ਹੈਦਰਾਬਾਦ: ਨਾਰੀਅਲ ਤੇਲ ਵਾਲਾਂ ਅਤੇ ਚਮੜੀ ਲਈ ਫਾਇਦੇਮੰਦ ਮੰਨਿਆਂ ਜਾਂਦਾ ਹੈ। ਇਸਦੇ ਇਸਤੇਮਾਲ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਨਾਰੀਅਲ ਤੇਲ ਵਾਲਾਂ ਅਤੇ ਚਮੜੀ ਲਈ ਹੀ ਨਹੀਂ, ਸਗੋ ਬੁੱਲ੍ਹਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਫਟੇ ਅਤੇ ਖੁਸ਼ਕ ਬੁੱਲ੍ਹਾਂ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ।
ਫਟੇ ਹੋਏ ਬੁੱਲ੍ਹਾਂ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਨਾਰੀਅਲ ਤੇਲ ਫਾਇਦੇਮੰਦ: ਸਰਦੀਆਂ 'ਚ ਜ਼ਿਆਦਾਤਰ ਲੋਕ ਫਟੇ ਹੋਏ ਬੁੱਲ੍ਹਾਂ ਦੀ ਸਮੱਸਿਆਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਲਈ ਨਾਰੀਅਲ ਤੇਲ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਇਸ 'ਚ ਓਮੇਗਾ-3 ਪਾਇਆ ਜਾਂਦਾ ਹੈ, ਜੋ ਕਿ ਤੁਹਾਡੀ ਚਮੜੀ 'ਚ ਅੰਦਰ ਤੋਂ ਨਮੀ ਨੂੰ ਲਾਕ ਕਰਦਾ ਹੈ ਅਤੇ ਤੁਹਾਡੇ ਬੁੱਲ੍ਹਾਂ ਨੂੰ ਨਮੀ ਦਿੰਦਾ ਹੈ।
ਨਾਰੀਅਲ ਤੇਲ ਨਾਲ ਬੁੱਲ੍ਹਾਂ 'ਤੇ ਮਾਲਿਸ਼ ਕਰੋ: ਬੁੱਲ੍ਹਾਂ ਦੀ ਖੁਸ਼ਕੀ ਖਤਮ ਕਰਨ ਲਈ ਸਭ ਤੋਂ ਪਹਿਲਾ ਟੂਥ ਬੁਰਸ਼ ਨੂੰ ਗਿੱਲਾ ਕਰੋ ਅਤੇ ਹਲਕੇ ਹੱਥਾਂ ਨਾਲ ਬੁੱਲ੍ਹਾਂ ਨੂੰ ਰਗੜੋ। ਫਿਰ ਨਾਰੀਅਲ ਦੇ ਤੇਲ ਨੂੰ ਲਓ ਅਤੇ ਕੁਝ ਮਿੰਟ ਤੱਕ ਆਪਣੇ ਬੁੱਲ੍ਹਾਂ ਦੀ ਮਸਾਜ ਕਰੋ। ਇਸ ਨਾਲ ਕਾਫ਼ੀ ਆਰਾਮ ਮਿਲੇਗਾ।
- International Stuttering Awareness Day: ਜਾਣੋ ਕਿਉ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਸਟਟਰਿੰਗ ਜਾਗਰੂਕਤਾ ਦਿਵਸ ਅਤੇ ਇਸਦਾ ਉਦੇਸ਼
- Self Confidence Building Tips: ਬੱਚਿਆਂ 'ਚ ਆਤਮ ਵਿਸ਼ਵਾਸ ਵਧਾਉਣ ਦੇ ਕੁੱਝ ਤਰੀਕੇ, ਜਿਸ ਨਾਲ ਬਿਹਤਰੀਨ ਹੋਵੇਗਾ ਉਹਨਾਂ ਦਾ ਭਵਿੱਖ
- Global Iodine Deficiency Disorders Prevention Day: ਜਾਣੋ ਕੀ ਹੈ ਆਇਓਡੀਨ ਦੀ ਸਮੱਸਿਆਂ ਅਤੇ ਇਸ ਦਿਨ ਨੂੰ ਮਨਾਉਣ ਦਾ ਉਦੇਸ਼
ਜੈਤੁਣ ਦੇ ਤੇਲ 'ਚ ਨਾਰੀਅਲ ਤੇਲ ਮਿਕਸ ਕਰੋ: ਬੁੱਲ੍ਹਾਂ 'ਤੇ ਨਾਰੀਅਲ ਤੇਲ ਲਗਾਉਣ ਲਈ ਤੁਸੀਂ ਇਸਨੂੰ ਜੈਤੁਣ ਦੇ ਤੇਲ 'ਚ ਮਿਲਾ ਸਕਦੇ ਹੋ। ਫਿਰ ਰਾਤ ਨੂੰ ਸੌਣ ਤੋਂ ਪਹਿਲਾ ਰੋਜ਼ਾਨਾ ਆਪਣੇ ਬੁੱਲ੍ਹਾਂ 'ਤੇ ਲਗਾਓ ਅਤੇ ਰਾਤ ਭਰ ਲਈ ਲੱਗਾ ਰਹਿਣ ਦਿਓ।
ਬੁੱਲ੍ਹਾਂ ਨੂੰ ਨਮੀ ਦੇਣਾ: ਨਾਰੀਅਲ ਦਾ ਤੇਲ ਆਪਣੇ ਨਮੀ ਦੇਣ ਵਾਲੇ ਗੁਣਾ ਲਈ ਜਾਣਿਆ ਜਾਂਦਾ ਹੈ। ਇਸ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ। ਨਾਰੀਅਲ ਤੇਲ ਖੁਸ਼ਕ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਫਟੇ ਹੋਏ ਬੁੱਲ੍ਹਾਂ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀ ਅਜਿਹੇ ਲਿਪ ਬਾਮ ਦਾ ਇਸਤੇਮਾਲ ਕਰ ਸਕਦੇ ਹੋ, ਜਿਸ 'ਚ ਨਾਰੀਅਲ ਤੇਲ ਹੋਵੇ।