ਹੈਦਰਾਬਾਦ: ਸਾਡੇ ਜੀਵਨ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਸਰੀਰ ਦੇ ਸਾਰੇ ਅੰਗ ਸਹੀ ਤਰੀਕੇ ਨਾਲ ਕੰਮ ਕਰ ਪਾਉਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਪਾਣੀ ਪੀਣ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਪਰ ਸਿਹਤਮੰਦ ਭੋਜਨ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ, ਕਿਉਕਿ ਇਸ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਸਿਹਤਮੰਦ ਚੀਜ਼ਾਂ ਨੂੰ ਖਾਣ ਤੋਂ ਬਾਅਦ ਪਾਣੀ ਨਾ ਪੀਓ:
ਚੌਲ ਖਾਣ ਤੋਂ ਬਾਅਦ ਪਾਣੀ ਨਾ ਪੀਓ: ਚੌਲ ਖਾਣ ਤੋਂ ਬਾਅਦ ਪਾਣੀ ਪੀਣਾ ਖਤਰਨਾਕ ਹੋ ਸਕਦਾ ਹੈ। ਇਸ ਨਾਲ ਪਾਚਨ ਕਿਰੀਆ ਖਰਾਬ ਹੋ ਸਕਦੀ ਹੈ। ਇਸ ਲਈ ਚੌਲ ਖਾਣ ਤੋਂ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ।
ਦਹੀ ਖਾਣ ਤੋਂ ਬਾਅਦ ਪਾਣੀ ਨਾ ਪੀਓ: ਕਈ ਲੋਕ ਰੋਟੀ ਅਤੇ ਸਬਜ਼ੀ ਦੇ ਨਾਲ ਦਹੀ ਖਾਣਾ ਪਸੰਦ ਕਰਦੇ ਹਨ। ਦਹੀ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਪਰ ਦਹੀ ਖਾਣ ਤੋਂ ਬਾਅਦ ਪਾਣੀ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਦਹੀ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਇਸ 'ਚ ਮੌਜ਼ੂਦ ਪ੍ਰੋਬਾਇਓਟਿਕ ਤੱਤ ਖਰਾਬ ਹੋ ਜਾਂਦੇ ਹਨ। ਇਸ ਲਈ ਦਹੀ ਖਾਣ ਤੋਂ 30 ਮਿੰਟ ਬਾਅਦ ਪਾਣੀ ਪੀਣਾ ਸਹੀ ਹੋ ਸਕਦਾ ਹੈ। ਇਸ ਨਾਲ ਤੁਹਾਡੀ ਇਮਿਊਨਟੀ ਵੀ ਵਧੇਗੀ।
ਖੱਟੇ ਫ਼ਲ: ਖੱਟੇ ਫ਼ਲ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਨਾਲ ਇਮਿਊਨਟੀ ਵਧਾਉਣ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਸੰਤਰੇ ਅਤੇ ਅੰਗੂਰ ਵਰਗੇ ਫਲਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਫ਼ਲਾਂ 'ਚ ਫਾਈਬਰ ਪਾਏ ਜਾਂਦੇ ਹਨ। ਇਸ ਲਈ ਖੱਟੇ ਫ਼ਲਾਂ ਨੂੰ ਖਾਣ ਤੋਂ ਬਾਅਦ ਪਾਣੀ ਪੀਣ ਦੀ ਲੋੜ ਨਹੀਂ ਹੈ। ਖੱਟੇ ਫ਼ਲਾਂ ਨੂੰ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਤੁਸੀਂ ਐਸਿਡੀਟੀ, ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।
ਕੇਲੇ: ਕੇਲੇ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਫਾਈਬਰ ਪਾਏ ਜਾਂਦੇ ਹਨ। ਇਸ ਲਈ ਕੇਲਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਜੇਕਰ ਤੁਸੀਂ ਕੇਲਾ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ, ਤਾਂ ਬਦਹਜ਼ਮੀ, ਪੇਟ ਦਰਦ ਅਤੇ ਪਾਚਨ ਕਿਰੀਆ ਹੌਲੀ ਹੋ ਸਕਦੀ ਹੈ। ਇਸ ਲਈ ਕੇਲੇ ਨੂੰ ਖਾਣ ਤੋਂ ਬਾਅਦ ਤਰੁੰਤ ਪਾਣੀ ਨਾ ਪੀਓ।
ਮਸਾਲੇਦਾਰ ਭੋਜਨ: ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਮਸਾਲੇਦਾਰ ਭੋਜਨ ਖਾਣਾ ਪਸੰਦ ਕਰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮਸਾਲੇਦਾਰ ਭੋਜਨ ਖਾਣ ਤੋਂ ਬਾਅਦ ਪਾਣੀ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਤੁਹਾਡੇ ਪੇਟ 'ਚ ਜਲਨ ਹੋ ਸਕਦੀ ਹੈ। ਜੇਕਰ, ਤੁਹਾਨੂੰ ਮਸਾਲੇਦਾਰ ਭੋਜਨ ਖਾਣ ਤੋਂ ਬਾਅਦ ਮਿਰਚ ਲੱਗ ਗਈ ਹੈ ਅਤੇ ਤੁਸੀਂ ਪਾਣੀ ਪੀਣਾ ਚਾਹੁੰਦੇ ਹੋ, ਤਾਂ ਵੀ ਥੋੜ੍ਹਾਂ ਜਿਹਾ ਹੀ ਪਾਣੀ ਪੀਓ।