ਤਰਨਤਾਰਨ: ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਕਿਹੋ ਜਿਹੀ ਵਿਵਸਥਾ ਹੈ, ਇਸ ਦੀ ਤਾਜ਼ਾ ਉਦਹਾਰਣ ਬੁੱਧਵਾਰ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ 'ਚ ਦੇਖਣ ਨੂੰ ਮਿਲੀ। ਇੱਥੇ ਗਰਭਵਤੀ ਪਤਨੀ ਨੂੰ ਲੈ ਕੇ ਪਹੁੰਚੇ ਰਵੀ ਨੂੰ ਸਿਵਲ ਹਸਪਤਾਲ ਦੇ ਸਟਾਫ ਨੇ ਡਿਲਿਵਰੀ ਕਰਨ ਤੋਂ ਇਨਕਾਰ ਕਰਦਿਆਂ ਰਵੀ ਨੂੰ ਆਪਣੀ ਪਤਨੀ ਨੂੰ ਅੰਮ੍ਰਿਤਸਰ ਹਸਪਤਾਲ ਲਿਜਾਣ ਲਈ ਕਹਿ ਦਿੱਤਾ। ਜਿਸ ਤੋਂ ਬਾਅਦ ਰਵੀ ਦੀ ਪਤਨੀ ਨੇ ਲੰਮਾ ਸਮਾਂ ਤੜਫ਼ਣ ਤੋਂ ਬਾਅਦ ਹਸਪਤਾਲ ਦੇ ਗੇਟ ਮੂਹਰੇ ਹੀ ਬੱਚੇ ਨੂੰ ਜਨਮ ਦਿੱਤਾ। ਜਿਸ ਦੇ ਚੱਲਦਿਆਂ ਹਸਪਤਾਲ ਦਾ ਸਟਾਫ਼ ਬਾਹਰ ਆਇਆ ਅਤੇ ਮਹਿਲਾ ਨੂੰ ਅੰਦਰ ਹਸਪਤਾਲ ਲੈ ਕੇ ਗਿਆ।
ਇਸ ਸਬੰਧੀ ਰਵੀ ਦੀ ਪਤਨੀ ਨੇ ਦੱਸਿਆ ਕਿ ਤਰਨਤਾਰਨ ਹਸਪਤਾਲ ਦੇ ਸਟਾਫ਼ ਨੇ ਇਹ ਕਹਿ ਕੇ ਡਿਲਿਵਰੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਬੱਚਾ ਛੋਟਾ ਹੈ, ਇਸ ਨੂੰ ਅੰਮ੍ਰਿਤਸਰ ਹਸਪਤਾਲ ਲੈ ਜਾਉ। ਜਿਸ ਤੋਂ ਬਾਅਦ ਉਸ ਨੇ ਹਸਪਤਾਲ ਦੇ ਗੇਟ ਮੂਹਰੇ ਹੀ ਬੱਚੇ ਨੂੰ ਜਨਮ ਦਿੱਤਾ।
ਇਹ ਵੀ ਪੜੋ: ਨਕਲੀ ਇਨਕਮ ਟੈਕਸ ਅਧਿਕਾਰੀ ਬਣ ਲੁੱਟ ਕਰਨ ਵਾਲੇ 4 ਸੰਗਰੂਰ ਪੁਲਿਸ ਦੇ ਚੜ੍ਹੇ ਹੱਥ