ਹੈਦਰਾਬਾਦ: ਆਖਰਕਾਰ ਗਰਮੀਆਂ ਆ ਗਈਆਂ ਹਨ ਅਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਸਰੀਰ ਨੂੰ ਠੰਡਾ ਅਤੇ ਹਾਈਡਰੇਟ ਰੱਖੀਏ। ਡੀਹਾਈਡਰੇਸ਼ਨ ਅਤੇ ਪਸੀਨਾ ਆਉਣ ਕਾਰਨ ਲੋਕ ਸਾਲ ਦੇ ਇਸ ਸਮੇਂ ਵਿੱਚ ਥਕਾਵਟ ਮਹਿਸੂਸ ਕਰਦੇ ਹਨ। ਹਾਲਾਂਕਿ ਸਿਹਤਮੰਦ ਮੌਸਮੀ ਗਰਮੀਆਂ ਦੇ ਫ਼ਲਾਂ ਨਾਲੋਂ ਸਾਡੇ ਸਰੀਰ ਨੂੰ ਮੁੜ ਊਰਜਾਵਾਨ ਕਰਨ ਦਾ ਵਧੀਆ ਤਰੀਕਾ ਹੋਰ ਕੀ ਹੋ ਸਕਦਾ ਹੈ?
ਜੀ ਹਾਂ...ਤਰਬੂਜ਼ ਇੱਕ ਅਜਿਹਾ ਫ਼ਲ ਹੈ ਜਿਸ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ, ਜਿਸਦੀ ਵਰਤੋਂ ਗਰਮੀਆਂ ਦੀ ਗਰਮੀ ਨਾਲ ਲੜਨ ਲਈ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਤਰਬੂਜ਼ ਤੋਂ ਬਣਨ ਵਾਲੇ ਪੀਣ ਵਾਲੇ ਪਦਾਰਥਾਂ ਦੀ ਸੂਚੀ 'ਤੇ ਇੱਕ ਨਜ਼ਰ ਮਾਰੋ...ਜੋ ਤੁਸੀਂ ਇਸ ਗਰਮੀ ਦੇ ਮੌਸਮ ਵਿੱਚ ਘਰ ਵਿੱਚ ਆਨੰਦ ਲੈ ਸਕਦੇ ਹੋ।
![ਤਰਬੂਜ-ਸਟ੍ਰਾਬੇਰੀ ਜੂਸ](https://etvbharatimages.akamaized.net/etvbharat/prod-images/18258508_1.jpg)
ਤਰਬੂਜ-ਸਟ੍ਰਾਬੇਰੀ ਜੂਸ: ਗਰਮੀਆਂ ਦੇ ਦਿਨ 'ਤੇ ਇਹ ਜੂਸ ਤੁਹਾਨੂੰ ਤਾਜ਼ਗੀ ਦਿੰਦਾ ਹੈ ਅਤੇ ਤੁਹਾਨੂੰ ਸਾਰਾ ਦਿਨ ਊਰਜਾਵਾਨ ਰਹਿਣ ਵਿਚ ਮਦਦ ਕਰਦਾ ਹੈ। ਤਰਬੂਜ-ਸਟ੍ਰਾਬੇਰੀ ਸਿਹਤਮੰਦ ਪੌਸ਼ਟਿਕ ਤੱਤਾਂ ਨਾਲ ਭਰਿਆ ਹੋਇਆ ਜੂਸ ਹੁੰਦਾ ਹੈ ਅਤੇ ਤਾਜ਼ੀ ਸਟ੍ਰਾਬੇਰੀ, ਤਰਬੂਜ਼, ਸ਼ਹਿਦ ਨਾਲ ਬਣਾਇਆ ਜਾਂਦਾ ਹੈ। ਇਸ ਗਰਮੀਆਂ ਵਿੱਚ ਇਸ ਨੂੰ ਜ਼ਰੂਰ ਅਜ਼ਮਾਓ।
![ਤਰਬੂਜ਼ ਅਤੇ ਪੁਦੀਨੇ ਦਾ ਜੂਸ](https://etvbharatimages.akamaized.net/etvbharat/prod-images/18258508_2.jpg)
ਤਰਬੂਜ਼ ਅਤੇ ਪੁਦੀਨੇ ਦਾ ਜੂਸ : ਤਾਜ਼ਗੀ ਭਰਪੂਰ ਸੁਆਦ ਦੇ ਨਾਲ ਪੁਦੀਨੇ ਅਤੇ ਤਰਬੂਜ਼ ਵਾਲੇ ਜੂਸ ਦਾ ਗਰਮੀਆਂ ਦੇ ਮੌਸਮ ਵਿੱਚ ਆਨੰਦ ਲਓ। ਤਾਜ਼ੇ ਤਰਬੂਜ਼, ਪੁਦੀਨੇ ਦੀ ਵਰਤੋਂ ਇਸ ਮਜ਼ੇਦਾਰ ਜੂਸ ਨੂੰ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਕੁਦਰਤੀ ਤੌਰ 'ਤੇ ਵੀ ਮਿੱਠਾ ਹੁੰਦਾ ਹੈ ਜੋ ਤੁਹਾਡੀ ਸਿਹਤ ਲਈ ਵੀ ਚੰਗਾ ਹੁੰਦਾ ਹੈ।
