ਹੈਦਰਾਬਾਦ: ਮਾਂ ਬਣਨਾ ਹਰ ਔਰਤ ਲਈ ਬਹੁਤ ਖਾਸ ਹੁੰਦਾ ਹੈ। ਪਹਿਲੀ ਵਾਰ ਮਾਂ ਬਣਨ 'ਤੇ ਕੁਝ ਅਲੱਗ ਹੀ ਮਹਿਸੂਸ ਹੁੰਦਾ ਹੈ। ਗਰਭ ਅਵਸਥਾ ਦਾ ਸਮਾਂ 9 ਮਹੀਨਿਆਂ ਦਾ ਹੁੰਦਾ ਹੈ ਅਤੇ ਡਾਕਟਰ ਹਰ 3 ਮਹੀਨੇ ਅਲੱਗ-ਅਲੱਗ ਗੱਲਾਂ ਦਾ ਧਿਆਨ ਰੱਖਣ ਦੀ ਸਲਾਹ ਦਿੰਦੇ ਹਨ। ਪਹਿਲੀ ਤਿਮਾਹੀ ਪਹਿਲੇ ਹਫ਼ਤੇ ਤੋਂ ਸ਼ੁਰੂ ਹੁੰਦੀ ਹੈ ਅਤੇ 12 ਹਫ਼ਤਿਆਂ ਤੱਕ ਚਲਦੀ ਹੈ। ਦੂਸਰੀ 13 ਹਫ਼ਤਿਆਂ ਤੋਂ ਲੈ ਕੇ 15 ਹਫ਼ਤਿਆਂ ਤੱਕ ਰਹਿੰਦੀ ਹੈ ਅਤੇ ਤੀਸਰੀ ਤਿਮਾਹੀ 28ਵੇਂ ਹਫਤੇ ਤੋਂ ਸ਼ੁਰੂ ਹੋ ਕੇ ਬੱਚੇ ਦੇ ਜਨਮ ਤੱਕ ਚਲਦੀ ਹੈ।
ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨੇ ਬਹੁਤ ਮਹੱਤਵਪੂਰਨ: ਗਰਭ ਅਵਸਥਾ ਦੇ ਸ਼ੁਰੂਆਤੀ ਤਿੰਨ ਮਹੀਨੇ ਸਭ ਤੋਂ ਮਹੱਤਵਪੂਰਨ ਹੁੰਦੇ ਹਨ। ਇਸ ਦੌਰਾਨ ਗਰਭਵਤੀ ਔਰਤ ਦੇ ਸਰੀਰ ਨੂੰ ਹਰ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਕਿਉਕਿ ਇਸ ਸਮੇਂ ਗਰਭ 'ਚ ਪਲ ਰਹੇ ਬੱਚੇ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ। ਇਸ ਲਈ ਖਾਣ-ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਕੁਝ ਚੀਜ਼ਾਂ ਨਾ ਖਾਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ।
ਗਰਭ ਅਵਸਥਾ ਦੌਰਾਨ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਬਚੋ:
ਫਾਸਟ ਫੂਡਸ: ਫਾਸਟ ਫੂਡ ਵਿੱਚ ਪ੍ਰੋਸੈਸਡ ਫੂਡ ਅਤੇ ਰਿਫਾਇੰਡ ਫੂਡ ਆਉਦੇ ਹਨ। ਗਰਭ ਅਵਸਥਾ ਦੌਰਾਨ ਇਸਨੂੰ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਫਾਸਟ ਫੂਡ ਨਾਲ ਮਾਂ ਅਤੇ ਬੱਚੇ ਦੋਵਾਂ ਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਇਸ ਦੌਰਾਨ ਤਲਿਆਂ ਹੋਇਆ ਭੋਜਨ ਅਤੇ ਬਾਹਰ ਦੀਆਂ ਚੀਜ਼ਾਂ ਨਾ ਖਾਓ।
