ਹੈਦਰਾਬਾਦ: ਅੰਡੇ 'ਚ ਕਈ ਪੌਸ਼ਟਿਕ ਤੱਤ ਮੌਜ਼ੂਦ ਹੁੰਦੇ ਹਨ, ਜੋ ਸਿਹਤ ਲਈ ਜ਼ਰੂਰੀ ਹੁੰਦੇ ਹਨ। ਅਕਸਰ ਲੋਕ ਸਵੇਰ ਦੇ ਭੋਜਨ 'ਚ ਅੰਡੇ ਖਾਣਾ ਪਸੰਦ ਕਰਦੇ ਹਨ। ਇਸਦਾ ਇਸਤੇਮਾਲ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਜ਼ਿਆਦਾ ਅੰਡੇ ਖਾਣਾ ਨੁਕਸਾਨਦੇਹ ਵੀ ਹੋ ਸਕਦਾ ਹੈ।
ਜ਼ਿਆਦਾ ਅੰਡੇ ਖਾਣ ਦੇ ਨੁਕਸਾਨ:
ਕੋਲੇਸਟ੍ਰੋਲ ਦੀ ਸਮੱਸਿਆਂ: ਜੇਕਰ ਤੁਸੀਂ ਕੋਲੇਸਟ੍ਰੋਲ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਅੰਡੇ ਖਾਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ। ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਅੰਡੇ ਖਾਂਦੇ ਹੋ, ਤਾਂ ਸਰੀਰ 'ਚ ਕੋਲੇਸਟ੍ਰੋਲ ਦੀ ਮਾਤਰਾ ਵਧ ਸਕਦੀ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ।
ਜ਼ਿਆਦਾ ਅੰਡਾ ਖਾਣਾ ਪਾਚਨ ਤੰਤਰ ਲਈ ਹਾਨੀਕਾਰਕ: ਜੇਕਰ ਤੁਸੀਂ ਜ਼ਿਆਦਾ ਅੰਡੇ ਖਾਂਦੇ ਹੋ, ਤਾਂ ਤੁਹਾਡਾ ਪਾਚਨ ਤੰਤਰ ਖਰਾਬ ਹੋ ਸਕਦਾ ਹੈ ਅਤੇ ਪੇਟ ਦਰਦ ਹੋ ਸਕਦਾ ਹੈ। ਕੁਝ ਲੋਕਾਂ ਨੂੰ ਅੰਡੇ ਤੋਂ ਐਲਰਜ਼ੀ ਵੀ ਹੋ ਸਕਦੀ ਹੈ। ਇਸ ਲਈ ਅੰਡੇ ਖਾਣ ਤੋਂ ਪਹਿਲਾ ਡਾਕਟਰ ਦੀ ਜ਼ਰੂਰ ਸਲਾਹ ਲਓ।
ਅੰਡੇ ਖਾਣ ਨਾਲ ਭਾਰ ਵਧ ਸਕਦਾ: ਜ਼ਿਆਦਾ ਮਾਤਰਾ 'ਚ ਅੰਡੇ ਖਾਣ ਤੋਂ ਪਰਹੇਜ਼ ਕਰੋ। ਇਸ ਨਾਲ ਤੁਹਾਡਾ ਭਾਰ ਵੀ ਵਧ ਸਕਦਾ ਹੈ। ਦਰਅਸਲ ਅੰਡੇ 'ਚ ਫੈਟ ਪਾਇਆ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਜ਼ਿਆਦਾ ਅੰਡੇ ਖਾਣ ਤੋਂ ਪਰਹੇਜ਼ ਕਰੋ।
ਕਿਡਨੀ ਦੀ ਸਮੱਸਿਆਂ ਤੋਂ ਪੀੜਿਤ ਲੋਕਾਂ ਲਈ ਅੰਡੇ ਨੁਕਸਾਨਦੇਹ: ਅੰਡੇ 'ਚ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਸ ਲਈ ਕਿਡਨੀ ਦੀ ਸਮੱਸਿਆਂ ਤੋਂ ਪੀੜਿਤ ਲੋਕਾਂ ਲਈ ਅੰਡੇ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਦਰਅਸਲ ਕਿਡਨੀ ਦੀ ਸਮੱਸਿਆਂ ਤੋਂ ਪੀੜਿਤ ਲੋਕਾਂ ਵਿੱਚ ਜੀਐਫਆਰ ਦੀ ਮਾਤਰਾ ਘਟ ਹੁੰਦੀ ਹੈ ਅਤੇ ਅੰਡੇ ਖਾਣ ਨਾਲ ਜੀਐਫਆਰ ਹੋਰ ਘਟ ਹੋ ਜਾਂਦੀ ਹੈ। ਇਸ ਕਰਕੇ ਕਿਡਨੀ ਦੀ ਸਮੱਸਿਆਂ ਵਧ ਸਕਦੀ ਹੈ।