ਹੈਦਰਾਬਾਦ: ਅੱਜ ਕੱਲ੍ਹ ਲੋਕ ਮੋਮੋਸ ਖਾਣਾ ਬਹੁਤ ਪਸੰਦ ਕਰਦੇ ਹਨ। ਪਰ ਮੋਮੋਸ ਖਾਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਲਈ ਮੋਮੋਸ ਖਾਣਾ ਨੁਕਸਾਨਦੇਹ ਹੈ। ਹੈਲਥ ਐਕਸਪਰਟ ਵੀ ਇਸਨੂੰ ਨਾ ਖਾਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੋਮੋਸ ਸਰੀਰ ਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦਾ ਹੈ।
ਮੋਮੋਸ ਖਾਣ ਦੇ ਨੁਕਸਾਨ:
ਅੰਤੜੀਆਂ ਲਈ ਮੋਮੋਸ ਖਾਣਾ ਖਤਰਨਾਕ: ਮੈਦੇ ਨਾਲ ਬਣੇ ਮੋਮੋਸ ਖਾਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਮੈਦੇ 'ਚ ਫਾਈਬਰ ਅਤੇ ਪ੍ਰੋਟੀਨ ਨਹੀਂ ਹੁੰਦਾ। ਜਦੋ ਅਸੀਂ ਮੋਮੋਸ ਖਾਂਦੇ ਹਾਂ, ਤਾਂ ਇਹ ਹੱਡੀਆਂ ਨੂੰ ਕੰਮਜ਼ੋਰ ਬਣਾ ਦਿੰਦਾ ਹੈ। ਕਈ ਵਾਰ ਮੋਮੋਸ ਨਾ ਪਚਨ ਕਰਕੇ ਅੰਤੜੀਆਂ ਵਿੱਚ ਚਿਪਕ ਜਾਂਦੇ ਹਨ ਅਤੇ ਅੰਤੜੀਆਂ ਨੂੰ ਬਲਾਕ ਕਰ ਸਕਦੇ ਹਨ।
ਕਿਡਨੀ ਲਈ ਮੋਮੋਸ ਖਾਣਾ ਨੁਕਸਾਨਦੇਹ: ਮੋਮੋਸ ਖਾਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਹੋ ਸਕਦੀਆਂ ਹਨ। ਮੈਦੇ ਨੂੰ ਜਿਸ ਕੈਮੀਕਲ ਨਾਲ ਚਿਪਕਾਇਆ ਜਾਂਦਾ ਹੈ, ਉਸਨੂੰ Benzoyl ਪਰਆਕਸਾਈਡ ਕਹਿੰਦੇ ਹਨ। ਇਹ ਉਹ ਕੈਮੀਕਲ ਬਲੀਚ ਹੈ, ਜਿਸ ਨਾਲ ਚਿਹਰੇ ਦੀ ਸਫ਼ਾਈ ਹੁੰਦੀ ਹੈ। ਇਹ ਬਲੀਚ ਜਦੋ ਸਰੀਰ ਦੇ ਅੰਦਰ ਪਹੁੰਚਦਾ ਹੈ, ਤਾਂ ਕਿਡਨੀ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨਾਲ ਸ਼ੂਗਰ ਦਾ ਖਤਰਾ ਵੀ ਵਧਦਾ ਹੈ।
ਖੂਨ ਵਹਿਣ ਦਾ ਖਤਰਾ: ਮੈਦੇ ਨਾਲ ਬਣੇ ਮੋਮੋਸ ਲਾਲ ਮਿਰਚ ਦੀ ਚਟਨੀ ਨਾਲ ਖਾਂਦੇ ਜਾਂਦੇ ਹਨ। ਇਹ ਚਟਨੀ ਵੀ ਸਿਹਤ ਲਈ ਖਤਰਨਾਕ ਹੋ ਸਕਦੀ ਹੈ। ਇਸਨੂੰ ਖਾਣ ਨਾਲ ਬਵਾਸੀਰ ਅਤੇ ਗੈਸਟਰਾਈਟਸ ਦੀ ਸਮੱਸਿਆਂ ਹੋ ਸਕਦੀ ਹੈ। ਜਦੋ ਇਹ ਚਟਨੀ ਪੇਟ ਅਤੇ ਅੰਤੜੀਆਂ ਵਿੱਚ ਪਹੁੰਚਦੀ ਹੈ, ਤਾਂ ਖੂਨ ਵਹਿਣ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਮੋਮੋਸ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਮੋਮੋਸ ਖਾਣ ਨਾਲ ਭਾਰ ਵਧ ਸਕਦਾ: ਮੋਮੋਸ ਦਾ ਸਵਾਦ ਵਧਾਉਣ ਲਈ ਕੁਝ ਲੋਕ ਇਸ ਵਿੱਚ ਕੈਮੀਕਲ ਦੀ ਵਰਤੋ ਕਰਦੇ ਹਨ। ਇਸ ਕੈਮੀਕਲ ਨੂੰ ਮੋਨੋਸੋਡੀਅਮ ਗਲੂਟਾਮੇਟ ਕਿਹਾ ਜਾਂਦਾ ਹੈ। ਇਸਦਾ ਇਸਤੇਮਾਲ ਸਵਾਦ ਵਧਾਉਣ ਅਤੇ ਖੁਸ਼ਬੂ ਬਣਾਉਣ ਲਈ ਕੀਤਾ ਜਾਂਦਾ ਹੈ। ਇਸ ਨਾਲ ਭਾਰ ਵੀ ਵਧ ਸਕਦਾ ਹੈ, ਦਿਮਾਗ ਅਤੇ ਨਰਵਸ ਸਿਸਟਮ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਦਿਲ 'ਚ ਦਰਦ ਦੇ ਨਾਲ ਬੀਪੀ ਵਧਣ ਵਰਗੀਆਂ ਪਰੇਸ਼ਾਨੀਆਂ ਵੀ ਹੋ ਸਕਦੀਆਂ ਹਨ।
ਮੋਮੋਸ ਖਾਣ ਨਾਲ ਇੰਨਫੈਕਸ਼ਨ ਦਾ ਖਤਰਾ: ਮੋਮੋਸ ਖਾਣ ਨਾਲ ਇੰਨਫੈਕਸ਼ਨ ਅਤੇ ਬੱਚਿਆਂ ਵਿੱਚ ਨਵਾਂ ਖੂਨ ਬਣਨ ਦੀ ਪ੍ਰਕਿਰੀਆਂ ਪ੍ਰਭਾਵਿਤ ਹੋ ਸਕਦੀ ਹੈ। ਇਸ ਨੂੰ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਇੰਨਫੈਕਸ਼ਨ ਦਾ ਖਤਰਾ ਵੀ ਵਧ ਜਾਂਦਾ ਹੈ।