ਹੈਦਰਾਬਾਦ: ਅਨਾਨਾਸ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਕਈ ਪੌਸ਼ਟਿਕ ਤੱਤ, ਐਂਟੀਆਕਸੀਡੈਂਟ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਜ, ਜਿੰਕ, ਵਿਟਾਮਿਨ-ਏ ਅਤੇ ਕੇ ਪਾਇਆ ਜਾਂਦਾ ਹੈ। ਇਹ ਫਲ ਤੁਹਾਡੀ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ।
ਅਨਾਨਾਸ ਦੇ ਫਾਇਦੇ:-
ਭਾਰ ਘਟ ਕਰਨ ਲਈ ਅਨਾਨਾਸ ਫਾਇਦੇਮੰਦ: ਜੇਕਰ ਤੁਸੀਂ ਆਪਣਾ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਅਨਾਨਾਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਇਸ ਨਾਲ ਭਾਰ ਘਟ ਕਰਨ 'ਚ ਮਦਦ ਮਿਲ ਸਕਦੀ ਹੈ। ਅਨਾਨਾਸ 'ਚ ਫਾਈਬਰ, ਕੈਲੋਰੀ ਅਤੇ ਕਾਰਬੋਹਾਈਡ੍ਰੇਟ ਘਟ ਹੁੰਦੇ ਹਨ। ਇਸ ਨਾਲ ਤੁਹਾਡੀ ਭੁੱਖ ਕੰਟਰੋਲ 'ਚ ਰਹਿੰਦੀ ਹੈ ਅਤੇ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹੋ।
ਅਨਾਨਾਸ ਖਾਣ ਨਾਲ ਇਮਿਊਨਿਟੀ 'ਚ ਵਾਧਾ: ਅਨਾਨਾਸ 'ਚ ਮੈਗਨੀਜ਼ ਅਤੇ ਵਿਟਾਮਿਨ-ਸੀ ਪਾਏ ਜਾਂਦੇ ਹਨ। ਮੈਗਨੀਜ਼ ਇੱਕ ਐਂਟੀਆਕਸੀਡੈਂਟ ਹੈ, ਜਿਸ ਨਾਲ Metabolism ਘਟਦਾ ਅਤੇ ਵਧਦਾ ਹੈ। ਵਿਟਾਮਿਨ-ਸੀ ਇਮਿਊਨਿਟੀ ਨੂੰ ਵਧਾਉਣ 'ਚ ਮਦਦਗਾਰ ਹੁੰਦਾ ਹੈ।
ਅਨਾਨਾਸ ਖਾਣ ਨਾਲ ਪਾਚਨ ਸਹੀਂ ਰਹਿੰਦਾ: ਅਨਾਨਾਸ ਵਿੱਚ ਬ੍ਰੋਮੇਲੇਨ ਨਾਮ ਦਾ ਐਂਜ਼ਾਈਮ ਹੁੰਦਾ ਹੈ। ਇਸ ਨਾਲ ਪਾਚਨ ਨੂੰ ਬਿਹਤਰ ਰੱਖਣ 'ਚ ਮਦਦ ਮਿਲਦੀ ਹੈ। ਅਨਾਨਾਸ 'ਚ ਹਾਈ ਫਾਈਬਰ ਅਤੇ ਪਾਣੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਜਿਸ ਨਾਲ ਪਾਚਨ ਤੰਤਰ ਨੂੰ ਸਿਹਤਮੰਦ ਬਣਾਏ ਰੱਖਣ ਅਤੇ ਕਬਜ਼ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲਦੀ ਹੈ।
ਅਨਾਨਾਸ ਖਾਣ ਨਾਲ ਦਿਲ ਸਿਹਤਮੰਦ: ਅਨਾਨਾਸ ਵਿੱਚ ਹਾਈ ਫਾਈਬਰ, ਪੋਟਾਸ਼ੀਅਮ ਅਤੇ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜੋ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਹ ਪੌਸ਼ਟਿਕ ਤੱਤ ਕੋਲੇਸਟ੍ਰੋਲ ਅਤੇ ਬਲੱਡ ਸ਼ੂਗਰ ਨੂੰ ਸਹੀ ਰੱਖਣ 'ਚ ਮਦਦ ਕਰ ਸਕਦੇ ਹਨ। ਇਸ ਨਾਲ ਸਟ੍ਰੋਕ ਅਤੇ ਕਿਡਨੀ ਦੀ ਪੱਥਰੀ ਦੇ ਖਤਰੇ ਨੂੰ ਵੀ ਘਟ ਕਰਨ 'ਚ ਮਦਦ ਮਿਲਦੀ ਹੈ।