ETV Bharat / sukhibhava

chronic pain study: ਪੁਰਾਣੇ ਦਰਦ ਵਾਲੇ ਲੋਕਾਂ ਦੀ ਮਾਨਸਿਕ ਤੰਦਰੁਸਤੀ ਲਈ ਲਚੀਲਾਪਨ ਜ਼ਰੂਰੀ

ਇੱਕ ਤਾਜ਼ਾ ਅਧਿਐਨ ਦੇ ਅਨੁਸਾਰ, ਖੋਜਕਰਤਾਵਾਂ ਨੇ ਪਾਇਆ ਹੈ ਕਿ ਲਚੀਲਾਪਨ ਪੁਰਾਣੇ ਦਰਦ ਨੂੰ ਘੱਟ ਕਰਨ ਅਤੇ ਲੋਕਾਂ ਦੀ ਮਾਨਸਿਕ ਤੰਦਰੁਸਤੀ ਨੂੰ ਵਧਾਉਣ ਦੀ ਚਾਬੀ ਹੋ ਸਕਦੀ ਹੈ।

ਪੁਰਾਣੇ ਦਰਦ ਵਾਲੇ ਲੋਕਾਂ ਦੀ ਮਾਨਸਿਕ ਤੰਦਰੁਸਤੀ ਲਈ ਲਚੀਲਾਪਨ ਜ਼ਰੂਰੀ

author img

By

Published : Mar 5, 2023, 4:37 PM IST

ਜੋਂਡਲਪ, ਆਸਟ੍ਰੇਲੀਆ: ਲਗਭਗ 20 ਪ੍ਰਤੀਸ਼ਤ ਲੋਕ ਪੁਰਾਣੇ ਦਰਦ ਨਾਲ ਪੀੜਤ ਹਨ। ਸਰੀਰ ਅਤੇ ਮਨ ਉੱਤੇ ਪੈਣ ਵਾਲੇ ਸੰਭਾਵਿਤ ਪ੍ਰਭਾਵਾਂ ਦੇ ਨਾਲ, ਕਿਸੇ ਵੀ ਪੇਸ਼ੇ, ਜੀਵਨ ਸ਼ੈਲੀ ਅਤੇ ਮਾਨਸਿਕ ਸਿਹਤ ਉੱਤੇ ਵੀ ਪ੍ਰਭਾਵ ਪੈ ਸਕਦਾ ਹੈ। ਐਡਿਥ ਕੋਵਨ ਯੂਨੀਵਰਸਿਟੀ (ECU) ਦੇ ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਿਸ ਹੱਦ ਤੱਕ ਪੁਰਾਣਾ ਦਰਦ ਵਿਅਕਤੀ ਦੇ ਰੋਜ਼ਾਨਾ ਜੀਵਨ ਵਿੱਚ ਦਖ਼ਲਅੰਦਾਜ਼ੀ ਕਰਦਾ ਹੈ- ਦਰਦ ਦੀ ਤੀਬਰਤਾ ਦੀ ਬਜਾਏ ਉਹ ਵਿਅਕਤੀ ਦੀ ਮਾਨਸਿਕ ਸਿਹਤ ਵੱਡਾ ਖਤਰਾ ਹੋ ਸਕਦਾ ਹੈ। (ECU) ਖੋਜਕਰਤਾਵਾਂ ਤਾਰਾ ਸਿਵੰਡੇਲਸ ਅਤੇ ਪ੍ਰੋ. ਜੋਆਨ ਡਿਕਸਨ ਨੇ ਗੈਰ-ਕੈਂਸਰ-ਸਬੰਧੀ ਪੁਰਾਣੇ ਦਰਦ ਨਾਲ ਰਹਿ ਰਹੇ 300 ਤੋਂ ਵੱਧ ਲੋਕਾਂ ਦਾ ਸਰਵੇਖਣ ਕੀਤਾ। ਭਾਗੀਦਾਰਾਂ ਨੇ ਉਹਨਾਂ ਦੀ ਮਾਨਸਿਕ ਤੰਦਰੁਸਤੀ, ਉਹਨਾਂ ਦੀ 'ਦਰਦ ਦੀ ਤੀਬਰਤਾ' ਅਤੇ ਦਰਦ ਦੀ ਦਖ਼ਲਅੰਦਾਜ਼ੀ ਦੇ ਸਵਾਲਾਂ ਦੇ ਜਵਾਬ ਦਿੱਤੇ।

