ਨਵੀਂ ਦਿੱਲੀ: ਭਾਰਤ 'ਚ ਹਰ ਸਾਲ ਕੈਂਸਰ ਨਾਲ ਲਗਭਗ 5 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿੱਚ ਹਰ ਸਾਲ ਕੈਂਸਰ ਦੇ ਲਗਭਗ 10 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਕੈਂਸਰ ਨੂੰ ਨਿਯੰਤਰਣ ਵਿੱਚ ਲਿਆਉਣ ਲਈ ਵਾਰ-ਵਾਰ ਇਲਾਜ ਜਿਵੇਂ ਕਿ ਰੇਡੀਏਸ਼ਨ, ਕੀਮੋਥੈਰੇਪੀ ਅਤੇ ਸਰਜਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਇਲਾਜ ਮਰੀਜ਼ਾਂ ਨੂੰ ਥਕਾ ਦਿੰਦੇ ਹਨ ਅਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਨੂੰ ਘਟਾ ਦਿੰਦੇ ਹਨ। ਹੁਣ ਕੇਂਦਰੀ ਆਯੁਸ਼ ਮੰਤਰਾਲੇ ਦੇ ਅਧੀਨ ਨੈਸ਼ਨਲ ਇੰਸਟੀਚਿਊਟ ਆਫ਼ ਆਯੁਰਵੇਦ (ਐਨਆਈਏ) ਨੇ ਆਪਣੀ ਪਹਿਲਕਦਮੀ ਦੇ ਅਧੀਨ ਕੈਂਸਰ ਵਿਰੋਧੀ ਆਯੁਰਵੈਦਿਕ ਦਵਾਈ V2S2 ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਲਈ ਟਾਟਾ ਮੈਮੋਰੀਅਲ ਹਸਪਤਾਲ, ਮੁੰਬਈ, ਜੰਮੂ ਕਸ਼ਮੀਰ ਦੇ ਆਯੂਸ਼ ਡਾਇਰੈਕਟੋਰੇਟ ਜਨਰਲ ਅਤੇ ਏਆਈਐਮਆਈਐਲ ਫਾਰਮਾਸਿਊਟੀਕਲਜ਼ ਦੇ ਨਾਲ ਹੱਥ ਮਿਲਾਇਆ।
ਕੈਂਸਰ ਵਿਰੋਧੀ V2S2 ਦਵਾਈ ਦਾ ਫਾਰਮੂਲਾ: ਨੈਸ਼ਨਲ ਇੰਸਟੀਚਿਊਟ ਆਫ ਆਯੁਰਵੇਦ NIA ਦੁਆਰਾ ਵਿਕਸਤ V2S2 ਦਾ ਫਾਰਮੂਲਾ ਕਈ ਚਿਕਿਤਸਕ ਪੌਦਿਆਂ ਦੇ ਹਾਈਡ੍ਰੋ-ਅਲਕੋਹਲਿਕ ਐਬਸਟਰੈਕਟ ਤੋਂ ਤਿਆਰ ਕੀਤਾ ਜਾਂਦਾ ਹੈ। ਪ੍ਰਯੋਗਸ਼ਾਲਾ ਟੈਸਟਾਂ ਵਿੱਚ ਇਸਦੇ ਐਂਟੀ-ਕਾਰਸੀਨੋਜਨਿਕ ਗੁਣਾਂ ਦੀ ਪੁਸ਼ਟੀ ਪਹਿਲਾ ਹੀ ਹੋ ਚੁੱਕੀ ਹੈ। ਇਹ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਅਤੇ ਕੈਂਸਰ ਸੈੱਲਾਂ ਦੇ ਵਿਕਾਸ ਨੂੰ ਰੋਕਣ ਵਿੱਚ ਵੀ ਪ੍ਰਭਾਵਸ਼ਾਲੀ ਪਾਇਆ ਗਿਆ ਹੈ। ਇਸਦੇ ਇਲਾਜ ਇਨ-ਵੀਵੋ ਟੈਸਟਿੰਗ ਲਈ ਨਵੀਨਤਮ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਹਨ। ਸਮਝੌਤੇ 'ਤੇ ਹਸਤਾਖਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਜੈਪੁਰ ਸਥਿਤ ਐੱਨਆਈਏ ਦੇ ਵਾਈਸ ਚਾਂਸਲਰ ਸੰਜੀਵ ਸ਼ਰਮਾ ਨੇ ਕਿਹਾ ਕਿ ਜਾਨਵਰਾਂ 'ਤੇ ਇਸ ਦਵਾਈ ਦੀ ਟੈਸਟਿੰਗ ਜਲਦ ਹੀ ਸ਼ੁਰੂ ਹੋਵੇਗੀ।
