ਹੈਦਰਾਬਾਦ: ਬਿਹਤਰ ਸਿਹਤ ਲਈ ਸਿਰਫ਼ ਭੋਜਨ ਅਤੇ ਪਾਣੀ ਹੀ ਜ਼ਰੂਰੀ ਨਹੀਂ, ਸਗੋਂ ਨੀਂਦ ਵੀ ਉਨੀ ਹੀ ਜ਼ਰੂਰੀ ਹੈ। ਹਰ ਬਾਲਗ ਨੂੰ ਰੋਜ਼ਾਨਾ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਜ਼ਿਆਦਾਤਰ ਲੋਕ ਸੌਣ ਵੇਲੇ ਕਿਸੇ ਨਾ ਕਿਸੇ ਨਾਲ ਬਿਸਤਰਾ ਸਾਂਝਾ ਕਰਦੇ ਹਨ। ਇੱਕ ਵਿਆਹੁਤਾ ਜੋੜਾ ਵੀ ਇੱਕ ਬਿਸਤਰੇ 'ਤੇ ਸੌਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸੇ ਦੇ ਨਾਲ ਸੌਣ ਨਾਲ ਤੁਹਾਡੀ ਨੀਂਦ 'ਤੇ ਕਿੰਨਾ ਬੁਰਾ ਅਸਰ ਪੈਂਦਾ ਹੈ।
ਡਾਕਟਰ ਦੀ ਚਿਤਾਵਨੀ: ਡਾਕਟਰ ਇਕੱਠੇ ਸੌਣ ਵਾਲੇ ਜੋੜਿਆਂ ਨੂੰ ਚੇਤਾਵਨੀ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਡਾ ਪਾਰਟਨਰ ਰਾਤ ਨੂੰ ਸੌਂਦੇ ਸਮੇਂ ਘੁਰਾੜੇ ਮਾਰਦਾ ਹੈ ਜਾਂ ਬੈੱਡ 'ਤੇ ਇਧਰ-ਉਧਰ ਜ਼ਿਆਦਾ ਘੁੰਮਦਾ ਹੈ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਤੋਂ ਵੱਖ ਹੋ ਕੇ ਸੌਂਵੋ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੀ ਇਸ ਹਰਕਤ ਕਾਰਨ ਤੁਹਾਡੀ ਨੀਂਦ ਖਰਾਬ ਹੋ ਸਕਦੀ ਹੈ, ਜੋ ਸਿਹਤ ਲਈ ਠੀਕ ਨਹੀਂ ਹੈ।
ਕਿਸੇ ਨਾਲ ਬਿਸਤਰਾ ਸਾਂਝਾ ਕਰਨ ਨਾਲ ਹੋ ਸਕਦੀਆਂ ਇਹ ਮੁਸ਼ਕਲਾਂ:
ਸੌਣ ਵਿੱਚ ਮੁਸ਼ਕਲ: ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੇ ਪਾਰਟਨਰ ਦੇ ਸੌਣ ਦੇ ਤਰੀਕੇ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਉਸ ਨਾਲ ਆਪਣਾ ਬਿਸਤਰ ਸ਼ੇਅਰ ਨਾ ਕਰੋ। ਕਿਉਂਕਿ ਇਸ ਨਾਲ 'ਰੈਪਿਡ ਆਈ ਮੂਵਮੈਂਟ ਸਲੀਪ', ਜੋ ਕਿ ਡੂੰਘੀ ਨੀਂਦ ਦੀ ਅਵਸਥਾ ਹੈ, ਵਿਚ ਜਾਣ ਵਿਚ ਸਮੱਸਿਆ ਪੈਦਾ ਹੋ ਸਕਦੀ ਹੈ। ਪਾਰਟਨਰ ਦੀਆਂ ਇਹ ਹਰਕਤਾਂ ਤੁਹਾਨੂੰ ਡੂੰਘੀ ਨੀਂਦ ਵਿੱਚ ਜਾਣ ਤੋਂ ਰੋਕ ਸਕਦੀਆਂ ਹਨ। ਹਰ ਵਿਅਕਤੀ ਦੇ ਨੀਂਦ ਦਾ ਚੱਕਰ ਵੱਖਰਾ ਹੁੰਦਾ ਹੈ। ਹਾਲਾਂਕਿ ਲੋੜੀਂਦੀ ਨੀਂਦ ਹਰ ਕਿਸੇ ਲਈ ਜ਼ਰੂਰੀ ਹੈ।
- Health Tips: ਗਰਮੀਆਂ ਵਿੱਚ ਭੁੱਲ ਕੇ ਵੀ ਨਾ ਪੀਓ ਠੰਡਾ ਪਾਣੀ, ਨਹੀ ਤਾਂ ਇਨ੍ਹਾਂ ਸਿਹਤ ਸਮੱਸਿਆਵਾਂ ਦਾ ਹੋ ਜਾਓਗੇ ਸ਼ਿਕਾਰ
- Global Wind Day 2023: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਹਵਾ ਦਿਵਸ
- World Elder Abuse Awareness Day: ਜਾਣੋ ਕਿਉਂ ਮਨਾਇਆ ਜਾਂਦਾ ਹੈ ਇਹ ਦਿਨ ਅਤੇ ਇਸ ਦਿਨ ਨੂੰ ਮਨਾਉਣ ਦਾ ਉਦੇਸ਼
ਸਰੀਰ ਦਾ ਤਾਪਮਾਨ ਵਧਦਾ ਹੈ: ਕਿਸੇ ਨਾਲ ਬਿਸਤਰਾ ਸਾਂਝਾ ਕਰਨ ਨਾਲ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਇਹੀ ਕਾਰਨ ਹੈ ਕਿ ਤੁਹਾਨੂੰ ਗਰਮੀ ਲੱਗ ਸਕਦੀ ਹੈ ਅਤੇ ਸਮੇਂ ਤੋਂ ਪਹਿਲਾਂ ਨੀਂਦ ਟੁੱਟ ਸਕਦੀ ਹੈ। ਬਿਹਤਰ ਨੀਂਦ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਸਰੀਰ ਦਾ ਤਾਪਮਾਨ ਨਾਰਮਲ ਹੋਵੇ। ਕਿਉਂਕਿ ਤਾਪਮਾਨ ਜ਼ਿਆਦਾ ਜਾਂ ਘੱਟ ਹੋਣ ਕਾਰਨ ਨੀਂਦ 'ਚ ਗੜਬੜੀ ਹੋਣੀ ਲਾਜ਼ਮੀ ਹੈ।
ਘੁਰਾੜਿਆ ਕਾਰਨ ਹੋ ਸਕਦੀ ਨੀਂਦ ਖਰਾਬ: ਜੇਕਰ ਤੁਸੀਂ ਇਕੱਲੇ ਸੌਂ ਰਹੇ ਹੋ, ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਜੇ ਤੁਸੀਂ ਕਿਸੇ ਨਾਲ ਬਿਸਤਰਾ ਸ਼ੇਅਰ ਕੀਤਾ ਹੈ ਅਤੇ ਉੱਚੀ ਆਵਾਜ਼ ਵਿਚ ਘੁਰਾੜੇ ਮਾਰਦੇ ਹੋ, ਤਾਂ ਇਸ ਨਾਲ ਤੁਹਾਡੇ ਸਾਥੀ ਦੀ ਪੂਰੀ ਰਾਤ ਦੀ ਨੀਂਦ ਖਰਾਬ ਹੋ ਸਕਦੀ ਹੈ।