ਮਾਨਸਿਕ ਤੰਦਰੁਸਤੀ: ਪ੍ਰੋਫੈਸਰ ਡਿਕਸਨ ਨੇ ਕਿਹਾ ਕਿ ਉਹਨਾਂ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਦਰਦ ਦੇ ਨਤੀਜੇ ਵਜੋਂ, ਲੋਕਾਂ ਕੋਲ ਉਹਨਾਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਮਨੋਵਿਿਗਆਨਕ ਜਾਂ ਸਰੀਰਕ ਸਮਰੱਥਾ ਨਹੀਂ ਹੋ ਸਕਦੀ ਹੈ, ਜੋ ਉਹਨਾਂ ਨੂੰ ਉਹਨਾਂ ਦੇ ਨਿੱਜੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ। ਜਿਸ ਨਾਲ ਉਹਨਾਂ ਦੀ ਮਾਨਸਿਕ ਤੰਦਰੁਸਤੀ ਲਈ ਮਹੱਤਵਪੂਰਣ ਪ੍ਰਭਾਵ ਪਾ ਸਕਦੀ ਹੈ।" ਚੰਗੀ ਖ਼ਬਰ ਇਹ ਹੈ ਕਿ ਇਸ ਖੋਜ ਨੇ ਨਿੱਜੀ ਟੀਚੇ ਦੀ ਲਚਕਤਾ (ਅਰਥਾਤ, ਜੀਵਨ ਦੀਆਂ ਮੁਸ਼ਕਲਾਂ ਅਤੇ ਰੁਕਾਵਟਾਂ ਨੂੰ ਅਨੁਕੂਲ ਬਣਾਉਣ ਦੀ ਯੋਗਤਾ) ਨੂੰ ਦਰਸਾਇਆ ਹੈ ਕਿ ਅਸੀਂ ਉਨ੍ਹਾਂ ਚੀਜ਼ਾਂ ਨੂੰ ਕਾਇਮ ਰੱਖਣ ਜਾਂ ਪ੍ਰਾਪਤ ਕਰਨ ਲਈ ਕਿਵੇਂ ਕੋਸ਼ਿਸ਼ ਕਰਦੇ ਹਾਂ ਜੋ ਸਾਡੇ ਲਈ ਮਹੱਤਵਪੂਰਣ ਹਨ । ਅਧਿਐਨ ਮੁਤਾਬਿਕ ਪੁਰਾਣੇ ਦਰਦ ਨਾਲ ਪੀੜਤ ਲੋਕਾਂ ਲਈ 'ਦਰਦ ਦੀ ਤੀਬਰਤਾ' ਦੀ ਤੁਲਨਾ ਵਿੱਚ ਦਰਦ ਦੀ ਦਖ਼ਲਅੰਦਾਜ਼ੀ ਨੂੰ ਜਿਆਦਾ ਵੱਡੀ ਸਮੱਸਿਆ ਦੱਸਿਆ ਗਿਆ ਹੈ।ਇਸ ਰਿਪੋਰਟ ਦੇ ਨਤੀਜ਼ਿਆਂ ਤੋਂ ਇਹ ਪਤਾ ਚੱਲਦਾ ਹੈ ਕਿ ਪੁਰਾਣੇ ਦਰਦ ਨਾਲੋਂ ਇਸ ਦਰਦ ਦ ਰੋਜ਼ਾਨਾ ਜੀਵਨ ਵਿੱਚ ਦਖ਼ਲ ਦੇਣਾ ਮਾਨਸਿਕ ਸਿਹਤ 'ਤੇ ਜਿਆਦਾ ਬੁਰੇ ਪ੍ਰਭਾਵ ਪਾਉਂਦਾ ਹੈ।

ਇਸ ਲਈ ਜੇ ਤੁਸੀਂ ਜੀਵਨ ਦੀਆਂ ਰੁਕਾਵਟਾਂ ਦੇ ਬਾਵਜੂਦ ਤੁਹਾਡੇ ਲਈ ਸਭ ਤੋਂ ਵੱਧ ਮਹੱਤਵਪੂਰਨ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਤਰੀਕੇ ਨੂੰ ਉਸ ਦੇ ਅਨੁਕੂਲ ਬਣਾਉਣ, ਅਤੇ ਯੋਗ ਤਰੀਕੇ ਲੱਭਣ 'ਚ ਕਮਾਯਾਬ ਹੋ ਤਾਂ ਤੁਸੀਂ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹੋ। ਪੁਰਾਣੇ ਦਰਦ ਦਾ ਹਰ ਕਿਸੇ ਚੀਜ਼ 'ਤੇ ਅਸਰ ਪੈਂਦਾ ਹੈ ਜਿਵੇਂ ਕਿ ਨੀਂਦ, ਸੱਟ, ਬਿਮਾਰੀ, ਰੁਜ਼ਗਾਰ, ਸਮਾਜਿਕ ਸਹਾਇਤਾ, ਆਰਥਿਕਤਾ। ਇਸ ਲਈ ਆਪਣੇ ਲਕਸ਼ ਵੱਲੋਂ ਧਿਆਨ ਦੇਣਾ ਹੀ ਤੁਹਾਡੇ ਪੁਰਾਣੇ ਦਰਦ ਤੋਂ ਤੁਹਾਡੀ ਮਾਨਸਿਕ ਸਿਹਤ ਨੂੰ ਬਚਾਉਣ 'ਚ ਕਾਰਗਾਰ ਸਾਬਿਤ ਹੋ ਸਕਦਾ ਹੈ।

ਇਹ ਵੀ ਪੜ੍ਹੋ: NEGATIVE EMOTIONS: ਨਾਕਾਰਤਮਕ ਸੋਚ ਨਾਲ ਤੁਸੀਂ ਸਫਲ ਤਾਂ ਹੋ ਸਕਦੇ ਹੋ, ਪਰ ਭੁਗਤਣਾ ਪੈ ਸਕਦੈ ਇਹ ਖਮਿਆਜ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.