ਇਹ ਟਰਾਇਲ ਮੁੰਬਈ ਵਿੱਚ 9-12 ਮਹੀਨਿਆਂ ਦੀ ਮਿਆਦ ਵਿੱਚ ਆਯੋਜਿਤ ਕੀਤੇ ਜਾਣਗੇ: ਸੰਜੀਵ ਸ਼ਰਮਾ ਨੇ ਕਿਹਾ, "ਇਹ ਟਰਾਇਲ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਵਿੱਚ 9-12 ਮਹੀਨਿਆਂ ਦੀ ਮਿਆਦ ਵਿੱਚ ਆਯੋਜਿਤ ਕੀਤੇ ਜਾਣਗੇ। ਨਤੀਜਿਆਂ ਦੇ ਆਧਾਰ 'ਤੇ ਮਨੁਖਾਂ ਦਾ ਟਰਾਇਲ NIA ਅਤੇ Jammu Kashmir Ayush Department ਦੁਆਰਾ ਕੀਤਾ ਜਾਵੇਗਾ। ਦਵਾਈ ਦਾ ਨਿਰਮਾਣ ਕੰਮ AIMIL Pharmaceuticals ਨੂੰ ਸੌਂਪਿਆ ਗਿਆ ਹੈ, ਜੋ ਇਸ ਨੂੰ ਸਰਵਜਨਿਕ ਬਜ਼ਾਰਾ ਵਿੱਚ ਲਾਂਚ ਕਰੇਗਾ।
ਇਹ ਦਵਾਈ ਅਗਲੇ ਦੋ-ਤਿੰਨ ਸਾਲਾਂ ਵਿੱਚ ਆਯੁਰਵੇਦ ਮਰੀਜ਼ਾਂ ਨੂੰ ਕੈਂਸਰ ਦੇ ਇਲਾਜ ਵਿਕਲਪ ਪ੍ਰਦਾਨ ਕਰਨ ਦੇ ਯੋਗ: ਯੋਗਏਆਈਐਮਆਈਐਲ ਫਾਰਮਾਸਿਊਟੀਕਲਜ਼ ਦੇ ਕਾਰਜਕਾਰੀ ਨਿਰਦੇਸ਼ਕ ਸੰਚਿਤ ਸ਼ਰਮਾ ਨੇ ਇਸ ਸਮਝੌਤੇ ਨੂੰ ਕੈਂਸਰ ਦੀ ਦਵਾਈ ਦੀ ਖੋਜ ਵਿੱਚ ਇੱਕ ਮੀਲ ਪੱਥਰ ਦੱਸਦੇ ਹੋਏ ਕਿਹਾ ਕਿ ਇਹ ਦਵਾਈ ਅਗਲੇ ਦੋ-ਤਿੰਨ ਸਾਲਾਂ ਵਿੱਚ ਆਯੁਰਵੇਦ ਮਰੀਜ਼ਾਂ ਨੂੰ ਪ੍ਰਭਾਵਸ਼ਾਲੀ ਕੈਂਸਰ ਦੇ ਇਲਾਜ ਵਿਕਲਪ ਪ੍ਰਦਾਨ ਕਰਨ ਦੇ ਯੋਗ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦਵਾਈ ਦੇ ਸ਼ੁਰੂਆਤੀ ਨਤੀਜੇ ਬਹੁਤ ਉਤਸ਼ਾਹਜਨਕ ਸੀ। ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਦਵਾਈ ਮਨੁੱਖਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੀ ਹੈ ਅਤੇ ਕੈਂਸਰ ਸੈੱਲਾਂ ਦੇ ਵਿਕਾਸ ਨੂੰ ਹੌਲੀ ਕਰਦੀ ਹੈ।
ਇਹ ਵੀ ਪੜ੍ਹੋ:- ਸਾਵਧਾਨ! ਜੇ ਤੁਸੀਂ ਵੀ ਪੀਂਦੇ ਹੋ ਠੰਢਾ ਪਾਣੀ ਤਾਂ ਹੋ ਸਕਦੇ ਹੋ ਕਈ ਬਿਮਾਰੀਆਂ ਦੇ ਸ਼ਿਕਾਰ