![ਤਰਬੂਜ਼, ਤੁਲਸੀ ਅਤੇ ਨਿੰਬੂ ਦਾ ਜੂਸ](https://etvbharatimages.akamaized.net/etvbharat/prod-images/18258508_3.jpg)
ਤਰਬੂਜ਼, ਤੁਲਸੀ ਅਤੇ ਨਿੰਬੂ ਦਾ ਜੂਸ: ਤਰਬੂਜ਼ ਦੇ ਟੁਕੜਿਆਂ, ਨਿੰਬੂ ਦਾ ਰਸ ਅਤੇ ਤਾਜ਼ੇ ਤੁਲਸੀ ਦੇ ਪੱਤਿਆਂ ਨੂੰ ਉਦੋਂ ਤੱਕ ਮਿਲਾਓ ਜਦੋਂ ਤੱਕ ਕਿ ਇਹ ਇੱਕ ਦੂਜੇ ਵਿੱਚ ਘੁੱਲ ਨਾ ਜਾਣ। ਬਸ ਫਿਰ ਕੀ ਹੈ, ਤੁਹਾਡਾ ਜੂਸ ਤਿਆਰ ਹੈ, ਇਹ ਤੁਹਾਨੂੰ ਗਰਮੀਆਂ ਵਿੱਚ ਤਰੋਤਾਜ਼ਾ ਕਰਨ ਵਿੱਚ ਮਦਦ ਕਰੇਗਾ।
![ਤਰਬੂਜ਼ ਅਤੇ ਨਿੰਬੂ ਪਾਣੀ](https://etvbharatimages.akamaized.net/etvbharat/prod-images/18258508_4.jpg)
ਤਰਬੂਜ਼ ਅਤੇ ਨਿੰਬੂ ਪਾਣੀ: ਜੇਕਰ ਤੁਸੀਂ ਸਾਦੇ ਨਿੰਬੂ ਪਾਣੀ ਤੋਂ ਥੱਕ ਗਏ ਹੋ ਤਾਂ ਇੱਕ ਸੁਆਦੀ ਮੋੜ ਦੇਣ ਲਈ ਇਸ ਤਰਬੂਜ਼ ਅਤੇ ਨਿੰਬੂ ਪਾਣੀ ਦੀ ਰੈਸਿਪੀ ਨੂੰ ਅਜ਼ਮਾਓ। ਬਸ ਤਰਬੂਜ਼ ਦੇ ਟੁਕੜਿਆਂ, ਚੀਨੀ, ਨਮਕ ਅਤੇ ਨਿੰਬੂ ਦੇ ਰਸ ਨੂੰ ਇੱਕ ਬਲੈਂਡਰ ਵਿੱਚ ਮਿਲਾਓ ਅਤੇ ਜਦੋਂ ਤੱਕ ਕਿ ਇਹ ਘੁੱਲ ਨਾ ਜਾਣ। ਲਓ ਜੀ ਤੁਹਾਡਾ ਗਰਮੀਆਂ ਵਿੱਚ ਤਰਬੂਜ਼ ਦਾ ਜੂਸ ਬਣ ਕੇ ਤਿਆਰ ਹੈ।
![ਤਰਬੂਜ਼ ਮਿਲਕਸ਼ੇਕ](https://etvbharatimages.akamaized.net/etvbharat/prod-images/18258508_5.jpg)
ਤਰਬੂਜ਼ ਮਿਲਕਸ਼ੇਕ: ਮਿਲਕਸ਼ੇਕ ਗਰਮੀਆਂ ਦੇ ਸਭ ਤੋਂ ਆਸਾਨ ਪੀਣ ਵਾਲੇ ਪਦਾਰਥਾਂ ਵਿੱਚੋਂ ਇੱਕ ਹੈ। ਇਸ ਸਧਾਰਨ ਮਿਲਕਸ਼ੇਕ ਨੂੰ ਤਿਆਰ ਕਰਨ ਲਈ ਤਾਜ਼ੇ ਤਰਬੂਜ਼, ਦੁੱਧ ਅਤੇ ਇੱਕ ਚੁਟਕੀ ਚੀਨੀ ਨੂੰ ਮਿਲਾਓ, ਇਸ ਨੂੰ ਕੁਝ ਮਿੰਟਾਂ ਲਈ ਮਿਲਾਓ। ਇਹ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।
ਇਹ ਵੀ ਪੜ੍ਹੋ:ਫ਼ਲਾਂ ਦਾ ਇਹ ਮਿਸ਼ਰਨ ਹੋ ਸਕਦਾ ਹੈ ਖ਼ਤਰਨਾਕ, ਇਨ੍ਹਾਂ ਫ਼ਲਾਂ ਨੂੰ ਕਦੇ ਵੀ ਨਾ ਖਾਓ ਇਕੱਠੇ