ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕਾਂ ਨੂੰ ਮਸਾਲੇਦਾਰ ਭੋਜਨ ਬਹੁਤ ਸਵਾਦ ਲੱਗਦਾ ਹੈ, ਪਰ ਇਹ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਤੁਸੀਂ ਮਿਰਚ ਦਾ ਘਟ ਮਾਤਰਾ 'ਚ ਇਸਤੇਮਾਲ ਕਰ ਸਕਦੇ ਹੋ, ਪਰ ਜ਼ਿਆਦਾ ਮਿਰਚ ਵਾਲਾ ਭੋਜਨ ਖਾਣ ਨਾਲ ਤੁਹਾਡੀ ਜੀਭ 'ਚ ਜਲਨ ਹੋ ਸਕਦੀ ਹੈ। ਕਈ ਵਾਰ ਜ਼ਿਆਦਾ ਤਿੱਖਾ ਭੋਜਨ ਖਾਣ ਕਾਰਨ ਸਾਡੀਆਂ ਅੱਖਾਂ 'ਚੋ ਪਾਣੀ, ਕੰਨ 'ਚੋ ਧੂੰਆ ਅਤੇ ਜੀਭ 'ਚ ਜਲਨ ਹੋ ਸਕਦੀ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਤਰੀਕੇ ਅਜ਼ਮਾ ਸਕਦੇ ਹੋ।
ਜੀਭ 'ਚ ਜਲਨ ਦੀ ਸਮੱਸਿਆਂ ਤੋਂ ਰਾਹਤ ਪਾਉਣ ਦੇ ਤਰੀਕੇ:
ਡੇਅਰੀ ਪ੍ਰੋਡਕਟਸ ਦਾ ਇਸਤੇਮਾਲ: ਤਿੱਖਾ ਲੱਗਣ 'ਤੇ ਤਰੁੰਤ ਦੁੱਧ ਜਾਂ ਉਸ ਤੋਂ ਬਣੀ ਕਿਸੇ ਚੀਜ਼ ਦਾ ਇਸਤੇਮਾਲ ਕਰੋ। ਦੁੱਧ 'ਚ ਕੈਸੀਨ ਨਾਮ ਦਾ ਪ੍ਰੋਟੀਨ ਪਾਇਆ ਜਾਂਦਾ ਹੈ। ਇਸ ਪ੍ਰੋਟੀਨ ਕਾਰਨ ਹੀ ਦੁੱਧ ਨੂੰ ਚਿੱਟਾ ਰੰਗ ਮਿਲਦਾ ਹੈ। ਇਸ ਨਾਲ ਜੀਭ ਦੀ ਜਲਨ ਤੋਂ ਰਾਹਤ ਪਾਉਣ 'ਚ ਮਦਦ ਮਿਲ ਸਕਦੀ ਹੈ। ਦੁੱਧ ਤੋਂ ਇਲਾਵਾ ਦਹੀ ਜਾਂ ਦੁੱਧ ਤੋਂ ਬਣੀ ਕਿਸੇ ਹੋਰ ਚੀਜ਼ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਖੰਡ ਖਾਓ: ਤਿੱਖਾ ਲੱਗਣ 'ਤੇ ਤਰੁੰਤ ਚਮਚ ਭਰ ਕੇ ਖੰਡ ਖਾਓ। ਇਸ ਨਾਲ ਜੀਭ ਦੀ ਜਲਨ ਤੋਂ ਆਰਾਮ ਮਿਲ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਖੰਡ ਖਾਣ ਤੋਂ ਬਾਅਦ ਵੀ ਜੀਭ 'ਚ ਹੋ ਰਹੀ ਜਲਣ ਤੋਂ ਆਰਾਮ ਪਾਉਣ 'ਚ ਥੋੜ੍ਹਾਂ ਸਮੇਂ ਲੱਗਦਾ ਹੈ। ਇਸ ਲਈ ਤੁਸੀਂ ਸ਼ਹਿਦ ਦਾ ਵੀ ਇਸਤੇਮਾਲ ਕਰ ਸਕਦੇ ਹੋ। ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਜੀਭ 'ਚ ਹੋ ਰਹੀ ਜਲਨ ਤੋਂ ਤਰੁੰਤ ਆਰਾਮ ਮਿਲੇਗਾ।
ਥੁੱਕ ਬਾਹਰ ਕੱਢਣਾ: ਤਿੱਖਾ ਲੱਗਣ 'ਤੇ ਥੁੱਕ ਨੂੰ ਬਾਹਰ ਕੱਢਣ ਨਾਲ ਵੀ ਜੀਭ 'ਚ ਹੋ ਰਹੀ ਜਲਨ ਤੋਂ ਆਰਾਮ ਪਾਇਆ ਜਾ ਸਕਦਾ ਹੈ। ਇਸ ਲਈ ਜੀਭ ਨੂੰ ਬਾਹਰ ਕੱਢੋ ਅਤੇ ਥੁੱਕ ਨੂੰ ਬਾਹਰ ਆਉਣ ਦਿਓ। ਇਸ ਨਾਲ ਤੁਹਾਨੂੰ ਤਰੁੰਤ ਆਰਾਮ ਮਿਲੇਗਾ।
ਐਲੋਵੇਰਾ: ਐਲੋਵੇਰਾ ਦੀ ਮਦਦ ਨਾਲ ਜੀਭ 'ਚ ਹੋ ਰਹੀ ਜਲਨ ਤੋਂ ਆਰਾਮ ਪਾਇਆ ਜਾ ਸਕਦਾ ਹੈ। ਇਸ ਨਾਲ ਸੋਜ ਅਤੇ ਦਰਦ ਘਟ ਕਰਨ ਦੇ ਨਾਲ-ਨਾਲ ਖਰਾਬ ਸੈੱਲਾਂ ਨੂੰ ਵੀ ਠੀਕ ਕਰਨ 'ਚ ਮਦਦ ਮਿਲਦੀ ਹੈ।
ਵਿਟਾਮਿਨ-ਈ ਦੇ ਕੈਪਸੂਲ: ਜੇਕਰ ਤਿੱਖਾ ਖਾਣ ਤੋਂ ਬਾਅਦ ਤੁਹਾਡੀ ਜੀਭ 'ਚ ਜਲਨ ਹੋ ਰਹੀ ਹੈ, ਤਾਂ ਤੁਸੀਂ ਵਿਟਾਮਿਨ-ਈ ਦੇ ਕੈਪਸੂਲ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਜਲਨ ਤੋਂ ਆਰਾਮ ਪਾਉਣ 'ਚ ਮਦਦ ਮਿਲ ਸਕਦੀ ਹੈ।