ਪਲਾਸਟਿਕ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੈ। ਅੱਜਕੱਲ੍ਹ ਪਲਾਸਟਿਕ ਦੀ ਵਰਤੋਂ ਬਹੁਤ ਵਧ ਗਈ ਹੈ। ਜੇ ਦੇਖਿਆ ਜਾਵੇ ਤਾਂ ਅਸੀਂ ਆਪਣਾ ਜ਼ਿਆਦਾਤਰ ਭੋਜਨ ਲੈਣ ਲਈ ਪਲਾਸਟਿਕ ਦੀਆਂ ਪਲੇਟਾਂ, ਪਲਾਸਟਿਕ ਦੇ ਕੱਪਾਂ ਅਤੇ ਪਲਾਸਟਿਕ ਦੇ ਗਲਾਸਾਂ ਦੀ ਵਰਤੋਂ ਕਰਦੇ ਹਾਂ। ਅਸੀਂ ਅਕਸਰ ਸੁਣਦੇ ਹਾਂ ਕਿ ਪਲਾਸਟਿਕ ਦੀਆ ਚੀਜ਼ਾਂ ਵਿੱਚ ਭੋਜਨ ਖਾਣ ਨਾਲ ਕੈਂਸਰ ਦਾ ਖਤਰਾ ਹੁੰਦਾ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਹੈ ਕਿ ਇਹ ਸੱਚ ਹੈ ਜਾਂ ਨਹੀਂ।
ਪਲਾਸਟਿਕ ਦੀਆਂ ਪਲੇਟਾਂ ਅਤੇ ਕੱਪਾਂ ਦੀ ਵਰਤੋਂ ਘੱਟ ਕਰਨਾ ਬਿਹਤਰ: ਅਜੋਕੇ ਸਮੇਂ ਵਿੱਚ ਜਦੋਂ ਵੀ ਅਸੀਂ ਕਿਸੇ ਹੋਟਲ ਵਿੱਚ ਜਾਂਦੇ ਹਾਂ, ਜੂਸ ਸੈਂਟਰਾਂ ਵਿੱਚ ਜਾਂਦੇ ਹਾਂ ਤਾਂ ਅਸੀਂ ਭਾਂਡਿਆਂ ਵਿੱਚ ਕੁੱਝ ਵੀ ਲੈਣ ਤੋਂ ਇਸ ਡਰੋਂ ਇੰਨਕਾਰ ਕਰ ਦਿੰਦੇ ਕਿ ਉਨ੍ਹਾਂ ਨੇ ਭਾਂਡੇ ਚੰਗੀ ਤਰ੍ਹਾਂ ਧੋਏ ਹੋਣਗੇ ਜਾਂ ਨਹੀਂ। ਇਸ ਲਈ ਅਸੀ ਪਲਾਸਟਿਕ ਨੂੰ ਜ਼ਿਆਦਾ ਮਹੱਤਵ ਦਿੰਦੇ ਹਾਂ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪਲਾਸਟਿਕ ਦੀਆਂ ਪਲੇਟਾਂ ਅਤੇ ਕੱਪਾਂ 'ਚ ਗਰਮ ਚੀਜ਼ਾਂ ਲੈਣਾ ਵੀ ਚੰਗਾ ਨਹੀਂ ਹੈ।
ਪਲਾਸਟਿਕ ਅਤੇ ਕੈਂਸਰ ਦੇ ਵਿਚਕਾਰ ਸਬੰਧ: ਪਲਾਸਟਿਕ ਨਿਰਮਾਣ ਉਦਯੋਗਾਂ ਵਿੱਚ ਵਰਤੇ ਜਾਣ ਵਾਲੇ ਰਸਾਇਣਕ ਮਿਸ਼ਰਣ ਪਲਾਸਟਿਕ ਅਤੇ ਕੈਂਸਰ ਦੇ ਵਿਚਕਾਰ ਸਬੰਧ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮਿਸ਼ਰਣ ਗੈਸ ਦੇ ਰੂਪ 'ਚ ਬਾਹਰ ਨਿਕਲਦੇ ਹਨ ਅਤੇ ਜਦੋਂ ਇਨ੍ਹਾਂ ਨੂੰ ਸਾਹ ਰਾਹੀਂ ਅੰਦਰ ਲਿਆ ਜਾਂਦਾ ਹੈ ਤਾਂ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ।
ਪਲਾਸਟਿਕ ਦੀਆਂ ਪਲੇਟਾ ਜਾਂ ਕੱਪਾਂ 'ਚ ਗਰਮ ਚੀਜ਼ਾਂ ਨਾ ਰੱਖੋ: ਰੋਜ਼ਾਨਾ ਜ਼ਿੰਦਗੀ 'ਚ ਅਸੀਂ ਗਰਮ ਚੀਜ਼ਾਂ ਨੂੰ ਪਲਾਸਟਿਕ ਦੀਆਂ ਪਲੇਟਾ 'ਚ ਰੱਖ ਕੇ ਖਾਂਦੇ ਹਾਂ। ਇਸ ਤਰ੍ਹਾਂ ਕਰਨ ਨਾਲ ਇਸ ਗੱਲ ਦੀ ਸੰਭਾਵਨਾ ਹੈ ਕਿ ਜਦੋਂ ਅਸੀਂ ਕੁਝ ਵੀ ਖਾਂਦੇ ਹਾਂ ਤਾਂ ਪਲਾਸਟਿਕ ਘੁਲ ਜਾਂਦੀ ਹੈ ਅਤੇ ਫ਼ਿਰ ਇਸਦੇ ਪਾਚਨ ਪ੍ਰਣਾਲੀ ਵਿੱਚ ਦਾਖਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜੋ ਕਿ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ ਹੈ। ਇਸ ਲਈ ਪਲਾਸਟਿਕ ਦੀਆਂ ਵਸਤੂਆਂ ਵਿਚ ਗਰਮ ਸਮੱਗਰੀ ਪਾਉਣ ਤੋਂ ਪਰਹੇਜ਼ ਕਰਨਾ ਸਿਹਤ ਲਈ ਚੰਗਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਚੀਜ਼ਾਂ ਦੀ ਵਰਤੋਂ ਨਾ ਕਰਨਾ ਬਿਹਤਰ ਹੈ ਜੋ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੋਣ। ਇਹ ਵੀ ਕਿਹਾ ਜਾਂਦਾ ਹੈ ਕਿ ਕੈਂਸਰ ਪੈਦਾ ਕਰਨ ਵਾਲੇ ਰਸਾਇਣਾਂ ਨੂੰ ਛੱਡਣ ਵਾਲੇ ਉਦਯੋਗਾਂ ਤੋਂ ਦੂਰ ਰਹਿਣਾ ਹਰ ਕਿਸਮ ਦੀ ਸਿਹਤ ਲਈ ਚੰਗਾ ਹੈ।
ਇਹ ਵੀ ਪੜ੍ਹੋ:- Periods: ਜਾਣੋ, ਪੀਰੀਅਡਜ਼ ਦੌਰਾਨ ਕਿਉ ਹੁੰਦਾ ਹੈ ਦਰਦ ਅਤੇ ਇਸ ਤੋਂ ਛੁਟਕਾਰਾ ਪਾਉਣ ਦੇ ਤਰੀਕੇ