ETV Bharat / sukhibhava

Christmas Day 2023: ਕ੍ਰਿਸਮਸ ਮੌਕੇ ਆਪਣੇ ਕਿਸੇ ਖਾਸ ਰਿਸ਼ਤੇਦਾਰ ਨੂੰ ਦੇਣਾ ਚਾਹੁੰਦੇ ਹੋ ਕੋਈ ਤੋਹਫ਼ਾ, ਤਾਂ ਇੱਥੇ ਦੇਖੋ ਕੁਝ ਵਧੀਆਂ ਸੁਝਾਅ - ਕ੍ਰਿਸਮਸ ਮੌਕੇ ਦਿੱਤੇ ਜਾ ਸਕਦੇ ਨੇ ਇਹ ਗਿਫ਼ਟ

Santa Gift Ideas: ਕ੍ਰਿਸਮਸ ਦਾ ਤਿਓਹਾਰ ਹਰ ਸਾਲ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਤਿਓਹਾਰ ਇੱਕ-ਦੂਜੇ ਨੂੰ ਤੋਹਫ਼ੇ ਦਿੱਤੇ ਬਿਨ੍ਹਾਂ ਪੂਰਾ ਨਹੀਂ ਹੋ ਸਕਦਾ। ਜੇਕਰ ਤੁਸੀਂ ਇਸ ਮੌਕੇ ਆਪਣੇ ਕਿਸੇ ਖਾਸ ਰਿਸ਼ਤੇਦਾਰ ਨੂੰ ਕੋਈ ਤੋਹਫ਼ਾ ਦੇਣਾ ਚਾਹੁੰਦੇ ਹੋ, ਤਾਂ ਇੱਥੇ ਕੁਝ ਵਧੀਆਂ ਸੁਝਾਅ ਦਿੱਤੇ ਗਏ ਹਨ।

Christmas Day 2023
Christmas Day 2023
author img

By ETV Bharat Punjabi Team

Published : Dec 19, 2023, 3:49 PM IST

ਹੈਦਰਾਬਾਦ: ਕ੍ਰਿਸਮਸ ਦਾ ਤਿਓਹਾਰ ਹਰ ਸਾਲ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਦਫ਼ਤਰਾਂ 'ਚ ਇਸ ਮੌਕੇ ਲੋਕ ਇੱਕ-ਦੂਜੇ ਨੂੰ ਤੋਹਫ਼ੇ ਦਿੰਦੇ ਹਨ। ਇਸ ਮੌਕੇ 'ਤੇ ਕੋਈ ਵਧੀਆਂ ਗਿਫ਼ਟ ਚੁਣਨਾ ਬਹੁਤ ਮੁਸ਼ਕਿਲ ਹੁੰਦਾ ਹੈ। ਅਜਿਹੇ 'ਚ ਇੱਥੇ ਕੁਝ ਗਿਫ਼ਟਾਂ ਦੇ ਵਧੀਆਂ ਸੁਝਾਅ ਦਿੱਤੇ ਗਏ ਹਨ, ਜੋ ਤੁਸੀਂ ਆਪਣੇ ਕਿਸੇ ਖਾਸ ਰਿਸ਼ਤੇਦਾਰ ਨੂੰ ਦੇ ਸਕਦੇ ਹੋ। ਇਸ ਨਾਲ ਤੁਹਾਨੂੰ ਵਧੀਆਂ ਗਿਫ਼ਟ ਚੁਣਨ 'ਚ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਕ੍ਰਿਸਮਸ ਮੌਕੇ ਦਿੱਤੇ ਜਾ ਸਕਦੇ ਨੇ ਇਹ ਗਿਫ਼ਟ:

ਵਾਈਰਲੈਂਸ ਏਅਰਫੋਨ: ਕ੍ਰਿਸਮਸ ਮੌਕੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਵਾਈਰਲੈਂਸ ਏਅਰਫੋਨ ਗਿਫ਼ਟ ਵਜੋਂ ਦੇ ਸਕਦੇ ਹੋ। ਅੱਜ ਦੇ ਸਮੇਂ 'ਚ ਲੋਕ ਮਿਊਜ਼ਿਕ ਸੁਣਨਾ ਬਹੁਤ ਪਸੰਦ ਕਰਦੇ ਹਨ। ਮਿਊਜ਼ਿਕ ਸੁਣਨ ਵਾਲੇ ਲੋਕਾਂ ਲਈ ਇਹ ਇੱਕ ਵਧੀਆਂ ਤੋਹਫ਼ਾ ਹੋ ਸਕਦਾ ਹੈ। ਇਸ ਲਈ ਤੁਸੀਂ ਅਜਿਹੇ ਲੋਕਾਂ ਨੂੰ ਵਾਈਰਲੈਂਸ ਏਅਰਫੋਨ ਦੇ ਸਕਦੇ ਹੋ।

