ਹੈਦਰਾਬਾਦ: ਦਿਵਾਲੀ ਦਾ ਤਿਓਹਾਰ ਆਉਣ 'ਚ ਸਿਰਫ਼ 6 ਦਿਨ ਰਹਿ ਗਏ ਹਨ। ਦਿਵਾਲੀ ਤੋਂ ਪਹਿਲਾ ਹੀ ਲੋਕ ਕਈ ਤਿਆਰੀਆਂ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਸਾਲ 12 ਨਵੰਬਰ ਨੂੰ ਦਿਵਾਲੀ ਮਨਾਈ ਜਾ ਰਹੀ ਹੈ। ਇਸ ਦਿਨ ਲੋਕ ਘਰਾਂ 'ਚ ਦੀਵੇ ਜਗਾਉਦੇ ਹਨ ਅਤੇ ਪਟਾਕੇ ਚਲਾਏ ਜਾਂਦੇ ਹਨ। ਜਿਸ ਕਾਰਨ ਪ੍ਰਦੂਸ਼ਣ ਫੈਲਣ ਦਾ ਖਤਰਾ ਰਹਿੰਦਾ ਹੈ। ਅਜਿਹੇ 'ਚ ਤੁਸੀਂ ਕੁਝ ਟਿਪਸ ਅਜ਼ਮਾ ਕੇ ਇਸ ਪ੍ਰਦੂਸ਼ਣ ਤੋਂ ਰਾਹਤ ਪਾ ਸਕਦੇ ਹੋ।
ਦਿਵਾਲੀ ਮੌਕੇ ਪ੍ਰਦੂਸ਼ਣ ਤੋਂ ਰਾਹਤ ਪਾਉਣ ਦੇ ਤਰੀਕੇ:
ਗ੍ਰੀਨ ਪਟਾਕੇ ਚਲਾਓ: ਜ਼ਿਆਦਾਤਰ ਲੋਕ ਦਿਵਾਲੀ ਮੌਕੇ ਪਟਾਕੇ ਚਲਾਉਦੇ ਹਨ, ਪਰ ਪਟਾਕਿਆਂ 'ਚੋ ਜ਼ਹਿਰੀਲਾ ਧੂੰਆਂ ਨਿਕਲਦਾ ਹੈ, ਜੋ ਹਵਾ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ। ਇਸ ਲਈ ਗ੍ਰੀਨ ਜਾਂ ਵਾਤਾਵਰਣ ਅਨੁਕੂਲ ਪਟਾਕੇ ਹੀ ਚਲਾਉਣੇ ਚਾਹੀਦੇ ਹਨ। ਗ੍ਰੀਨ ਪਟਾਕਿਆਂ 'ਚ ਕੈਮੀਕਲ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ। ਇਨ੍ਹਾਂ 'ਚੋ ਘਟ ਧੂੰਆਂ ਨਿਕਲਦਾ ਹੈ ਅਤੇ ਅਵਾਜ਼ ਵੀ ਘਟ ਹੁੰਦੀ ਹੈ।
ਘਟ ਆਵਾਜ਼ ਵਾਲੇ ਪਟਾਕੇ ਚਲਾਓ: ਦਿਵਾਲੀ 'ਤੇ ਪਟਾਕਿਆਂ ਦੀ ਆਵਾਜ਼ ਬਹੁਤ ਹੁੰਦੀ ਹੈ। ਇਹ ਆਵਾਜ਼ ਕਿਸੇ ਵਿਅਕਤੀ ਦੇ ਕੰਨਾਂ ਲਈ ਹਾਨੀਕਾਰਕ ਹੋ ਸਕਦੀ ਹੈ। ਇਸ ਨਾਲ ਸ਼ੋਰ ਪ੍ਰਦੂਸ਼ਣ ਫੈਲਦਾ ਹੈ। ਇਸ ਲਈ ਘਟ ਆਵਾਜ਼ ਕਰਨ ਵਾਲੇ ਪਟਾਕਿਆਂ ਨੂੰ ਖਰੀਦਣਾ ਚਾਹੀਦਾ ਹੈ ਅਤੇ ਪਟਾਕੇ ਸੀਮਿਤ ਮਾਤਰਾ 'ਚ ਹੀ ਚਲਾਉਣੇ ਚਾਹੀਦੇ ਹਨ।
ਜ਼ਿਆਦਾ ਰਾਤ ਤੱਕ ਪਟਾਕੇ ਨਾ ਚਲਾਓ: ਦਿਵਾਲੀ ਮੌਕੇ ਲੋਕ ਜ਼ਿਆਦਾ ਸਮੇਂ ਤੱਕ ਪਟਾਕੇ ਚਲਾਉਦੇ ਹਨ। ਇਸ ਨਾਲ ਪ੍ਰਦੂਸ਼ਣ ਵਧਣ ਦਾ ਖਤਰਾ ਰਹਿੰਦਾ ਹੈ। ਜੇਕਰ ਤੁਸੀਂ ਗ੍ਰੀਨ ਪਟਾਕੇ ਵੀ ਚਲਾਉਦੇ ਹੋ, ਤਾਂ ਉਸਨੂੰ ਵੀ ਘਟ ਸਮੇਂ ਤੱਕ ਹੀ ਚਲਾਓ। ਤੁਹਾਨੂੰ ਪਟਾਕੇ ਚਲਾਉਣ ਦਾ ਸਮੇਂ ਸ਼ਾਮ ਤੋਂ ਲੈ ਕੇ ਰਾਤ 9:00 ਵਜੇ ਤੱਕ ਦਾ ਰੱਖਣਾ ਚਾਹੀਦਾ ਹੈ।