ ਬੈਕਟੀਰੀਆਂ ਦੇ ਖਿਲਾਫ਼ ਲੜਦੇ ਹਨ।
ਲਸਣ ਵਾਲੀ ਚਾਹ ਚਮੜੀ ਲਈ ਫਾਇਦੇਮੰਦ: ਲਸਣ ਵਾਲੀ ਚਾਹ 'ਚ ਮੌਜ਼ੂਦ ਪੌਸ਼ਟਿਕ ਤੱਤ ਫਿਣਸੀਆਂ ਪੈਦਾ ਕਰਨ ਵਾਲੇ ਕਿਟਾਣੂ ਅਤੇ ਬੈਕਟੀਰੀਆਂ ਨਾਲ ਲੜਨ 'ਚ ਮਦਦ ਕਰਦੇ ਹਨ। ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਟ ਗੁਣ ਫਿਣਸੀਆਂ ਪੈਦਾ ਕਰਨ ਵਾਲੇ ਬੈਕਟੀਰੀਆਂ ਨੂੰ ਮਾਰ ਕੇ ਚਮੜੀ ਨੂੰ ਸਾਫ਼ ਰੱਖਣ 'ਚ ਮਦਦ ਕਰਦੇ ਹਨ।