ਪਪੀਤਾ: ਗਰਭ ਅਵਸਥਾ ਦੌਰਾਨ ਭੁੱਲ ਕੇ ਵੀ ਕੱਚਾ ਪਪੀਤਾ ਨਹੀਂ ਖਾਣਾ ਚਾਹੀਦਾ। ਕੱਚੇ ਪਪੀਤੇ 'ਚ ਇੱਕ ਅਜਿਹਾ ਕੈਮੀਕਲ ਹੁੰਦਾ ਹੈ, ਜੋ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਡਾਕਟਰ ਪਪੀਤੇ ਨੂੰ ਨਾ ਖਾਣ ਦੀ ਸਲਾਹ ਦਿੰਦੇ ਹਨ।
ਚਾਹ, ਕੌਫ਼ੀ ਅਤੇ ਚਾਕਲੇਟ: ਡਾਕਟਰ ਦੱਸਦੇ ਹਨ ਕਿ ਗਰਭ ਅਵਸਥਾ ਦੌਰਾਨ ਔਰਤ ਨੂੰ ਬਹੁਤ ਹੀ ਘਟ ਕੈਫ਼ਿਨ ਲੈਣੀ ਚਾਹੀਦੀ ਹੈ। ਚਾਹ, ਕੌਫ਼ੀ ਅਤੇ ਚਾਕਲੇਟ ਵਿੱਚ ਕਾਫ਼ੀ ਕੈਫ਼ਿਨ ਪਾਈ ਜਾਂਦੀ ਹੈ। ਜ਼ਿਆਦਾ ਕੈਫ਼ਿਨ ਨਾਲ ਗਰਭਪਾਤ ਦਾ ਖਤਰਾ ਹੋ ਸਕਦਾ ਹੈ। ਇਸਦੇ ਨਾਲ ਹੀ ਕੈਫ਼ਿਨ ਨਾਲ ਜਨਮ ਦੇ ਸਮੇਂ ਤੋਂ ਹੀ ਬੱਚੇ ਦਾ ਭਾਰ ਘਟ ਹੋ ਸਕਦਾ ਹੈ।
ਸ਼ਰਾਬ: ਜੇਕਰ ਤੁਸੀਂ ਸ਼ਰਾਬ ਪੀਂਦੇ ਹੋ, ਤਾਂ ਗਰਭ ਅਵਸਥਾ ਦੌਰਾਨ ਇਸ ਤੋਂ ਦੂਰੀ ਬਣਾ ਲਓ। ਸ਼ਰਾਬ ਪੀਣ ਨਾਲ ਗਰਭਪਾਤ ਦਾ ਖਤਰਾ ਹੁੰਦਾ ਹੈ। ਸ਼ਰਾਬ ਦੀਆਂ ਕੁਝ ਬੂੰਦਾਂ ਹੀ ਬੱਚੇ ਦੇ ਦਿਮਾਗੀ ਵਿਕਾਸ ਵਿੱਚ ਰੁਕਾਵਟ ਪੈਦਾ ਕਰ ਸਕਦੀਆਂ ਹਨ।
- Benefits Of Drinking Hot Water: ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਮਿਲ ਸਕਦੈ ਨੇ ਤੁਹਾਨੂੰ ਕਈ ਸਿਹਤ ਲਾਭ
- Clove Oil For Acne: ਫਿਣਸੀਆਂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਹੋ ਸਕਦੈ ਲੌਂਗ ਦਾ ਤੇਲ, ਜਾਣੋ ਇਸਨੂੰ ਇਸਤੇਮਾਲ ਕਰਨ ਦਾ ਸਹੀ ਤਰੀਕਾ
- Health Tips: ਚਾਹ ਨਾਲ ਰਸ ਖਾਣਾ ਤੁਹਾਨੂੰ ਪੈ ਸਕਦੈ ਭਾਰੀ, ਇਨ੍ਹਾਂ ਗੰਭੀਰ ਸਮੱਸਿਆਵਾਂ ਦਾ ਹੋ ਸਕਦੈ ਹੋ ਸ਼ਿਕਾਰ
ਕੱਚਾ ਅੰਡਾ: ਗਰਭਵਤੀ ਔਰਤ ਨੂੰ ਕੱਚੇ ਅੰਡੇ ਨੂੰ ਵੀ ਖਾਣ ਤੋਂ ਬਚਣਾ ਚਾਹੀਦਾ ਹੈ। ਚੰਗੀ ਤਰ੍ਹਾਂ ਅੰਡੇ ਨੂੰ ਪਕਾ ਕੇ ਹੀ ਇਸਦਾ ਸੇਵਨ ਕਰੋ। ਕੱਚੇ ਅੰਡੇ ਨਾਲ ਉਲਟੀ ਅਤੇ ਦਸਤ ਦੀ ਸਮੱਸਿਆਂ ਹੋ ਸਕਦੀ ਹੈ।
ਮੀਟ: ਮੀਟ ਵਿੱਚ ਬੈਕਟੀਰੀਆਂ ਅਤੇ ਕਈ ਪਰਜੀਵੀ ਪਾਏ ਜਾਂਦੇ ਹਨ, ਜੋ ਅਣਜੰਮੇ ਬੱਚੇ ਦੀ ਸਿਹਤ ਲਈ ਖਤਰਨਾਕ ਮੰਨੇ ਜਾਂਦੇ ਹਨ। ਇਸ ਨਾਲ ਗਰਭਵਤੀ ਔਰਤ ਦੀ ਸਿਹਤ ਵੀ ਖਰਾਬ ਹੋ ਸਕਦੀ ਹੈ। ਮਿਰਗੀ, ਅੰਨੇਪਨ ਦੀ ਸਮੱਸਿਆਂ ਵੀ ਹੋ ਸਕਦੀ ਹੈ।