ਹੈਦਰਾਬਾਦ: ਦਿਵਾਲੀ ਮੌਕੇ ਲੋਕ ਮਿਠਾਈਆਂ ਬਣਾਉਦੇ, ਘਰ ਨੂੰ ਸਜਾਉਦੇ ਅਤੇ ਪਟਾਕੇ ਚਲਾਉਦੇ ਹਨ। ਇਸਦੇ ਨਾਲ ਹੀ ਦਿਵਾਲੀ ਵਾਲੇ ਦਿਨ ਰਿਸ਼ਤੇਦਾਰਾਂ ਨੂੰ ਤੌਹਫ਼ੇ ਦੇਣਾ ਸਭ ਤੋਂ ਜ਼ਿਆਦਾ ਉਲਝਣ ਵਾਲਾ ਕੰਮ ਹੁੰਦਾ ਹੈ। ਜੇਕਰ ਤੁਸੀਂ ਵੀ ਅਜੇ ਤੱਕ ਤੌਹਫ਼ੇ ਨੂੰ ਲੈ ਕੇ ਉਲਝਣ 'ਚ ਹੋ, ਤਾਂ ਤੁਸੀਂ ਇੱਥੇ ਕੁਝ ਸੁਝਾਅ ਦੇਖ ਸਕਦੇ ਹੋ। ਇਸ ਤਰ੍ਹਾਂ ਤੁਹਾਨੂੰ ਤੌਹਫ਼ਾ ਖਰੀਦਣ 'ਚ ਆਸਾਨੀ ਹੋਵੇਗੀ।
ਦਿਵਾਲੀ ਮੌਕੇ ਆਪਣੇ ਰਿਸ਼ਤੇਦਾਰਾਂ ਨੂੰ ਦਿਓ ਇਹ ਤੌਹਫ਼ੇ:
ਫੁੱਲਦਾਨ ਦਿਓ: ਦਿਵਾਲੀ ਮੌਕੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੁੱਲਦਾਨ, ਮੂਰਤੀਆਂ, ਚਿੱਤਰਕਾਰੀ ਅਤੇ ਕੰਧ 'ਤੇ ਲਗਾਏ ਜਾਣ ਵਾਲੀਆਂ ਤਸਵੀਰਾਂ ਤੋਹਫ਼ੇ ਵਿੱਚ ਦੇ ਸਕਦੇ ਹੋ। ਦਿਵਾਲੀ 'ਤੇ ਤੁਸੀਂ ਭਗਵਾਨ ਦੀਆਂ ਮੂਰਤੀਆਂ ਤੋਂ ਇਲਾਵਾ ਕੋਈ ਹੋਰ ਮੂਰਤੀ ਵੀ ਦੇ ਸਕਦੇ ਹੋ। ਜੇਕਰ ਤੁਸੀਂ ਆਪਣੇ ਹੱਥ ਨਾਲ ਬਣਾ ਕੇ ਕੋਈ ਤੌਹਫ਼ਾ ਦਿੰਦੇ ਹੋ, ਤਾਂ ਇਸ ਨਾਲ ਰਿਸ਼ਤੇਦਾਰਾਂ ਨੂੰ ਹੋਰ ਵੀ ਜ਼ਿਆਦਾ ਖੁਸ਼ੀ ਮਿਲੇਗੀ।
ਸੁਗੰਧਿਤ ਮੋਮਬੱਤੀਆਂ ਦਿਓ: ਦਿਵਾਲੀ ਮੌਕੇ ਦੀਵੇਂ ਤੌਹਫ਼ੇ ਵਜੋ ਦੇਣਾ ਇੱਕ ਵਧੀਆਂ ਆਪਸ਼ਨ ਹੋ ਸਕਦਾ ਹੈ। ਇਸ ਲਈ ਤੁਸੀਂ ਦੀਵੇ ਅਤੇ ਸੁਗੰਧਿਤ ਮੋਮਬੱਤੀਆਂ ਵੀ ਤੌਹਫ਼ੇ ਵਜੋ ਦੇ ਸਕਦੇ ਹੋ। ਇਸ ਦਿਨ ਘਰ ਦੀ ਸਜਾਵਟ ਨਾਲ ਜੁੜਿਆ ਸਾਮਾਨ ਵੀ ਦਿੱਤਾ ਜਾ ਸਕਦਾ ਹੈ।
ਫੋਟੋ ਫਰੇਮ ਦਿਓ: ਦਿਵਾਲੀ ਮੌਕੇ ਤੁਸੀਂ ਫੋਟੋ ਫਰੇਮ ਵੀ ਗਿਫ਼ਟ 'ਚ ਦੇ ਸਕਦੇ ਹੋ। ਇਹ ਫੋਟੋ ਫਰੇਮ ਤੁਹਾਡੇ ਰਿਸ਼ਤੇਦਾਰਾਂ ਕੋਲ ਇੱਕ ਯਾਦ ਦੇ ਤੌਰ 'ਤੇ ਹਮੇਸ਼ਾ ਨਾਲ ਰਹੇਗਾ। ਜਦੋ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਤੌਹਫ਼ੇ ਦਿੰਦੇ ਹੋ, ਤਾਂ ਤੌਹਫ਼ੇ ਨੂੰ ਚੰਗੀ ਤਰ੍ਹਾਂ ਪੈਕ ਕਰਕੇ ਦਿਓ। ਇਸਦੇ ਨਾਲ ਹੀ ਤੌਹਫ਼ੇ ਦੇ ਨਾਲ ਕੋਈ ਪਰਸਨਲ ਮੈਸੇਜ ਵੀ ਲਿੱਖੋ।
ਸੋਨੇ ਅਤੇ ਚਾਂਦੀ ਦੇ ਸਿੱਕੇ ਦਿਓ: ਦਿਵਾਲੀ ਮੌਕੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸੋਨੇ ਅਤੇ ਚਾਂਦੀ ਦੇ ਸਿੱਕੇ ਦੇ ਸਕਦੇ ਹੋ। ਇਹ ਸਿੱਕੇ ਸ਼ੁੱਭ ਮੰਨੇ ਜਾਂਦੇ ਹਨ। ਇਸਦੇ ਨਾਲ ਹੀ ਦਿਵਾਲੀ ਮੌਕੇ ਲਕਸ਼ਮੀ ਮਾਤਾ ਦੀ ਪੂਜਾ 'ਤੇ ਸੋਨੇ-ਚਾਂਦੀ ਦੇ ਸਿੱਕੇ ਚੜ੍ਹਾਏ ਜਾਂਦੇ ਹਨ, ਤਾਂ ਇਹ ਸਿੱਕੇ ਤੌਹਫ਼ੇ ਵਜੋ ਦੇਣਾ ਇੱਕ ਵਧੀਆਂ ਵਿਕਲਪ ਹੋ ਸਕਦਾ ਹੈ।
ਗੈਜੇਟਸ ਦਿਓ: ਦਿਵਾਲੀ ਮੌਕੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸਮਾਰਟਵਾਚ, ਲੈਪਟਾਪ, ਕੈਮਰਾ ਅਤੇ ਰਿੰਗ ਲਾਈਟ ਵੀ ਦੇ ਸਕਦੇ ਹੋ। ਅੱਜ ਦੇ ਸਮੇਂ 'ਚ ਲੋਕ ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ। ਇਸ ਲਈ ਗੈਜੇਟਸ ਦੇਣਾ ਇੱਕ ਵਧੀਆਂ ਵਿਕਲਪ ਹੋ ਸਕਦਾ ਹੈ।