ਹੈਦਰਾਬਾਦ: ਕਈ ਵਾਰ ਸਵੇਰ ਦੇ ਸਮੇਂ ਉੱਠਣ ਤੋਂ ਬਾਅਦ ਅੱਖਾਂ 'ਚ ਸੋਜ ਹੋ ਜਾਂਦੀ ਹੈ। ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਜਿਵੇਂ ਕਿ ਰਾਤ ਨੂੰ ਜ਼ਿਆਦਾ ਸ਼ਰਾਬ ਪੀਣਾ, ਐਲਰਜ਼ੀ, ਗਲਤ ਖਾਣਾ-ਪੀਣਾ, ਥਕਾਵਟ ਅਤੇ ਚਿੰਤਾ ਆਦਿ ਦੇ ਚਲਦਿਆਂ ਅੱਖਾਂ 'ਚ ਸੋਜ ਦੀ ਸਮੱਸਿਆਂ ਹੋ ਸਕਦੀ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।
ਅੱਖਾਂ ਦੀ ਸੋਜ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖੇ:
ਗਰਮ ਪਾਣੀ ਅਤੇ ਲੂਣ: ਗਰਮ ਪਾਣੀ ਅਤੇ ਲੂਣ ਦੀ ਮਦਦ ਨਾਲ ਤੁਸੀਂ ਅੱਖਾਂ ਦੀ ਸੋਜ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਪਾਣੀ ਨੂੰ ਗਰਮ ਕਰਕੇ ਉਸ 'ਚ ਲੂਣ ਮਿਲਾਓ ਅਤੇ ਫਿਰ ਰੂੰ ਨੂੰ ਇਸ ਪਾਣੀ 'ਚ ਭਿਓ ਦਿਓ ਅਤੇ ਆਪਣੀਆਂ ਅੱਖਾਂ 'ਤੇ ਇਸ ਰੂੰ ਨੂੰ 3 ਤੋਂ 4 ਮਿੰਟ ਲਈ ਰੱਖੋ। ਇਸ ਨਾਲ ਅੱਖਾਂ ਦੀ ਸੋਜ ਨੂੰ ਦੂਰ ਕਰਨ 'ਚ ਮਦਦ ਮਿਲੇਗੀ।
ਠੰਡਾ ਚਮਚ: ਅੱਖਾਂ ਦੀ ਸੋਜ ਨੂੰ ਦੂਰ ਕਰਨ ਲਈ ਤੁਸੀਂ ਚਮਚ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਲਈ ਇੱਕ ਸਟੀਲ ਦਾ ਚਮਚ ਲਓ ਅਤੇ ਇਸਨੂੰ ਫਰਿੱਜ਼ 'ਚ ਕੁਝ ਸਮੇਂ ਲਈ ਰੱਖ ਦਿਓ। ਇਸ ਤੋਂ ਬਾਅਦ ਚਮਚ ਦੇ ਪਿੱਛੇ ਵਾਲੇ ਪਾਸੇ ਨੂੰ ਅੱਖਾਂ 'ਤੇ ਰੱਖੋ। ਇਸ ਨਾਲ ਸੋਜ ਨੂੰ ਘਟ ਕਰਨ 'ਚ ਮਦਦ ਮਿਲੇਗੀ।
ਬਰਫ਼: ਅੱਖਾਂ ਦੀ ਸੋਜ ਨੂੰ ਦੂਰ ਕਰਨ ਲਈ ਤੁਸੀਂ ਬਰਫ਼ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਸ ਲਈ ਇੱਕ ਕੱਪੜੇ 'ਚ ਬਰਫ਼ ਬੰਨ੍ਹ ਕੇ ਇਸਨੂੰ ਅੱਖਾਂ ਦੇ ਹੇਠਲੇ ਹਿੱਸੇ 'ਤੇ ਲਗਾਓ। ਇਸਦੇ ਨਾਲ ਹੀ ਤੁਸੀਂ ਠੰਡੇ ਪਾਣੀ 'ਚ ਰੂੰ ਨੂੰ ਭਿਓ ਕੇ ਵੀ ਅੱਖਾਂ 'ਤੇ ਰੱਖ ਸਕਦੇ ਹੋ। ਇਸ ਨਾਲ ਵੀ ਅੱਖਾਂ ਦੀ ਸੋਜ ਤੋਂ ਆਰਾਮ ਮਿਲੇਗਾ।
ਖੀਰਾ: ਅੱਖਾਂ ਦੀ ਸੋਜ ਨੂੰ ਦੂਰ ਕਰਨ ਲਈ ਖੀਰਾ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਖੀਰੇ ਨੂੰ ਕੱਟ ਕੇ ਅੱਖਾਂ 'ਤੇ ਰੱਖੋ। ਖੀਰੇ ਨੂੰ ਲਗਭਗ 25 ਤੋਂ 30 ਮਿੰਟ ਲਈ ਅੱਖਾਂ 'ਤੇ ਰੱਖੋ। ਇਸ ਨਾਲ ਅੱਖਾਂ ਦੀ ਸੋਜ ਨੂੰ ਦੂਰ ਕਰਨ 'ਚ ਮਦਦ ਮਿਲੇਗੀ।
ਟੀ ਬੈਗ: ਅੱਖਾਂ ਦੀ ਸੋਜ ਨੂੰ ਦੂਰ ਕਰਨ ਲਈ ਤੁਸੀਂ ਗ੍ਰੀਨ-ਟੀ ਬੈਗ ਦਾ ਇਸਤੇਮਾਲ ਕਰ ਸਕਦੇ ਹੋ। ਇਸ 'ਚ ਕੈਫ਼ਿਨ ਮੌਜ਼ੂਦ ਹੁੰਦੀ ਹੈ, ਜੋ ਸੋਜ ਨੂੰ ਘਟ ਕਰਨ 'ਚ ਮਦਦਗਾਰ ਹੁੰਦੀ ਹੈ। ਇਸ ਲਈ ਅੱਖਾਂ 'ਤੇ ਗ੍ਰੀਨ-ਟੀ ਬੈਗ ਨੂੰ ਲਗਾ ਕੇ ਕੁਝ ਸਮੇਂ ਲਈ ਛੱਡ ਦਿਓ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਕਾਫ਼ੀ ਆਰਾਮ ਮਿਲੇਗਾ।