ਘਰ ਦੀ ਸਜਾਵਟ ਦਾ ਸਮਾਨ: ਕ੍ਰਿਸਮਸ ਮੌਕੇ ਲੋਕ ਘਰ ਦੀ ਸਜਾਵਟ ਕਰਦੇ ਹਨ। ਇਸ ਲਈ ਘਰ ਦੀ ਸਜਾਵਟ ਦਾ ਸਾਮਾਨ ਗਿਫ਼ਟ ਵਜੋਂ ਦੇਣਾ ਇੱਕ ਵਧੀਆਂ ਵਿਕਲਪ ਹੋ ਸਕਦਾ ਹੈ। ਇਸ ਲਈ ਤੁਸੀਂ ਮੂਰਤੀਆਂ, ਪੌਦੇ, ਚਿੱਤਰਕਾਰੀ ਆਦਿ ਵਰਗੀਆਂ ਚੀਜ਼ਾਂ ਦੇ ਸਕਦੇ ਹੋ।

ਫਿਟਨੈੱਸ ਦਾ ਸਮਾਨ: ਜੇਕਰ ਤੁਹਾਡੇ ਰਿਸ਼ਤੇਦਾਰ ਫਿੱਟ ਰਹਿਣਾ ਪਸੰਦ ਕਰਦੇ ਹਨ, ਤਾਂ ਤੁਸੀਂ ਉਨ੍ਹਾਂ ਨੂੰ ਫਿਟਨੈੱਸ ਦਾ ਸਮਾਨ ਗਿਫ਼ਟ ਵਜੋ ਦੇ ਸਕਦੇ ਹੋ। ਇਸ 'ਚ ਹੋਰ ਵੀ ਕਈ ਸਾਰੇ ਆਪਸ਼ਨ ਵੀ ਉਪਲਬਧ ਹੁੰਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਨ 'ਤੇ ਜ਼ਿਆਦਾ ਪੈਸੇ ਖਰਚ ਹੋ ਸਕਦੇ ਹਨ। ਇਸ ਲਈ ਮਹਿੰਗਾ ਸਮਾਨ ਖਰੀਦਣ ਤੋਂ ਪਹਿਲਾ ਆਪਣਾ ਬਜਟ ਜ਼ਰੂਰ ਚੈੱਕ ਕਰ ਲਓ।

ਬੈਗ : ਕ੍ਰਿਸਮਸ ਮੌਕੇ ਤੁਸੀਂ ਕਿਸੇ ਔਰਤ ਨੂੰ ਗਿਫ਼ਟ ਦੇਣਾ ਹੈ, ਤਾਂ ਬੈਗ, ਪਰਫਿਊਮ ਅਤੇ ਬੈਲਟ ਵਰਗੀਆਂ ਚੀਜ਼ਾਂ ਅਤੇ ਮਰਦਾਂ ਨੂੰ ਬਟੂਆ, ਬੈਲਟ ਆਦਿ ਵਰਗੀਆਂ ਚੀਜ਼ਾਂ ਦਿੱਤੀਆਂ ਜਾ ਸਕਦੀਆਂ ਹਨ।

ਖਾਣ ਦੀਆਂ ਚੀਜ਼ਾਂ: ਕ੍ਰਿਸਮਸ ਮੌਕੇ ਘਰ 'ਚ ਕਈ ਖਾਣ-ਪੀਣ ਦੀਆਂ ਚੀਜ਼ਾਂ ਬਣਾਈਆ ਜਾਂਦੀਆਂ ਹਨ। ਇਸ ਲਈ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸਨੈਕਸ ਆਦਿ ਦੇ ਸਕਦੇ ਹੋ। ਇਸਦੇ ਨਾਲ ਹੀ ਹੋਰ ਵੀ ਕਈ ਸਿਹਤਮੰਦ ਚੀਜ਼ਾਂ ਘਰ 'ਚ ਬਣਾ ਕੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਦੇ ਸਕਦੇ ਹੋ। ਇਸ ਤਰ੍ਹਾਂ ਉਨ੍ਹਾਂ ਦਾ ਕੰਮ ਵੀ ਘਟੇਗਾ ਅਤੇ ਤੁਸੀਂ ਤੋਹਫ਼ੇ ਵਜੋ ਉਨ੍ਹਾਂ ਨੂੰ ਸਿਹਤਮੰਦ ਚੀਜ਼ਾਂ ਵੀ ਦੇ ਸਕੋਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.