ਤਰਨ ਤਾਰਨ: ਪਿੰਡ ਫੈਲੋਕੇ ਵਿਖੇ ਇੱਕ ਵਿਅਕਤੀ ਵੱਲੋਂ ਵਿਆਹੁਤਾ ਔਰਤ ਨਾਲ ਨਜ਼ਾਇਜ ਸਬੰਧਾਂ ਦੇ ਚਲਦਿਆਂ ਪ੍ਰੇਮ ਸਬੰਧਾਂ ਵਿੱਚ ਰੋੜਾ ਬਣ ਰਹੇ ਉਸ ਦੇ ਪੁੱਤਰ ਅਤੇ ਪਤੀ 'ਤੇ ਘਰ ਵਿੱਚ ਦਾਖਲ ਹੋ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ 'ਚ ਮਹਿਲਾ ਦੇ ਪੁੱਤਰ ਦੀ ਮੌਤ ਹੋ ਗਈ।
ਮਹਿਲਾ ਬਲਬੀਰ ਕੌਰ ਦੇ ਪਿੰਡ ਵਿੱਚ ਰਹਿ ਰਹੇ ਸੋਹਣ ਸਿੰਘ ਨਾਮਕ ਵਿਅਕਤੀ ਨਾਲ ਕਥਿਤ ਤੌਰ ਤੇ ਨਜ਼ਾਇਜ ਸਬੰਧ ਸਨ ਬਲਬੀਰ ਕੌਰ ਨੂੰ ਅਕਸਰ ਹੀ ਉਸ ਦਾ ਪਤੀ ਮੰਗਲ ਸਿੰਘ ਅਤੇ ਬੇਟਾ ਪ੍ਰਦੀਪ ਸਿੰਘ ਰੋਕਦੇ ਸਨ। ਆਪਣੇ ਪ੍ਰੇਮ ਸਬੰਧਾ ਵਿੱਚ ਰੋੜਾ ਬਣ ਰਹੇ ਪਤੀ ਅਤੇ ਲੜਕੇ ਪ੍ਰਦੀਪ ਨੂੰ ਸਬਕ ਸਿਖਾਉਣ ਲਈ ਉਸ ਨੇ ਆਪਣੇ ਪ੍ਰੇਮੀ ਸੋਹਣ ਸਿੰਘ ਸਲਾਹ ਬਣਾਈ ਜਿਸ ਤੋਂ ਬਾਅਦ ਸੋਹਣ ਸਿੰਘ ਬੀਤੀ ਰਾਤ ਬਲਬੀਰ ਕੌਰ ਦੇ ਘਰ ਆਇਆਂ ਅਤੇ ਉਸ ਦੇ ਪੁੱਤਰ ਪ੍ਰਦੀਪ ਸਿੰਘ ਅਤੇ ਉਸ ਦੇ ਪਿਤਾ 'ਤੇ ਹਮਲਾ ਕਰ ਦਿੱਤਾ ਜਿਸ ਕਾਰਨ ਪ੍ਰਦੀਪ ਦੀ ਮੋਕੇ ਤੇ ਹੌ ਮੋਤ ਹੋ ਗਈ ਅਤੇ ਬਾਪ ਮੰਗਲ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਮੰਗਲ ਸਿੰਘ ਨੇ ਦੱਸਿਆਂ ਕਿ ਉਸਦੀ ਪਤਨੀ ਦੇ ਸੋਹਣ ਸਿੰਘ ਨਾਲ ਨਜ਼ਾਇਜ ਸਬੰਧ ਸਨ ਅਤੇ ਉਹ ਉਸ ਨੂੰ ਅਜਿਹਾ ਕਰਨ ਤੋ ਰੋਕਦੇ ਸਨ ਜਿਸ ਕਾਰਨ ਉਸ ਵੱਲੋ ਸੋਹਣ ਸਿੰਘ ਦੀ ਮਦਦ ਨਾਲ ਸਾਡੇ ਤੇ ਕਾਤਲਾਨਾ ਹਮਲਾ ਕਰਾਇਆ ਗਿਆ ਜਿਸ ਵਿੱਚ ਉਸ ਦੇ ਵੱਡੇ ਲੜਕੇ ਪ੍ਰਦੀਪ ਸਿੰਘ ਦੀ ਮੋਤ ਹੋ ਗਈ ਹੈ ਤੇ ਉਹ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ। ਮੰਗਲ ਸਿੰਘ ਨੇ ਆਪਣੀ ਪਤਨੀ ਬਲਬੀਰ ਕੋਰ ਅਤੇ ਉਸਦੇ ਆਸ਼ਕ ਸੋਹਣ ਸਿੰਘ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਵੱਲੋ ਮਹਿਲਾ ਦੇ ਪ੍ਰੇਮੀ ਸਮੇਤ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।